ਸੀਬੀਆਈ ਵਲੋਂ ਪੀਈਸੀ ਦੇ ਸਾਬਕਾ ਸੀਐਮਡੀ ਤੇ ਅਧਿਕਾਰੀਆਂ ਵਿਰੁਧ ਧੋਖਾਧੜੀ ਦਾ ਮਾਮਲਾ ਦਰਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰੀ ਜਾਂਚ ਬਿਉਰੋ (ਸੀਬੀਆਈ) ਨੇ ਸਰਕਾਰੀ ਅਦਾਰੇ ਪੀਈਸੀ ਲਿਮਟਿਡ ਦੇ ਨਾਲ 531 ਕਰੋੜ ਦੀ ਧੋਖਾਧੜੀ ਦੇ ਦੋਸ਼ ਵਿਚ ਕੰਪਨੀ ਦੇ ਸਾਬਕਾ ...

CBI files FIR against ex-CMD of PEC and officials for cheating

ਨਵੀਂ ਦਿੱਲੀ: ਕੇਂਦਰੀ ਜਾਂਚ ਬਿਉਰੋ (ਸੀਬੀਆਈ) ਨੇ ਸਰਕਾਰੀ ਅਦਾਰੇ ਪੀਈਸੀ ਲਿਮਟਿਡ ਦੇ ਨਾਲ 531 ਕਰੋੜ ਦੀ ਧੋਖਾਧੜੀ ਦੇ ਦੋਸ਼ ਵਿਚ ਕੰਪਨੀ ਦੇ ਸਾਬਕਾ ਚੇਅਰਮੈਨ ਅਤੇ ਪ੍ਰਬੰਧ ਨਿਦੇਸ਼ਕ (ਸੀਐਮਡੀ) ਏ.ਕੇ. ਮੀਰਚੰਦਾਨੀ ਕੰਪਨੀ ਦੇ ਕੁੱਝ ਮੌਜੂਦਾ ਅਤੇ ਸਾਬਕਾ ਅਧਿਕਾਰੀਆਂ ਅਤੇ ਦੋ ਨਿੱਜੀ ਕੰਪਨੀਆਂ ਸਮੇਤ 15 ਵਿਰੁਧ ਮਾਮਲਾ ਦਰਜ ਕੀਤਾ ਹੈ। ਸੀਬੀਆਈ ਅਧਿਕਾਰੀ ਨੇ ਸਨਿਚਵਾਰ ਨੂੰ ਇਹ ਜਾਣਕਾਰੀ ਦਿਤੀ।

ਇਹ ਅਦਾਰਾ ਵਣਜ ਮੰਤਰਾਲਾ ਅਧੀਨ ਕੰਮ ਕਰਦਾ ਹੈ। ਨਾਮਜ਼ਦ ਨਿੱਜੀ ਕੰਪਨੀਆਂ ਵਿਚ ਪਿਸੀਜ਼ ਐਕਜਿਮ (ਆਈ) ਪ੍ਰਾਈਵੇਟ ਲਿਮਟਿਡ ਅਤੇ ਜੈੱਟ ਲਿੰਕ ਇੰਫੋਟੇਕ ਪ੍ਰਾਈਵੇਟ ਲਿਮਟਿਡ ਸ਼ਾਮਲ ਹੈ। ਇਨ੍ਹਾਂ 'ਤੇ ਅਪਰਾਧਕ ਸਾਜਿਸ਼ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਮਾਮਲਾ ਦਰਜ ਕੀਤਾ ਗਿਆ ਹੈ।

ਅਧਿਕਾਰੀਆਂ ਨੇ ਕਿਹਾ ਕਿ ਪੀਈਸੀ ਨੇ 2010-12 ਦੇ ਵਿਚਕਾਰ ਇਕ ਵਿਦੇਸ਼ੀ ਖ਼ਰੀਦਦਾਰ ਨੂੰ ਲੋਹ ਪਦਾਰਥਾਂ ਦਾ ਨਿਰਯਾਤ ਕਰਨ ਲਈ ਪਿਸੀਜ਼ ਐਕਜਿਮ ਲਿਮਟਿਡ ਨਾਲ 15 ਸਮਝੌਤੇ ਕੀਤੇ ਸਨ, ਜਿਸ ਦੇ ਲਈ ਪੀਈਸੀ ਨੇ ਪੈਸਾ ਜਾਰੀ ਕੀਤਾ ਸੀ। ਨਿੱਜੀ ਕੰਪਨੀ ਨੇ ਸ਼ਰਤ ਪੂਰੀ ਨਹੀਂ ਕੀਤੀ। ਉਸ ਨੇ ਪੀਈਸੀ ਨੂੰ ਪੈਸਾ ਵੀ ਵਾਪਸ ਨਹੀਂ ਕੀਤਾ। ਪੀਈਸੀ ਨੇ ਕੁਲ 531.72 ਕਰੋੜ ਰੁਪਏ ਦੇ ਬਕਾਏ (30 ਸਤੰਬਰ ਤਕ ਦੇ ਵਿਆਜ਼ ਦੇ ਨਾਲ) ਦਾ ਦਾਅਵਾ ਕੀਤਾ ਹੈ।