Trump's tariffs: ਟਰੰਪ ਦੇ ਟੈਰਿਫ਼ ਅਮਰੀਕਾ ਨੂੰ ਮੰਦੀ ਵੱਲ ਲੈ ਜਾਣਗੇ : ਜੇਪੀ ਮੋਰਗਨ
Trump's tariffs: ਕਿਹਾ, ਨੌਕਰੀਆਂ ਹੋ ਜਾਣਗੀਆਂ ਖ਼ਤਮ, ਜੀਡੀਪੀ ਡਿੱਗੇਗੀ ਤੇ ਵਧਣਗੀਆਂ ਕੀਮਤਾਂ
Trump's tariffs will push the US into recession: ਜੇਪੀ ਮੋਰਗਨ ਨੇ ਭਵਿੱਖਬਾਣੀ ਕੀਤੀ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਐਲਾਨੇ ਗਏ ਨਵੇਂ ਟੈਰਿਫ਼ਾਂ ਦੇ ਪ੍ਰਭਾਵ ਕਾਰਨ ਇਸ ਸਾਲ ਅਮਰੀਕੀ ਅਰਥਵਿਵਸਥਾ ਮੰਦੀ ਵਿੱਚ ਚਲਾ ਜਾਵੇਗੀ। ਸ਼ੁਕਰਵਾਰ ਸ਼ਾਮ ਨੂੰ ਨਿਵੇਸ਼ਕਾਂ ਨੂੰ ਜਾਰੀ ਇੱਕ ਨੋਟ ’ਚ ਜੇਪੀ ਮੋਰਗਨ ਦੇ ਮੁੱਖ ਅਮਰੀਕੀ ਅਰਥਸ਼ਾਸਤਰੀ ਮਾਈਕਲ ਫੇਰੋਲੀ ਨੇ ਕਿਹਾ ਕਿ ਦੇਸ਼ ਦਾ ਕੁੱਲ ਘਰੇਲੂ ਉਤਪਾਦ (ਜੀਡੀਪੀ) ‘‘ਟੈਰਿਫ਼ ਦੇ ਭਾਰ ਹੇਠ’’ ਸੁੰਗੜਨ ਦੀ ਉਮੀਦ ਹੈ।
ਨਿਊਜ਼ ਵੈੱਬਸਾਈਟ ਦ ਹਿੱਲ ਦੀ ਇੱਕ ਰਿਪੋਰਟ ਦੇ ਅਨੁਸਾਰ, ਫੇਰੋਲੀ ਨੇ ਕਿਹਾ ਕਿ ਮੰਦੀ ਦੇ ਕਾਰਨ ‘‘ਬੇਰੁਜ਼ਗਾਰੀ ਦਰ 5.3 ਫ਼ੀ ਸਦੀ ਤੱਕ ਵਧਣ ਦਾ ਅਨੁਮਾਨ ਹੈ’’। ਇਹ ਨਿਰਾਸ਼ਾਜਨਕ ਦ੍ਰਿਸ਼ਟੀਕੋਣ ਰਾਸ਼ਟਰਪਤੀ ਟਰੰਪ ਵਲੋਂ 2 ਅਪ੍ਰੈਲ ਨੂੰ ਕਈ ਦੇਸ਼ਾਂ ’ਤੇ ਜਵਾਬੀ ਟੈਰਿਫ਼ ਲਗਾਉਣ ਦਾ ਐਲਾਨ ਕਰਨ ਤੋਂ ਥੋੜ੍ਹੀ ਦੇਰ ਬਾਅਦ ਆਇਆ ਹੈ। ਇਹ ਕਦਮ ਉਨ੍ਹਾਂ ਦੇ ਪ੍ਰਸ਼ਾਸਨ ਦੇ ਪ੍ਰਮੁੱਖ ਅਮਰੀਕੀ ਵਪਾਰਕ ਭਾਈਵਾਲਾਂ ਨਾਲ ਵਪਾਰਕ ਸਬੰਧਾਂ ਨੂੰ ਸੰਤੁਲਿਤ ਕਰਨ ਦੇ ਯਤਨਾਂ ਦਾ ਹਿੱਸਾ ਹੈ।
ਫ਼ੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਪਾਵੇਲ ਨੇ ਵੀ ਇਨ੍ਹਾਂ ਨਵੇਂ ਟੈਰਿਫਾਂ ਦੇ ਸੰਭਾਵੀ ਪ੍ਰਭਾਵ ਬਾਰੇ ਚਿੰਤਾ ਪ੍ਰਗਟ ਕੀਤੀ। ਸ਼ੁਕਰਵਾਰ ਨੂੰ ਇੱਕ ਵਪਾਰਕ ਪੱਤਰਕਾਰੀ ਸੰਮੇਲਨ ’ਚ ਬੋਲਦਿਆਂ, ਪਾਵੇਲ ਨੇ ਕਿਹਾ ਕਿ ਨਵੇਂ ਟੈਰਿਫ਼ ਪਹਿਲਾਂ ਸੋਚੇ ਗਏ ਨਾਲੋਂ ਕਿਤੇ ਜ਼ਿਆਦਾ ਨੁਕਸਾਨ ਅਤੇ ਸੰਭਾਵੀ ਤੌਰ ’ਤੇ ਵਧੇਰੇ ਆਰਥਿਕ ਨੁਕਸਾਨ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਇਹ ਵਿਕਾਸ ਫ਼ੈਡਰਲ ਰਿਜ਼ਰਵ ਦੇ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਯਤਨਾਂ ਨੂੰ ਹੋਰ ਮੁਸ਼ਕਲ ਬਣਾ ਸਕਦਾ ਹੈ। ਪਾਵੇਲ ਨੇ ਕਿਹਾ, ‘‘ਜਦੋਂਕਿ ਅਨਿਸ਼ਚਿਤਤਾ ਬਣੀ ਹੋਈ ਹੈ, ਹੁਣ ਇਹ ਸਪੱਸ਼ਟ ਹੁੰਦਾ ਜਾ ਰਿਹਾ ਹੈ ਕਿ ਟੈਰਿਫ਼ ਵਿੱਚ ਵਾਧਾ ਉਮੀਦ ਨਾਲੋਂ ਕਾਫ਼ੀ ਜ਼ਿਆਦਾ ਹੋਵੇਗਾ। ਆਰਥਿਕ ਪ੍ਰਭਾਵਾਂ ਬਾਰੇ ਵੀ ਇਹੀ ਗੱਲ ਸੱਚ ਹੋਣ ਦੀ ਸੰਭਾਵਨਾ ਹੈ, ਜਿਸ ਵਿੱਚ ਉੱਚ ਮਹਿੰਗਾਈ ਅਤੇ ਹੌਲੀ ਵਿਕਾਸ ਸ਼ਾਮਲ ਹੋਵੇਗਾ।’’
(For more news apart from Trump's tariffs Latest News, stay tuned to Rozana Spokesman)