ਰੈਨਬੈਕਸੀ ਦੇ ਸਾਬਕਾ ਪ੍ਰਮੋਟਰਾਂ ਦੀ ਹੋ ਸਕਦੀ ਹੈ ਗ੍ਰਿਫਤਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੰਪਨੀ ਵੱਲੋਂ 4 ਹਜ਼ਾਰ ਕਰੋੜ ਰੁਪਏ ਦੀ ਮੰਗ

Will send ranbaxy ex promoters to jail if violation of court order is established sc

ਨਵੀਂ ਦਿੱਲੀ: ਸੁਰਪਰੀਮ ਕੋਰਟ ਨੇ ਕਿਹਾ ਹੈ ਕਿ ਮੁਤਾਬਕ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਤੇ ਸ਼ਿਵਿੰਦਰ ਸਿੰਘ ਨੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾਂ ਉਹ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਜਾਏਗਾ। ਅਦਾਲਤ ਨੇ ਜਾਪਾਨ ਦੀ ਮੈਡੀਕਲ ਕੰਪਨੀ ਦਾਈਚੀ ਸੈਂਕਿਓ ਦੇ 4 ਹਜ਼ਾਰ ਰੁਪਏ ਦੇ ਆਰਬਿਟਰੇਸ਼ਨ ਐਵਾਰਡ ਦੇ ਮਾਮਲੇ ਸਬੰਧੀ ਇਹ ਟਿੱਪਣੀ ਕਰਦਿਆਂ ਉਨ੍ਹਾਂ ਖ਼ਿਲਾਫ਼ ਸੁਣਵਾਈ ਲਈ ਸਹਿਮਤੀ ਜਤਾਈ ਹੈ। ਅਦਾਲਤ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ ਵਿਚ ਮਾਲਵਿੰਦਰ ਤੇ ਸ਼ਿਵਿੰਦਰ ਦੇ ਜਵਾਬ 'ਤੇ ਨਾਰਾਜ਼ਗੀ ਜਤਾਈ ਸੀ। 11 ਅਪਰੈਲ ਨੂੰ ਸਿੰਘ ਭਰਾਵਾਂ ਖ਼ਿਲਾਫ਼ ਮਾਮਲੇ 'ਤੇ ਸੁਣਵਾਈ ਹੋਏਗੀ।

 



 

 

ਅਦਾਲਤ ਨੇ 14 ਮਾਰਚ ਨੂੰ ਸ਼ਿਵਿੰਦਰ ਤੇ ਮਾਲਵਿੰਦਰ ਨੂੰ ਕਿਹਾ ਸੀ ਕਿ ਉਹ ਦਾਈਚੀ ਸੈਂਕਿਓ ਨੂੰ 4 ਹਜ਼ਾਰ ਕਰੋੜ ਦੇ ਜ਼ੁਰਮਾਨੇ ਦੇ ਭੁਗਤਾਨ ਦੀ ਯੋਜਨਾ ਪੇਸ਼ ਕਰਨ। ਇਸ ਦੌਰਾਨ ਉਨ੍ਹਾਂ ਨੂੰ ਦਾਈਚੀ ਸੈਂਕਿਓ 4000 ਕਰੋੜ ਰੁਪਏ ਦੇ ਆਰਬਿਟਰੇਸ਼ਨ ਐਵਾਰਡ ਨੂੰ ਲਾਗੂ ਕਰਵਾਉਣ ਲਈ ਅਦਾਲਤ ਵਿਚ ਕੇਸ ਲੜ ਰਹੀ ਹੈ। 2016 ਵਿਚ ਉਸ ਨੂੰ ਸਿੰਗਾਪੁਰ ਟ੍ਰਿਬਿਊਨਲ ਵਿੱਚ ਕੇਸ ਜਿੱਤਿਆ ਸੀ।

ਅਸਲ ਵਿਚ ਸਾਲ 2008 ਵਿਚ ਦਾਈਚੀ ਨੇ ਮਾਲਵਿੰਦਰ ਸਿੰਘ ਤੇ ਸ਼ਿਵਿੰਦਰ ਸਿੰਘ ਕੋਲੋਂ ਰੈਨਬੈਕਸੀ ਨੂੰ ਖਰੀਦ ਲਿਆ ਸੀ। ਬਾਅਦ ਵਿਚ ਉਸ ਨੇ ਇਲਜ਼ਾਮ ਲਾਇਆ ਕਿ ਦੋਵਾਂ ਸਿੰਘ ਭਰਾਵਾਂ ਨੇ ਉਸ ਕੋਲੋਂ ਰੈਨਬੈਕਸੀ ਦੀ ਅਹਿਮ ਜਾਣਕਾਰੀ ਲੁਕਾ ਕੇ ਰੱਖੀ। ਇਸੇ ਸਬੰਧੀ ਉਸ ਨੇ ਸਿੰਗਾਪੁਰ ਟ੍ਰਿਬਿਊਨਲ ਵਿਚ ਸ਼ਿਕਾਇਤ ਦਰਜ ਕਰ ਦਿੱਤੀ। ਹੁਣ ਕੰਪਨੀ ਦੋਵਾਂ ਕੋਲੋਂ 4 ਹਜ਼ਾਰ ਕਰੋੜ ਰੁਪਏ ਦੇ ਜ਼ੁਰਮਾਨੇ ਦੀ ਮੰਗ ਕਰ ਰਹੀ ਹੈ।