ਰੋਟਰੀ ਕਲੱਬ ਨੇ ਲਾਇਆ ਸਕੂਲ 'ਚ ਪੌਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਾਹਬਾਦ ਮਾਰਕੰਡਾ, 21 ਜੁਲਾਈ (ਅਵਤਾਰ ਸਿੰਘ): ਰੋਟਰੀ ਕਲੱਬ, ਸ਼ਾਹਬਾਦ ਦੇ ਸਹਿਯੋਗ ਨਾਲ ਸਤਲੁਜ ਸੀਨਿਅਰ ਸੈਕੰਡਰੀ ਸਕੂਲ ਵਿਚ ਪੌਦਾ ਰੋਪਣ ਕੀਤਾ ਗਿਆ।

Plant

 

ਸ਼ਾਹਬਾਦ ਮਾਰਕੰਡਾ, 21 ਜੁਲਾਈ (ਅਵਤਾਰ ਸਿੰਘ): ਰੋਟਰੀ ਕਲੱਬ, ਸ਼ਾਹਬਾਦ ਦੇ ਸਹਿਯੋਗ ਨਾਲ ਸਤਲੁਜ ਸੀਨਿਅਰ ਸੈਕੰਡਰੀ ਸਕੂਲ ਵਿਚ ਪੌਦਾ ਰੋਪਣ ਕੀਤਾ ਗਿਆ। ਇਸ ਮੌਕੇ 'ਤ ਸਕੂਲ ਦੇ ਪ੍ਰਿੰਸੀਪਲ ਡਾ. ਆਰ ਐਸ ਘੁੰਮਨ ਅਤੇ ਰੋਟਰੀ ਕਲੱਬ ਦੇ ਪ੍ਰਧਾਨ ਡਾ. ਗੁਰਦੀਪ ਸਿੰਘ ਹੇਅਰ ਨੇ ਸਕੂਲ ਪਰਿਸਰ ਵਿਚ ਪੌਦਾ ਰੋਪਣ ਕੀਤਾ। ਸਕੂਲ ਸਟਾਫ਼, ਕਲੱਬ ਦੇ ਮੈਬਰਾਂ ਅਤੇ ਸਕੂਲੀ ਬੱਚਿਆਂ ਵਲੋਂ  ਵੀ 50 ਪੌਦੇ ਸਕੂਲ ਵਿਚ ਲਗਾਏ ਗਏ। ਲਗਭਗ 500 ਪੌਦੇ ਬੱਚਿਆ ਵਿਚ ਵੰਡੇ ਗਏ ਤਾਂ ਕਿ ਉਹ ਅਪਣੇ ਘਰਾਂ 'ਚ ਪੌਦੇ ਲਗਾ ਸਕਣ। ਪੌਦਿਆਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਡਾ. ਘੁੰਮਣ ਨੇ  ਕਿਹਾ ਕਿ ਬੂਟਿਆਂ ਦਾ  ਮਨੁਖ ਦੇ ਜੀਵਨ ਵਿਚ ਬਹੁਤ ਗਹਿਰਾ ਮਹੱਤਵ ਹੈ। ਜੀਵਨ ਦੀ ਤੰਦਰੁਸਦੀ ਲਈ ਸ਼ੁੱਧ ਵਾਤਾਵਰਣ ਦੀ ਵਿਸ਼ੇਸ਼ ਅਹਿਮੀਅਤ ਹੈ, ਪਰ ਮਨੁਖ ਵਲੋਂ ਕੀਤੀ ਜਾ ਰਹੀ ਕੁਦਰਤੀ ਸਰੋਤਾਂ ਦੀ ਬੇਕਦਰੀ ਬੇਹੱਦ ਚਿੰਤਾ ਪੈਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਸਮੂਹਿਕ ਯਤਨ ਕਰਨੇ ਅਜ  ਦੀ ਵੱਡੀ ਲੋੜ ਹੈ।  ਇਸ ਲਈ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾਣੇ ਚਾਹੀਦੇ ਹਨ। ਰੋਟਰੀ ਕਲੱਬ ਦੇ ਪ੍ਰਧਾਨ ਡਾ. ਗੁਰਦੀਪ ਸਿੰਘ ਹੇਅਰ  ਨੇ ਇਸ ਮੌਕੇ ਬੋਲਦੇ ਕਿਹਾ ਕਿ ਅਜ ਦੁਸ਼ਿਤ ਹੁੰਦੇ ਵਾਤਾਵਰਣ ਲਈ ਮਨੁਖ ਖ਼ੁਦ ਜ਼ਿੰਮੇਦਾਰ ਹੈ। ਹਰ ਸਾਲ ਲੱਖਾਂ ਰੁੱਖ ਲਾਉਣ ਦੀ ਗੱਲ ਕੀਤੀ ਜਾਂਦੀ ਹੈ, ਪਰ ਉਨ੍ਹਾਂ ਦੀ ਸਾਂਭ ਸੰਭਾਲ ਕੋਈ ਨਹੀ ਕਰਦਾ।  ਇਸ ਲਈ ਸਾਨੂੰ ਚਾਹੀਦਾ ਹੈ ਕਿ ਜੋ ਪੌਦੇ ਅਸੀ ਲਗਾਇਏ। ਉਨ੍ਹਾਂ ਦੀ ਬੱਚਿਆਂ ਵਾਂਗ ਪਰਵਰਿਸ਼ ਕਰੀਏ।
, ਤਾਹੀਓ ਪੌਦਾ ਰੋਪਣ ਦਾ ਕੋਈ ਲਾਭ ਹੋਵੇਗਾ। ਕਲੱਬ ਦੇ ਸਕਤੱਰ ਦੀਪਕ ਸ਼ਰਮਾ ਨੇ ਵੀ ਜਿਆਦਾ ਤੋਂ ਜਿਆਦਾ ਪੌਦੇ ਲਗਾਉਣ ਅਤੇ ਉਨਾ੍ਹੱ ਦੀ ਸੰਭਾਲ 'ਤੇ ਜੋਰ ਦਿਤਾ।