ਲਟਕਦੇ ਮਾਮਲਿਆਂ ਨੂੰ ਨਿਬੇੜਨ ਲਈ ਹਾਈ ਕੋਰਟ ਦੇ ਜੱਜ ਨੇ ਤੜਕੇ ਸਾਢੇ 3 ਵਜੇ ਤਕ ਕੀਤੀ ਸੁਣਵਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਬੰਬਈ ਹਾਈ ਕੋਰਟ ਵਿਚ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਕੱਲ੍ਹ ਆਖ਼ਰੀ ਕੰਮ ਵਾਲੇ ਦਿਲ ਜ਼ਿਆਦਾਤਰ ਜੱਜ ਜਿੱਥੇ ਸ਼ਾਮ ਪੰਜ ਵਜੇ ਤਕ ਲੰਮੇ ਸਮੇਂ ਤੋਂ ...

Judge HC to hear pending cases by 3:00 AM for pending issues

ਮੁੰਬਈ: ਬੰਬਈ ਹਾਈ ਕੋਰਟ ਵਿਚ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਕੱਲ੍ਹ ਆਖ਼ਰੀ ਕੰਮ ਵਾਲੇ ਦਿਲ ਜ਼ਿਆਦਾਤਰ ਜੱਜ ਜਿੱਥੇ ਸ਼ਾਮ ਪੰਜ ਵਜੇ ਤਕ ਲੰਮੇ ਸਮੇਂ ਤੋਂ ਲਟਕਦੇ ਮਾਮਲਿਆਂ ਅਤੇ ਜ਼ਰੂਰੀ ਸੁਣਵਾਈ ਨਾਲ ਜੁੜੇ ਮਾਮਲਿਆਂ ਨੂੰ ਨਿਪਟਾਉਂਦੇ ਰਹੇ, ਉਥੇ ਇਕ ਜੱਜ ਨੇ ਅਪਣੀ ਅਦਾਲਤ ਵਿਚ ਤੜਕੇ ਸਾਢੇ 3 ਵਜੇ ਤਕ ਸੁਣਵਾਈ ਕੀਤੀ। ਉਹ ਉਨ੍ਹਾਂ ਮਾਮਲਿਆਂ ਦੀ ਸੁਣਵਾਈ ਕਰ ਰਹੇ ਸਨ, ਜਿਨ੍ਹਾਂ ਵਿਚ ਬੇਹੱਦ ਜ਼ਰੂਰੀ ਆਧਾਰ 'ਤੇ ਅੰਤਰਮ ਰਾਹਤ ਮੰਗੀ ਗਈ ਸੀ। 

ਜਸਟਿਸ ਸ਼ਾਹਰੁਖ਼ ਜੇ ਕਥਾਵਾਲਾ ਨੇ ਭਰੀ ਅਦਾਲਤ ਵਿਚ ਸਵੇਰੇ ਸਾਢੇ 3 ਵਜੇ ਤਕ ਸੁਣਵਾਈ ਕੀਤੀ ਅਤੇ ਇਸ ਦੌਰਾਨ ਬਹਿਸ ਸੁਣ ਕੇ ਅਰਜ਼ੀਆਂ 'ਤੇ ਆਦੇਸ਼ ਪਾਸ ਕੀਤੇ। ਅਦਾਲਤ ਵਿਚ ਜੱਜ ਦੇ ਰਹਿਣ ਤਕ ਮੌਜੂਦ ਇਕ ਸੀਨੀਅਰ ਵਕੀਲ ਨੇ ਕਿਹਾ ਕਿ ਅਦਾਲਤ ਰੂਮ ਉਨ੍ਹਾਂ ਸੀਨੀਅਰ ਵਕੀਲਾਂ ਅਤੇ ਪਟੀਸ਼ਨਰਾਂ ਨਾਲ ਭਰਿਆ ਹੋਇਆ ਸੀ, ਜਿਨ੍ਹਾਂ ਦੇ ਮਾਮਲਿਆਂ ਦੀ ਸੁਣਵਾਈ ਹੋ ਗਈ ਸੀ। ਉਨ੍ਹਾਂ ਦੀ ਅਦਾਲਤ ਵਿਚ ਕਰੀਬ 100 ਤੋਂ ਜ਼ਿਆਦਾ ਦੀਵਾਨੀ ਅਰਜ਼ੀਆਂ ਲੱਗੀਆਂ ਸਨ, ਜਿਨ੍ਹਾਂ ਵਿਚ ਬੇਹੱਦ ਜ਼ਰੂਰੀ ਆਧਾਰ 'ਤੇ ਰਾਹਤ ਮੰਗੀ ਗਈ ਸੀ। 

