ਕਰੋਨਾ ਪੀੜਿਤ ਔਰਤ ਨੇ ਦਿੱਤਾ ਸਿਹਤਮੰਦ ਬੱਚੇ ਨੂੰ ਜਨਮ : ਨਵੀਂ ਦਿੱਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਕਰੋਨਾ ਵਾਇਰਸ ਤੋਂ ਪੀੜਿਤ ਔਰਤ ਦੇ ਵੱਲੋਂ ਦਿੱਲੀ ਦੇ ਏਮਜ਼ ਹਸਪਤਾਲ ਵਿਚ ਇਕ ਬੱਚੇ ਨੂੰ ਜਨਮ ਦਿੱਤਾ ਹੈ

coronavirus

ਨਵੀਂ ਦਿੱਲੀ : ਕਰੋਨਾ ਵਾਇਰਸ ਦੇ ਜਿੱਥੇ ਆਏ ਦਿਨ ਦੇਸ਼ ਵਿਚ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਉਥੇ ਹੀ ਇਕ ਕਰੋਨਾ ਵਾਇਰਸ ਤੋਂ ਪੀੜਿਤ ਔਰਤ ਦੇ ਵੱਲੋਂ ਦਿੱਲੀ ਦੇ ਏਮਜ਼ ਹਸਪਤਾਲ ਵਿਚ ਇਕ ਬੱਚੇ ਨੂੰ ਜਨਮ ਦਿੱਤਾ ਹੈ ਜੋ ਕਿ ਪੂਰੀ ਤਰ੍ਹਾਂ ਸਿਹਤਮੰਦ ਹੈ। ਏਮਜ਼ ਵਿਚ ਜੱਚਾ- ਬੱਚਾ ਅਤੇ ਮਹਿਲਾ ਰੋਗ ਵਿਭਾਗ ਦੇ ਪ੍ਰੋਫੈਸਰ ਡਾ. ਨੀਰਜਾ ਭਟਲਾ ਨੇ ਦੱਸਿਆ ਕਿ ਪਿਛਲੇ ਹਫਤੇ ਇਸ ਔਰਤ ਨੇ ਆਪ੍ਰੇਸ਼ਨ ਦੇ ਜ਼ਰੀਏ ਬੱਚੇ ਨੂੰ ਜਨਮ ਦਿੱਤਾ।

ਇਹ ਪੁੱਛੇ ਜਾਣ ਤੇ ਕਿ ਕੀ ਕਰੋਨਾ ਵਾਇਰਸ ਦੀ ਜ਼ਾਂਚ ਲਈ ਬੱਚੇ ਦਾ ਖੂਨ ਟੈਸਟ ਕਰਵਾਇਆ ਜਾਵੇ? ਇਸ ਤੇ ਡਾਕਟਰਾਂ ਨੇ ਕਿਹਾ ਕਿ ਅਸੀਂ ਸਥਿਤੀ ਦੀ ਨਿਗਰਾਨੀ ਕਰ ਰਹੇ ਹਾਂ ਅਤੇ ਉਸ ਦੇ ਲੱਛਣਾਂ ਤੇ ਪੂਰਾ ਗੋਰ ਕੀਤਾ ਜਾ ਰਿਹਾ ਹੈ। ਹੁਣ ਤੱਕ ਬੱਚਾ ਪੂਰੀ ਤਰ੍ਹਾਂ ਸਿਹਤਮੰਦ ਹੈ। ਜ਼ਿਕਰਯੋਗ ਹੈ ਕਿ ਡਾਕਟਰਾਂ ਦਾ ਕਹਿਣਾ ਹੈ ਕਿ ਇਕ ਕਰੋਨਾ ਪੀੜਿਤ ਔਰਤ ਨੇ ਸਵਸਥ ਬੱਚੇ ਨੂੰ ਜਨਮ ਦਿੱਤਾ ਅਤੇ ਇਹ ਦਿੱਲੀ ਵਿਚ ਪਹਿਲਾ ਮਾਮਲਾ ਹੈ।

ਬੱਚਾ ਆਪਣੀ ਮਾਂ ਨਾਲ ਹੈ ਕਿਉਂਕਿ ਉਸ ਨੂੰ ਦੁੱਧ ਚੁੰਘਾਉਣ ਦੀ ਜਰੂਰਤ ਹੋਵੇਗੀ। ਇਥੋਂ ਦੇ ਇਕ ਡਾਕਟਰ ਨੇ ਕਿਹਾ ਕਿ ਅਜੇ ਤੱਕ ਇਹ ਗੱਲ ਸਾਬਿਤ ਨਹੀਂ ਹੋਈ ਕਿ ਦੁੱਧ ਚੁੰਘਾਉਣ ਜ਼ਰੀਏ ਵਾਇਰਸ ਨੂੰ ਸੰਚਾਰਿਤ ਕੀਤਾ ਜਾ ਸਕਦਾ ਹੋਵੇ। ਡਾਕਟਰ ਨੇ ਕਿਹਾ ਕਿ ਹੁਣ ਬੱਚਾ ਅਤੇ ਮਾਂ ਦੋਵੇ ਸਵੱਸਥ ਹਨ। ਹਾਲਾਂਕਿ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਔਰਤ ਦੀ ਦੇਖ-ਭਾਲ ਕਰਨ ਲਈ ਏਮਜ਼ ਦੇ ਡਾਕਟਰਾਂ ਵੱਲੋ ਪਹਿਲਾਂ ਹੀ ਪ੍ਰੋਟੋਕਾਲ ਤਿਆਰ ਕਰ ਲਏ ਗਏ ਸਨ।

ਉਧਰ ਵਿਸ਼ਵ ਸਿਹਤ ਸੰਗਠਨ (WHO) ਦਾ ਵੀ ਕਹਿਣਾ ਹੈ ਕਿ ਜੇਕਰ ਕਰੋਨਾ ਵਾਇਰਸ ਤੋਂ ਪੀੜਤ ਔਰਤਾਂ ਚਾਹੁੰਣ ਤਾਂ ਆਪਣੇ ਬੱਚੇ ਨੂੰ ਦੁੱਧ ਚੁੰਘਾ ਸਕਦੀਆਂ ਹਨ। ਪਰ ਖਿਆਲ ਰਹੇ ਕਿ ਖਾਣਾ-ਖੁਆਣ ਸਮੇਂ ਸਫਾਈ ਦਾ ਪੂਰਾ ਖਿਆਲ ਰੱਖਿਆ ਜਾਵੇ। ਇਸੇ ਨਾਲ ਹੀ ਬੱਚੇ ਨੂੰ ਛੂਹਣ ਤੋਂ ਪਹਿਲਾਂ ਅਤੇ ਬਾਅਦ ਵਿਚ ਚੰਗੀ ਤਰ੍ਹਾਂ ਹੱਥਾਂ ਨੂੰ ਧੋਣਾਂ ਚਾਹੀਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।