Corona Virus : ਡਿਊਟੀ ਤੋਂ ਬਾਅਦ ਇਹ ਮਹਿਲਾ ਕਰਮਚਾਰੀ ਘਰ ‘ਚ ਬਣਾਉਂਦੀ ਹੈ ‘ਮਾਸਕ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਹ ਇਨ੍ਹਾਂ ਮਾਸਕਾਂ ਨੂੰ ਬਣਾ ਕੇ ਥਾਣੇ ਦੇ ਸਟਾਫ ਦੇ ਨਾਲ- ਨਾਲ ਆਮ ਲੋਕਾਂ ਵਿਚ ਵੀ ਵੰਡ ਰਹੀ ਹੈ।

coronavirus

ਮੱਧ ਪ੍ਰਦੇਸ਼ : ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦੇ ਕਾਰਨ ਹਰ ਰੋਜ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਪਰ ਹਾਲੇ ਤੱਕ ਇਸ ਵਾਇਰਸ ਦੇ ਇਲਾਜ਼ ਲਈ ਕੋਈ ਦਵਾਈ ਤਿਆਰ ਨਹੀਂ ਹੋ ਸਕੀ। ਜਿਸ ਤੋਂ ਬਾਅਦ ਲੋਕ ਇਸ ਵਾਇਰਸ ਤੋਂ ਬਚਾ ਕਰਨ ਲਈ ਮਾਸਕ ਅਤੇ ਸੈਨੀਟਾਈਜ਼ਰ ਦੀ ਵਰਤੋਂ ਕਰ ਰਹੇ ਹਨ। ਇਸ ਲਈ ਆਏ ਦਿਨ ਮਾਸਕ ਅਤੇ ਸਨੀਟਾਈਜ਼ਰ ਦੀ ਕਮੀ ਆ ਰਹੀ ਹੈ ਅਤੇ ਇਸ ਦੇ ਨਾਲ ਹੀ ਕਈ ਅਜਿਹੇ ਲੋਕ ਵੀ ਹਨ

ਜਿਹੜੇ ਲੋਕਾਂ ਦੇ ਲਈ ਆਪਣੇ ਘਰਾਂ ਵਿਚ ਬੈਠ ਕੇ ਮਾਸਕ ਤਿਆਰ ਕਰਨ ਲੱਗੇ ਹੋਏ ਹਨ। ਅਜਿਹਾ ਹੀ ਇਕ ਮਾਮਲਾ ਮੱਧ ਪ੍ਰਦੇਸ਼ ਵਿਚ ਦੇਖਣ ਨੂੰ ਮਿਲ ਰਿਹਾ। ਜਿੱਥੇ ਇਕ ਪੁਲਿਸ ਮਹਿਲਾ ਕਰਮਚਾਰੀ ਦੇ ਵੱਲੋਂ ਲੌਕਡਾਊਨ ਵਿਚ ਡਿਊਟੀ ਕਰਨ ਤੋਂ ਬਾਅਦ ਘਰ ਆ ਕੇ ਉਹ ਮਾਸਕ ਤਿਆਰ ਕਰਦੀ ਹੈ। ਜਿਸ ਤੋਂ ਬਾਅਦ ਸ਼ੋਸ਼ਲ ਮੀਡੀਆ ਤੇ ਇਸ ਮਹਿਲਾ ਕਰਮਚਾਰੀ ਦੀ ਲੋਕਾਂ ਵੱਲੋਂ ਖੂਬ ਤਾਰੀਫ਼ ਕੀਤੀ ਜਾ ਰਹੀ ਹੈ।

ਦੱਸ ਦੱਈਏ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੁਹਾਨ ਨੇ ਵੀ ਇਸ ਮਹਿਲਾ ਕਰਮਚਾਰੀ ਦੀ ਤਾਰੀਫ਼ ਕੀਤੀ ਹੈ ਅਤੇ ਕਿਹਾ ਹੈ ਕਿ ਬੇਟੀ ਹਮੇਸ਼ਾਂ ਖੁਸ਼ ਰਹਿ ਅਤੇ ਇਸੇ ਤਰ੍ਹਾਂ ਜਗਤ ਕਲਿਆਣ ਦੇ ਕੰਮ ਕਰਦੀ ਰਹਿ। ਜ਼ਿਕਰਯੋਗ ਹੈ ਕਿ ਮਾਮਲੇ ਬਾਰੇ ਜਾਣਕਾਰੀ ਸੰਦੀਪ ਸਿੰਘ ਨਾਂ ਦੇ ਇਕ ਟਵੀਟਰ ਯੂਜਰ ਦੇ ਵੱਲੋਂ ਦਿੱਤੀ ਗਈ।

4 ਅਪ੍ਰੈਲ ਨੂੰ ਉਸ ਨੇ ਟਵਿਟਰ ਤੇ ਸ਼ਰਿਠੀ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਕਿ ਮੱਧ ਪ੍ਰਦੇਸ਼, ਸਾਗਰ ਦੇ ਖੁਰਈ ਥਾਣੇ ਦੀ ਇਸ ਮਹਿਲਾ ਕਰਮਚਾਰੀ ਸ਼ਰਿਠੀ ਸ਼ੋਤੀਆ ਲੌਕਡਾਊਨ ਦੇ ਇਸ ਸਮੇਂ ਵਿਚ ਆਪਣੀ ਡਿਊਟੀ ਖਤਮ ਕਰਨ ਤੋਂ ਬਾਅਦ ਘਰ ਜਾ ਕੇ ਉਹ ਮਾਸਕ ਬਣਾਉਂਦੀ ਹੈ। ਉਹ ਇਨ੍ਹਾਂ ਮਾਸਕਾਂ ਨੂੰ ਬਣਾ ਕੇ ਥਾਣੇ ਦੇ ਸਟਾਫ ਦੇ ਨਾਲ- ਨਾਲ ਆਮ ਲੋਕਾਂ ਵਿਚ ਵੀ ਵੰਡ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।