ਪੰਜਾਬੀ ਪ੍ਰਮੋਸ਼ਨ ਕੌਂਸਲ ਉਤਰਾਖੰਡ 'ਚ ਕਰੇਗੀ ਪੰਜਾਬੀ ਦਾ ਪ੍ਰਚਾਰ: ਬੌਬੀ
ਪੰਜਾਬੀ ਪ੍ਰਮੋਸ਼ਨ ਕੌਂਸਲ ਦੇ ਪ੍ਰਧਾਨ ਜਸਵੰਤ ਸਿੰਘ ਬੌਬੀ ਨੇ ਇਕ ਪ੍ਰੈਸ ਕਾਨਫ਼ਰੰਸ ਕਰ ਕੇ ਇਹ ਜਾਣਕਾਰੀ ਦਿਤੀ ਕਿ ਪੰਜਾਬੀ ਪ੍ਰਮੋਸ਼ਨ ਕੌਂਸਲ ਜੋ ਕਿ ਪੰਜਾਬੀਅਤ ਦੀ ਭਲਾਈ ਅਤੇ
ਨਵੀਂ ਦਿੱਲੀ, 20 ਜੁਲਾਈ (ਸੁਖਰਾਜ ਸਿੰਘ): ਪੰਜਾਬੀ ਪ੍ਰਮੋਸ਼ਨ ਕੌਂਸਲ ਦੇ ਪ੍ਰਧਾਨ ਜਸਵੰਤ ਸਿੰਘ ਬੌਬੀ ਨੇ ਇਕ ਪ੍ਰੈਸ ਕਾਨਫ਼ਰੰਸ ਕਰ ਕੇ ਇਹ ਜਾਣਕਾਰੀ ਦਿਤੀ ਕਿ ਪੰਜਾਬੀ ਪ੍ਰਮੋਸ਼ਨ ਕੌਂਸਲ ਜੋ ਕਿ ਪੰਜਾਬੀਅਤ ਦੀ ਭਲਾਈ ਅਤੇ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਨਿਰੰਤਰ ਕੰਮ ਕਰਦੀ ਆ ਰਹੀ ਹੈ, ਜੰਮੂ-ਕਸ਼ਮੀਰ, ਮਹਾਰਾਸ਼ਟਰਾ ਤੋਂ ਬਾਅਦ ਹੁਣ ਉਤਰਾਖੰਡ ਵਿਚ ਜਾ ਕੇ ਪੰਜਾਬੀ ਦਾ ਪ੍ਰਚਾਰ ਤੇ ਪ੍ਰਸਾਰ ਕਰੇਗੀ। ਉਨ੍ਹਾਂ ਨੇ ਦਸਿਆ ਕਿ ਕੌਂਸਲ ਵਲੋਂ ਪੰਜਾਬੀ ਦੀ ਇਕ ਸੀ.ਡੀ. ਵੀ ਤਿਆਰ ਕੀਤੀ ਗਈ ਹੈ ਜਿਸ ਵਿਚ ਬਹੁਤ ਹੀ ਸਰਲ ਤਰੀਕੇ ਨਾਲ ਪੰਜਾਬੀ ਸਿਖਾਉਣ ਦੀ ਵਿਧੀ ਦਿਤੀ ਗਈ ਹੈ ਅਤੇ ਇਕ ਕਾਇਦਾ ਵੀ ਤਿਆਰ ਕੀਤਾ ਜਾ ਰਿਹਾ ਹੈ ਜੋ ਅੱਜ ਦੇ ਸਮੇਂ ਦੇ ਹਿਸਾਬ ਨਾਲ ਤਿਆਰ ਹੋਵੇਗਾ।
ਜਸਵੰਤ ਸਿੰਘ ਬੌਬੀ ਨੇ ਦਸਿਆ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਵਿਸ਼ੇਸ਼ ਯਤਨਾਂ ਨਾਲ ਦਿੱਲੀ ਦੇ ਬਾਰਡਰ 'ਤੇ ਗੁਰੂ ਤੇਗ਼ ਬਹਾਦਰ ਮੈਮੋਰੀਅਲ ਬਣਵਾਇਆ ਗਿਆ ਸੀ, ਪਰ ਅੱਜ ਉਸ ਦੀ ਹਾਲਤ ਕਾਫੀ ਤਰਸਯੋਗ ਹੈ ਤੇ ਉਸ ਦੀ ਸੇਵਾ ਸੰਭਾਲ ਲਈ ਉਹ ਦਿੱਲੀ ਸਰਕਾਰ ਨੂੰ ਅਪੀਲ ਕਰਨਗੇ ਤਾਂ ਕਿ ਸਰਕਾਰ ਉਨ੍ਹਾਂ ਦੀ ਸੰਸਥਾ ਨੂੰ ਇਸ ਦੇ ਰਖ ਰਖਾਵ ਦਾ ਜਿੰਮਾ ਸੌਂਪ ਦੇਵੇ।
ਜਿਸ ਨਾਲ ਕੌਂਸਲ ਆਪਣੇ ਵਸੀਲਿਆਂ ਰਾਹੀਂ ਉਥੋਂ ਦੀ ਨਾ ਸਿਰਫ ਸੇਵਾ ਸੰਭਾਲ ਕਰੇਗੀ।ਸ. ਬੌਬੀ ਨੇ ਕਿਹਾ ਕਿ ਉਤਰਾਖੰਡ ਤੋਂ ਬਾਅਦ ਉਹ ਹਰਿਆਣਾ ਅਤੇ ਦੇਸ਼ ਦੇ ਹੋਰਨਾਂ ਸੂਬਿਆਂ ਵਿਚ ਵੀ, ਜਿਥੇ ਲੋਕ ਪੰਜਾਬੀ ਸਿਖਣਾ ਚਾਹੁਣਗੇ, ਉਥੇ ਜਾ ਕੇ ਮਾਂ-ਬੌਲੀ ਪੰਜਾਬੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਗੇ। ਇਸ ਮੌਕੇ ਸੰਸਥਾ ਵਲੋਂ ਸਤਨਾਮ ਸਿੰਘ ਤੂਫ਼ਾਨ, ਅਰਮਜੀਤ ਸਿੰਘ ਭਾਟੀਆ (ਰਿਟਾਇਰਡ ਜੇਲ ਸੁਪਰੀਟੈਂਡੈਂਟ ਤਿਹਾੜ ਜੇਲ੍ਹ) ਤੇ ਜੀ.ਐਸ. ਦੁੱਗਲ (ਰਿਟਾਇਰਡ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ) ਆਦਿ ਵੀ ਮੌਜੂਦ ਸਨ।