ਇਹ ਪਹਿਲਾ ਮੌਕਾ ਹੈ ਜਦ ਜਸਟਿਸ ਕਥਾਵਾਲਾ ਅਦਾਲਤ ਵਿਚ ਇੰਨੀ ਦੇਰ ਤਕ ਬੈਠੇ ਹੋਣ। ਦੋ ਹਫ਼ਤੇ ਪਹਿਲਾਂ ਵੀ ਹਾਲਾਂਕਿ ਉਨ੍ਹਾਂ ਨੇ ਅਪਣੇ ਰੂਮ ਵਿਚ ਅੱਧੀ ਰਾਤ ਤਕ ਮਾਮਲਿਆਂ ਦੀ ਸੁਣਵਾਈ ਕੀਤੀ ਸੀ। ਇਕ ਹੋਰ ਸੀਨੀਅਰ ਵਕੀਲ ਪ੍ਰਵੀਨ ਸਮਦਾਨੀ ਨੇ ਕਿਹਾ ਕਿ ਜੱਜ ਕਥਾਵਾਲਾ ਸਵੇਰ ਤਕ ਇੰਨੇ ਹੀ ਚੁਸਤ ਫ਼ੁਰਤ ਦਿਖਾਈ ਦੇ ਰਹੇ ਸਨ, ਜਿਵੇਂ ਕਿ ਸਵੇਰੇ ਅਦਾਲਤ ਆਉਣ ਵਾਲੇ ਕੋਈ ਲਗਦਾ ਹੈ।

ਉਨ੍ਹਾਂ ਦਸਿਆ ਕਿ ਮੇਰਾ ਮਾਮਲਾ ਸਭ ਤੋਂ ਆਖ਼ਰ ਵਿਚ ਸੁਣੇ ਜਾਣ ਵਾਲੇ ਮਾਮਲਿਆਂ ਵਿਚ ਸ਼ਾਮਲ ਸੀ, ਫਿਰ ਵੀ ਜੱਜ ਸਾਬ੍ਹ ਨੇ ਬੇਹੱਦ ਗੰਭੀਰਤਾ ਨਾਲ ਸਾਡੀ ਗੱਲ ਸੁਣੀ ਅਤੇ ਆਦੇਸ਼ ਪਾਸ ਕੀਤਾ। ਉਨ੍ਹਾਂ ਦੇ ਸਟਾਫ਼ ਦੇ ਇਕ ਮੈਂਬਰ ਨੇ ਦਸਿਆ ਕਿ ਦੇਰ ਰਾਤ ਤਕ ਮਾਮਲੇ ਦੀ ਸੁਣਵਾਈ ਕਰਨ ਦੇ ਬਾਵਜੂਦ ਅਗਲੇ ਦਿਨ ਜੱਜ ਕਥਾਵਾਲਾ ਦੂਜੇ ਦਿਨ ਸਵੇਰੇ ਤੈਅ ਸਮੇਂ 'ਤੇ ਅਪਣੇ ਰੂਮ ਵਿਚ ਲਟਕਦੇ ਮਾਮਲਿਆਂ ਨੂੰ ਨਿਪਟਾਉਣ ਲਈ ਪਹੁੰਚ ਗਏ।