Election 2024 : 'ਉਹ ਡਰ ਰਹੇ ਨੇ ਕਿ ਜੇਕਰ ਰਾਮ ਦਾ ਨਾਂ ਲਿਆ ਤਾਂ ਰਾਮ-ਰਾਮ ਨਾ ਹੋ ਜਾਵੇ...', ਰਾਜਸਥਾਨ 'ਚ PM ਮੋਦੀ ਦਾ ਕਾਂਗਰਸ 'ਤੇ ਹਮਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

Election 2024 : ਪੀਐਮ ਮੋਦੀ ਨੇ ਕਾਂਗਰਸ ਦੇ ਚੋਣ ਮਨੋਰਥ ਪੱਤਰ 'ਤੇ ਕਸਿਆ ਤੰਜ

PM Modi

Election 2024 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਰਾਜਸਥਾਨ ਪਹੁੰਚੇ ਅਤੇ ਚੁਰੂ ਜ਼ਿਲ੍ਹੇ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ। ਇੱਥੇ ਪੀਐਮ ਮੋਦੀ ਨੇ ਕਾਂਗਰਸ ਦੇ ਚੋਣ ਮਨੋਰਥ ਪੱਤਰ 'ਤੇ ਤੰਜ ਕਸਿਆ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਜ਼ਿਕਰ ਕੀਤਾ। ਪੀਐਮ ਨੇ ਕਿਹਾ, ਭਾਜਪਾ ਜੋ ਵੀ ਕਹਿੰਦੀ ਹੈ, ਉਹ ਪੂਰਾ ਕਰਦੀ ਹੈ। ਹੋਰ ਪਾਰਟੀਆਂ ਵਾਂਗ ਚੋਣ ਮਨੋਰਥ ਪੱਤਰ ਜਾਰੀ ਨਹੀਂ ਕਰਦੀ। 

 

ਅਸੀਂ ਤਾਂ ਸੰਕਲਪ ਪੱਤਰ ਲੈ ਕੇ ਆਉਂਦੇ ਹਾਂ। ਅਸੀਂ 2019 ਵਿੱਚ ਇੱਕ ਸੰਕਲਪ ਪੱਤਰ ਲੈ ਕੇ ਆਏ ਸੀ, ਜਿਨ੍ਹਾਂ ਵਿੱਚੋਂ ਬਹੁਤੇ ਪੂਰੇ ਹੋ ਚੁੱਕੇ ਹਨ। ਅਸੀਂ ਆਪਣੇ ਸਾਰੇ ਵਾਅਦੇ ਪੂਰੇ ਕਰਨ ਲਈ ਪੂਰਾ ਜ਼ੋਰ ਲਗਾ ਦਿੰਦੇ ਹਾਂ। ਉਨ੍ਹਾਂ ਨੇ ਅੱਗੇ ਕਿਹਾ, ਭਗਵਾਨ ਰਾਮ ਦੇ ਸਬੂਤ ਮੰਗਦੇ ਸੀ। ਅਯੁੱਧਿਆ ਵਿੱਚ ਇੱਕ ਵਿਸ਼ਾਲ ਰਾਮ ਮੰਦਰ ਬਣ ਗਿਆ ਹੈ। ਕਾਂਗਰਸ ਨੇ ਅਡਵਾਈਜ਼ਰੀ ਜਾਰੀ ਕਰਕੇ ਕਿਹਾ ਹੈ ਕਿ ਜੇਕਰ ਅਯੁੱਧਿਆ ਅਤੇ ਰਾਮ ਮੰਦਰ ਦਾ ਨਾਂ ਲਿਆ ਤਾਂ ਮੂੰਹ 'ਤੇ ਤਾਲਾ ਲਗਾ ਦੇਣਾ। ਡਰ ਰਹੇ ਹਨ ਕਿ ਰਾਮ ਦਾ ਨਾਂ ਆਇਆ ਤਾਂ ਇਨ੍ਹਾਂ ਦਾ ਰਾਮ-ਰਾਮ ਨਾ ਹੋ ਜਾਵੇਂ ।

 

ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਦੇਸ਼ ਹਿੱਤ ਨਾਲੋਂ ਤੁਸ਼ਟੀਕਰਨ ਨੂੰ ਪਹਿਲ ਦਿੱਤੀ ਹੈ। ਇਹ ਉਹ ਲੋਕ ਹਨ ,ਜਿਨ੍ਹਾਂ ਨੇ ਅਦਾਲਤ ਵਿੱਚ ਜਾ ਕੇ ਕਿਹਾ ਸੀ ਕਿ ਭਗਵਾਨ ਸ਼੍ਰੀ ਰਾਮ ਕਾਲਪਨਿਕ ਹਨ। ਅਜੇ ਕੁਝ ਮਹੀਨੇ ਪਹਿਲਾਂ ਹੀ ਅਯੁੱਧਿਆ ਵਿੱਚ ਵਿਸ਼ਾਲ ਰਾਮ ਮੰਦਰ ਦਾ ਸੁਪਨਾ ਪੂਰਾ ਹੋਇਆ ਸੀ। ਪੂਰਾ ਦੇਸ਼ ਪ੍ਰਾਣ ਪ੍ਰਤਿਸ਼ਠਾ ਦਾ ਜਸ਼ਨ ਮਨਾ ਰਿਹਾ ਸੀ ਪਰ ਕਾਂਗਰਸ ਪਾਰਟੀ ਖੁੱਲ੍ਹੇਆਮ ਸਾਡੇ ਵਿਸ਼ਵਾਸ ਦਾ ਅਪਮਾਨ ਕਰ ਰਹੀ ਹੈ।

