ਮਾਰਕੀਟ ਕਮੇਟੀ ਵਲੋਂ ਸਹੁੰ ਚੁੱਕ ਸਮਾਗਮ
ਮਾਰਕੀਟ ਕਮੇਟੀ ਦੇ ਨਵੇਂ ਬਣੇ ਚੇਅਰਮੈਨ ਅਮੀਰ ਚੰਦ ਮਹਿਤਾ ਅਤੇ ਉਪ ਚੇਅਰਮੈਨ ਕਰਨੀ ਸਾਹੂ ਨੇ ਸ਼ੁੱਕਰਵਾਰ ਨੂੰ ਮਾਰਕੀਟ ਕਮੇਟੀ ਵਿਚ ਹੋਏ ਇਕ ਪ੍ਰੋਗਰਾਮ ਵਿਚ ਸਹੁੰ ਚੱਕੀ।
ਏਲਨਾਬਾਦ, 21 ਜੁਲਾਈ (ਪਰਦੀਪ ਧੁੰਨਾ ਚੂਹੜਚੱਕ): ਮਾਰਕੀਟ ਕਮੇਟੀ ਦੇ ਨਵੇਂ ਬਣੇ ਚੇਅਰਮੈਨ ਅਮੀਰ ਚੰਦ ਮਹਿਤਾ ਅਤੇ ਉਪ ਚੇਅਰਮੈਨ ਕਰਨੀ ਸਾਹੂ ਨੇ ਸ਼ੁੱਕਰਵਾਰ ਨੂੰ ਮਾਰਕੀਟ ਕਮੇਟੀ ਵਿਚ ਹੋਏ ਇਕ ਪ੍ਰੋਗਰਾਮ ਵਿਚ ਸਹੁੰ ਚੱਕੀ। ਇਸ ਸਮਾਗਮ ਵਿਚ ਆਸ-ਪਾਸ ਪਿੰਡਾਂ ਤੋਂ ਆੜ੍ਹਤੀਆਂ ਐਸੋਸੀਏਸ਼ਨ ਅਤੇ ਹੋਰ ਸਮਾਜਕ ਜਥੇਬੰਦੀਆਂ ਨੇ ਅਪਣੀ ਹਾਜ਼ਰੀ ਲਵਾਈ। ਅਮੀਰ ਚੰਦ ਮਹਿਤਾ ਭਾਜਪਾ ਦੇ ਬਹੁਤ ਪੁਰਾਣੇ ਅਤੇ ਸਿਰਕੱਡ ਨੇਤਾ ਵਜੋ ਜਾਣੇ ਜਾਦੇ ਹਨ । ਕਰਨੀ ਸਾਹੁ ਸਾਬਕਾ ਬਲਾਕ ਮੈਬਰ ਅਤੇ ਹੁਣ ਮੌਕੇ ਤੇ ਪਿੰਡ ਕਰਮਸ਼ਾਣਾ ਦੇ ਨੰਬਰਦਾਰ ਹਨ। ਅਮੀਰ ਚੰਦ ਮਹਿਤਾ ਅਤੇ ਕਰਨੀ ਸਾਹੂ ਨੇ ਆਖਿਆ ਕਿ ਸਰਕਾਰ ਵਲੋਂ ਦਿਤੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਆਖਿਆ ਕਿ ਕਿਸਾਨਾਂ ਅਤੇ ਵਪਾਰੀਆਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਉਹ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਪ੍ਰੋਗਰਾਮ ਦੌਰਾਨ ਨਿਗਰਾਨੀ ਕਮੇਟੀ ਦੇ ਸੰਚਾਲਕ ਨਰੇਸ਼ ਕਟਾਰੀਆ ਨੇ ਮਹਿਤਾ ਨੂੰ ਕਰਪਾਨ ਭੇਂਟ ਕੀਤੀ। ਇਸ ਮੌਕੇ ਪਹੁੰਚੇ ਗਣੇਸ਼ੀ ਲਾਲ, ਜਗਦੀਸ ਨਹਿਰਾ,ਜਗਦੀਸ ਚੌਪੜਾ, ਪਵਨ ਬੈਨੀਵਾਲ, ਰਵਿੰਦਰ ਕੁਮਾਰ ਲੱਢਾ, ਅਮਨ ਚੌਪੜਾ, ਦੀਪਕ ਮਹਿਤਾ,ਨਰੇਸ਼ ਕਟਾਰੀਆ ਆਦਿ ਅਨੇਕਾ ਸ਼ਹਿਰ ਵਾਸੀ ਹਾਜ਼ਰ ਸਨ ।