ਸੰਸਦ 'ਚ ਹੰਗਾਮੇ ਦੇ ਚਲਦਿਆਂ 23 ਦਿਨਾਂ ਦੀ ਤਨਖਾਹ ਨਹੀਂ ਲੈਣਗੇ ਸਾਂਸਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੰਸਦ ਦੇ ਬਜਟ ਦਾ ਸੈਸ਼ਨ ਚਲ ਰਿਹਾ ਹੈ। ਇਸ ਸੈਸ਼ਨ ਦਾ ਦੂਸਰਾ ਪੜਾਅ ਹੰਗਾਮਿਆਂ ਦੀ ਭੇਂਟ ਚੜ੍ਹਨ ਤੋਂ ਬਾਅਦ ਸੱਤਾ ਪੱਖ ਅਤੇ ਵਿਰੋਧੀ ਇਸ ਦੇ ਲਈ ਇਕ ਦੂਜੇ...

parliament

ਨਵੀਂ ਦਿੱਲੀ : ਸੰਸਦ ਦੇ ਬਜਟ ਦਾ ਸੈਸ਼ਨ ਚਲ ਰਿਹਾ ਹੈ। ਇਸ ਸੈਸ਼ਨ ਦਾ ਦੂਸਰਾ ਪੜਾਅ ਹੰਗਾਮਿਆਂ ਦੀ ਭੇਂਟ ਚੜ੍ਹਨ ਤੋਂ ਬਾਅਦ ਸੱਤਾ ਪੱਖ ਅਤੇ ਵਿਰੋਧੀ ਇਸ ਦੇ ਲਈ ਇਕ ਦੂਜੇ ਨੂੰ ਦੋਸ਼ੀ ਠਹਿਰਾ ਰਹੇ ਹਨ। ਸੰਸਦ 'ਚ ਗਤੀਰੋਧ ਅਤੇ ਕੰਮਕਾਜ ਠੱਪ ਹੋਣ ਦਾ ਇਲਜ਼ਾਮ ਵਿਰੋਧੀਆਂ 'ਤੇ ਲਾਉਂਦੇ ਹੋਏ ਹੁਣ ਸੱਤਾ ਪੱਖ ਨੇ ਵੱਡੀ ਚਾਲ ਚਲੀ ਹੈ। ਭਾਜਪਾ ਸਮੇਤ ਸੱਤਾਧਾਰੀ ਐਨ.ਡੀ.ਏ. ਦੇ ਸਾਰੇ ਸੰਸਦ ਉਨ੍ਹਾਂ 23 ਦਿਨਾਂ ਦੀ ਤਨਖਾਹ ਨਹੀਂ ਲੈਣਗੇ, ਜਿਸ ਦੌਰਾਨ ਸੰਸਦ ਦੀ ਕਾਰਵਾਈ ਹੰਗਾਮੇ ਦੇ ਭੇਟ ਚੜੀ ਸੀ, ਇਸ ਬਾਰੇ ਕੇਂਦਰੀ ਮੰਤਰੀ ਅਨੰਤ ਕੁਮਾਰ ਨੇ ਜਾਣਕਾਰੀ ਦਿਤੀ। 

ਕੁਮਾਰ ਨੇ ਕਿਹਾ ਕਿ ਭਾਜਪਾ-ਐਨ.ਡੀ.ਏ. ਦੇ ਸੰਸਦਾਂ ਨੇ ਫ਼ੈਸਲਾ ਕੀਤਾ ਹੈ ਕਿ ਉਹ 23 ਦਿਨਾਂ ਦੀ ਤਨਖਾਹ ਨਹੀਂ ਲੈਣਗੇ ਕਿਉਂਕਿ ਸੰਸਦ ਦਾ ਕੰਮ ਕਾਜ ਠੱਪ ਸੀ। ਇਹ ਪੈਸੇ ਲੋਕਾਂ ਦੀ ਸੇਵਾ ਲਈ ਮਿਲਦੇ ਹਨ ਅਤੇ ਜੇਕਰ ਅਸੀਂ ਉਸ ਤਰ੍ਹਾਂ ਕਰਨ 'ਚ ਅਸਮੱਰਥ ਰਹਿੰਦੇ ਹਾਂ ਤਾਂ ਸਾਡੇ ਕੋਲ ਲੋਕਾਂ ਦੇ ਪੈਸੇ ਲੈਣ ਦਾ ਕੋਈ ਹੱਕ ਨਹੀਂ ਹੈ। ਸੰਸਦ ਸੈਸ਼ਨ ਹੰਗਾਮੇ ਦੇ ਭੇਟ ਚੜ੍ਹਨ ਦਾ ਠੀਕਰਾ ਵਿਰੋਧੀਆਂ ਨੇ ਖ਼ਾਸ ਤੌਰ 'ਤੇ ਕਾਂਗਰਸ 'ਤੇ ਥੋਪਦੇ ਹੋਏ ਇਸ ਅਲੋਕਤੰਤਰਿਕ ਰਾਜਨੀਤੀ ਕਰਾਰ ਦਿਤਾ।