ਪੂਰਾ ਵਿਸ਼ਵ ਕਰੇ ਚੀਨ ਦਾ ਬਾਈਕਾਟ : ਰਾਮਦੇਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੂਰੀ ਦੁਨੀਆਂ ਵਿਚ 1,203,333 ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ 64,754 ਲੋਕਾਂ ਦੀ ਇਸ ਖਤਰਾਨਕ ਵਾਇਰਸ ਦੇ ਕਾਰਨ ਮੌਤ ਹੋ ਚੁੱਕੀ ਹੈ।

coronavirus

ਅੱਜ ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦੇ ਕਾਰਨ ਹਾਹਾਕਾਰ ਮੱਚੀ ਹੋਈ ਹੈ ਹੁਣ ਤੱਕ ਇਸ ਵਾਇਰਸ ਦੇ ਨਾਲ ਪੂਰੀ ਦੁਨੀਆਂ ਵਿਚ 1,203,333 ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ 64,754 ਲੋਕਾਂ ਦੀ ਇਸ ਖਤਰਾਨਕ ਵਾਇਰਸ ਦੇ ਕਾਰਨ ਮੌਤ ਹੋ ਚੁੱਕੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਵਾਇਰਸ ਦੀ ਸ਼ੁਰੂਆਤ ਚੀਨ ਦੇ ਵੁਹਾਨ ਸ਼ਹਿਰ ਤੋਂ ਹੋਈ ਸੀ ਜਿਸ ਤੋਂ ਬਾਅਦ ਪੂਰੀ ਦੁਨੀਆਂ ਵਿਚ ਇਸ ਵਾਇਰਸ ਕਾਰਨ ਭਾਰੀ ਜਾਨ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ।

ਸ਼ਨੀਵਾਰ ਨੂੰ ਯੋਗ ਗੁਰੂ ਰਾਮਦੇਵ ਨੇ ਕਰੋਨਾ ਵਾਇਰਸ ਬਾਰੇ ਗੱਲ ਕਰਦਿਆਂ ਚੀਨ ਨੂੰ ਨਿਸ਼ਾਨਾ ਬਣਾਇਆ । ਦੱਸ ਦਈਏ ਕਿ ਸਵਾਮੀ ਰਾਮਦੇਵ ਨੇ ਆਪਣੇ ਟਵੀਟਰ ਹੈਡਲ ਤੋਂ ਇਕ ਟਵੀਟ ਕੀਤਾ ਜਿਸ ਵਿਚ ਉਨ੍ਹਾਂ ਨੇ ਗੁਆਂਢੀ ਮੁਲਕ ਚੀਨ ਨੂੰ ਕਰੋਨਾ ਵਾਇਰਸ ਵਰਗੀ ਮਹਾਂਮਾਰੀ ਲਈ ਜਿੰਮੇਵਾਰ ਠਹਿਰਾਇਆ ਅਤੇ ਪੂਰੇ ਵਿਸ਼ਵ ਨੂੰ ਪੂਰਨ ਤੌਰ ਤੇ ਇਸ ਦੇਸ਼ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ। ਇਸ ਵਿਚ ਰਾਮਦੇਵ ਨੇ ਭਾਰਤ ਨੂੰ ਪਹਿਲ ਕਰਨ ਲਈ ਕਿਹਾ।

ਯੋਗ ਗੁਰੂ ਨੇ ਆਪਣੇ ਟਵੀਟ ਵਿਚ ਲਿਖਿਆ ਕਿ ਅਸਲ ਵਿਚ ਚੀਨ ਨੇ ਇਹ ਅਣ-ਮਨੁੱਖੀ ਅਤੇ ਅਨੈਤਿਕ ਕੰਮ ਕੀਤਾ ਹੈ ਜਿਸ ਕਾਰਨ ਹੁਣ ਪੂਰੀ ਦੁਨੀਆਂ ਨੂੰ ਗੰਭੀਰ ਸਥਿਤੀਆਂ ਵਿਚੋਂ ਗੁਜ਼ਰਨਾ ਪੈ ਰਿਹਾ ਹੈ। ਇਸ ਕਰਕੇ ਹੁਣ ਪੂਰੇ ਵਿਸ਼ਵ ਭਾਈਚਾਰੇ ਨੂੰ ਚੀਨ ਇਸ ਤੇ ਰਾਜਨਿਤਿਕ ਅਤੇ ਆਰਥਿਕ ਸਜਾ ਦੇਣੀ ਚਾਹੀਦੀ ਹੈ। ਜਿਸ ਤੇ ਚੱਲਦਿਆਂ ਚੀਨ ਦਾ ਆਰਥਿਕ ਅਤੇ ਰਾਜਨਿਤਿਕ ਬਾਈਕਾਟ ਕਰਨਾ ਚਾਹੀਦਾ ਹੈ। ਜਿਸ ਵਿਚ ਰਾਮ ਦੇਵ ਨੇ ਦੁਨੀਆਂ ਵਿਚ ਸਭ ਤੋਂ ਵੱਡੇ ਲੋਕਤਾਂਤਰਿਕ ਦੇਸ਼ ਭਾਰਤ ਨੂੰ ਇਸ ਦੀ ਸ਼ੁਰੂਆਤ ਕਰਨ ਦੀ ਅਪੀਲ ਕੀਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।