Uttar Pradesh News : ਨੋਇਡਾ ’ਚ ਪਤਨੀ ਦਾ ਹਥੌੜੇ ਨਾਲ ਕਤਲ, ਪਤਨੀ ਨੂੰ ਮਾਰਨ ਮਗਰੋਂ ਪਹੁੰਚਿਆ ਪੁਲਿਸ ਸਟੇਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Uttar Pradesh News : ਕਿਹਾ, ਮੈਂ ਉਸ ਨੂੰ ਮਾਰਿਆ ਹੈ, ਮੈਨੂੰ ਗ੍ਰਿਫ਼ਤਾਰ ਕਰੋ

Nurullah Haider & Asman Khan Photos

Wife murdered with hammer in Uttar Pradesh, man reaches police station after killing Latest News in Punjabi : ਨੋਇਡਾ ਦੇ ਸੈਕਟਰ-15 ਦੀ ਰਹਿਣ ਵਾਲੀ ਇਕ ਇੰਜੀਨੀਅਰ ਔਰਤ ਦਾ ਉਸ ਦੇ ਪਤੀ ਨੇ ਸਿਰ 'ਤੇ ਹਥੌੜੇ ਨਾਲ ਵਾਰ ਕਰ ਕੇ ਕਤਲ ਕਰ ਦਿਤਾ। ਬੀਤੇ ਦਿਨ ਦੁਪਹਿਰ ਨੂੰ ਵਾਪਰੀ ਘਟਨਾ ਤੋਂ ਬਾਅਦ ਪਤੀ ਪੁਲਿਸ ਸਟੇਸ਼ਨ ਪਹੁੰਚ ਗਿਆ। ਜਿੱਥੇ ਉਸ ਨੇ ਕਿਹਾ ਕਿ ਮੈਨੂੰ ਗ੍ਰਿਫ਼ਤਾਰ ਕਰੋ, ਮੈਂ ਅਪਣੀ ਪਤਨੀ ਨੂੰ ਮਾਰ ਦਿਤਾ ਹੈ। 

ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਅਤੇ ਦੋਸ਼ੀ ਨੂਰੂੱਲ੍ਹਾ ਹੈਦਰ, ਜੋ ਮੂਲ ਰੂਪ ਵਿਚ ਚੰਪਾਰਨ, ਬਿਹਾਰ ਦਾ ਰਹਿਣ ਵਾਲਾ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਇਹ ਕਤਲ ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਕੀਤਾ ਗਿਆ ਸੀ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਡੀਸੀਪੀ ਰਾਮਬਦਨ ਸਿੰਘ ਨੇ ਦਸਿਆ ਕਿ 2004 ਵਿਚ ਐਮਸੀਏ ਪਾਸ ਨੂਰੂੱਲਾ ਹੈਦਰ ਦਾ ਵਿਆਹ ਦਿੱਲੀ ਦੇ ਜਾਮੀਆ ਨਗਰ ਦੀ ਰਹਿਣ ਵਾਲੀ ਆਸਮਾਂ ਖ਼ਾਨ (42) ਨਾਲ ਹੋਇਆ ਸੀ। ਵਿਆਹ ਤੋਂ ਬਾਅਦ, ਨੂਰੁੱਲਾ ਲੰਬੇ ਸਮੇਂ ਤੋਂ ਬੇਰੁਜ਼ਗਾਰ ਸੀ ਜਦੋਂ ਕਿ ਆਸਮਾਂ ਸੈਕਟਰ-62 ਵਿਚ ਇਕ ਨਿੱਜੀ ਕੰਪਨੀ ਵਿਚ ਸਿਵਲ ਇੰਜੀਨੀਅਰ ਸੀ। ਦੋਵਾਂ ਦਾ ਸੈਕਟਰ-15 ਦੇ ਸੀ ਬਲਾਕ ਵਿਚ ਅਪਣਾ ਘਰ ਹੈ। ਜਿਸ ਵਿਚ ਉਹ ਅਪਣੀ ਧੀ ਅਤੇ ਪੁੱਤਰ ਨਾਲ ਰਹਿੰਦੇ ਸਨ। ਪੁਲਿਸ ਅਧਿਕਾਰੀ ਦੇ ਅਨੁਸਾਰ, ਨੂਰੁੱਲਾ ਹਮੇਸ਼ਾ ਅਪਣੀ ਪਤਨੀ 'ਤੇ ਸ਼ੱਕ ਕਰਦਾ ਸੀ। ਵੀਰਵਾਰ ਅਤੇ ਸ਼ੁਕਰਵਾਰ ਇਸ ਮੁੱਦੇ 'ਤੇ ਦੋਵਾਂ ਵਿਚਕਾਰ ਝਗੜਾ ਹੋਇਆ।

ਬੀਤੇ ਦਿਨ ਦੁਪਹਿਰ ਲਗਭਗ 1 ਵਜੇ, ਨੂਰੂੱਲ੍ਹਾ ਅਸਮਾਂ ਨੂੰ ਧੱਕਾ ਦੇ ਕੇ ਪਹਿਲੀ ਮੰਜ਼ਿਲ 'ਤੇ ਕਮਰੇ ਵਿਚ ਲੈ ਗਿਆ। ਜਿੱਥੇ ਉਸ ਨੇ ਉਸ ਦੇ ਸਿਰ 'ਤੇ ਹਥੌੜੇ ਨਾਲ ਵਾਰ ਕਰ ਕੇ ਉਸ ਦਾ ਕਤਲ ਕਰ ਦਿਤਾ। ਇਸ ਤੋਂ ਬਾਅਦ, ਉਹ ਘਰੋਂ ਨਿਕਲ ਗਿਆ ਅਤੇ ਕੋਤਵਾਲੀ ਸੈਕਟਰ-20 ਥਾਣੇ ਪਹੁੰਚ ਗਿਆ। ਨੋਇਡਾ ਦੇ ਡੀਸੀਪੀ ਰਾਮਬਦਨ ਸਿੰਘ ਦੇ ਅਨੁਸਾਰ, ਪਤੀ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ ਵਿਚ ਅਪਣੀ ਪਤਨੀ ਦਾ ਕਤਲ ਕੀਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।