 

ਪੀਐਮ ਨੇ ਅੱਗੇ ਕਿਹਾ, ਤੁਸੀਂ ਲੋਕ ਕਹਿੰਦੇ ਹੋ ਕਿ 10 ਸਾਲਾਂ ਵਿੱਚ ਬਹੁਤ ਕੁਝ ਹੋਇਆ ਹੈ। ਤੁਸੀਂ ਲੋਕ ਵੀ ਮੋਦੀ ਦੀ ਚਿੰਤਾ ਕਰਦੇ ਹੋ ਕਿ ਉਹ ਕੰਮ ਕਰਦਾ ਰਹਿੰਦਾ ਹੈ ਪਰ, ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਚੁਰੂ ਵਿੱਚ ਮੋਦੀ ਦੇ ਦਿਮਾਗ ਵਿੱਚ ਕੀ ਹੈ। ਹੁਣ ਤੱਕ ਜੋ ਕੰਮ ਹੋਇਆ ਹੈ, ਉਹ ਸਿਰਫ਼ ਇੱਕ ਟ੍ਰੇਲਰ ਹੈ। ਬਸ ਟ੍ਰੇਲਰ। ਸਾਡੇ ਕੋਲ ਬਹੁਤ ਕੁਝ ਹੈ। ਸਾਡੇ ਬਹੁਤ ਸਾਰੇ ਸੁਪਨੇ ਹਨ। ਅਸੀਂ ਦੇਸ਼ ਨੂੰ ਬਹੁਤ ਅੱਗੇ ਲੈ ਕੇ ਜਾਣਾ ਹੈ। ਅੱਜ ਕੱਲ੍ਹ ਦੇਸ਼ ਵਿੱਚ ਮੋਦੀ ਦੀ ਗਾਰੰਟੀ ਦੀ ਚਰਚਾ ਹੋ ਰਹੀ ਹੈ। ਰਾਜਸਥਾਨ ਇਸ ਦੀ ਵੱਡੀ ਮਿਸਾਲ ਹੈ। 

 

ਅਸੀਂ ਰਾਜਸਥਾਨ ਦੀਆਂ ਮਾਵਾਂ-ਭੈਣਾਂ ਨੂੰ ਗਾਰੰਟੀ ਦਿੱਤੀ ਸੀ ਕਿ ਗੈਸ ਸਿਲੰਡਰ ਦੀਆਂ ਕੀਮਤਾਂ ਘੱਟ ਕੀਤੀਆਂ ਜਾਣਗੀਆਂ। ਅੱਜ ਉਹ ਗਾਰੰਟੀ ਪੂਰੀ ਹੋ ਗਈ ਹੈ। ਨੌਜਵਾਨਾਂ ਨੂੰ ਗਾਰੰਟੀ ਦਿੱਤੀ ਗਈ ਸੀ ਕਿ ਪੇਪਰ ਲੀਕ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਉਹ ਗਾਰੰਟੀ ਵੀ ਪੂਰੀ ਹੋ ਗਈ। ਸ਼ੇਖਾਵਤੀ ਅਤੇ ਰਾਜਸਥਾਨ ਦੇ ਕਿਸਾਨਾਂ ਦੀ ਪਾਣੀ ਦੀ ਸਮੱਸਿਆ ਨੂੰ ਖ਼ਤਮ ਕਰਕੇ ਦਿਖਾਇਆ ਹੈ। ਅਸੀਂ ਨਾ ਸਿਰਫ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ, ਸਗੋਂ ਕੰਮ ਤੇਜ਼ੀ ਨਾਲ ਸ਼ੁਰੂ ਹੋ ਗਿਆ ਹੈ। ਇਸ ਨਾਲ ਪੀਣ ਵਾਲਾ ਪਾਣੀ ਅਤੇ ਸਿੰਚਾਈ ਦਾ ਪਾਣੀ ਮਿਲੇਗਾ। ਹਰਿਆਣਾ ਨਾਲ ਵੀ ਗੱਲ ਕਰਕੇ ਪਾਣੀ ਲਿਆਉਣ ਦਾ ਰਸਤਾ ਸਾਫ਼ ਕਰ ਦਿੱਤਾ ਹੈ।