''ਦਲਿਤਾਂ ਨੂੰ ਬਰਾਤ ਕੱਢਣ ਤੋਂ ਤਿੰਨ ਦਿਨ ਪਹਿਲਾਂ ਲੈਣੀ ਹੋਵੇਗੀ ਮਨਜ਼ੂਰੀ''
ਮੱਧ ਪ੍ਰਦੇਸ਼ ਦੇ ਉਜੈਨ ਜ਼ਿਲ੍ਹੇ ਦੇ ਮਹਿਦਪੁਰ ਐਸਡੀਐਮ ਨੇ ਦਲਿਤਾਂ ਨੂੰ ਲੈ ਕੇ ਇਕ ਤੁਗ਼ਲਕੀ ਫ਼ਰਮਾਨ ਜਾਰੀ ਕੀਤਾ ਹੈ। ਉਨ੍ਹਾਂ ਤਹਿਸੀਲ ਦੀਆਂ ਸਾਰੀਆਂ...
- ਮੱਧ ਪ੍ਰਦੇਸ਼ 'ਚ ਐਸਡੀਐਮ ਦਾ ਤੁਗ਼ਲਕੀ ਫ਼ਰਮਾਨ
ਭੋਪਾਲ : ਮੱਧ ਪ੍ਰਦੇਸ਼ ਦੇ ਉਜੈਨ ਜ਼ਿਲ੍ਹੇ ਦੇ ਮਹਿਦਪੁਰ ਐਸਡੀਐਮ ਨੇ ਦਲਿਤਾਂ ਨੂੰ ਲੈ ਕੇ ਇਕ ਤੁਗ਼ਲਕੀ ਫ਼ਰਮਾਨ ਜਾਰੀ ਕੀਤਾ ਹੈ। ਉਨ੍ਹਾਂ ਤਹਿਸੀਲ ਦੀਆਂ ਸਾਰੀਆਂ ਪੰਚਾਇਤਾਂ ਨੂੰ ਆਦੇਸ਼ ਦਿਤਾ ਹੈ ਕਿ ਪਿੰਡ ਵਿਚ ਜੇਕਰ ਕਿਸੇ ਵੀ ਦਲਿਤ ਪਰਵਾਰ ਵਿਚ ਵਿਆਹ ਹੋਵੇ ਜਾਂ ਦਲਿਤ ਬਰਾਤ ਕੱਢਣ ਤਾਂ 3 ਦਿਨ ਪਹਿਲਾਂ ਥਾਣੇ ਵਿਚ ਉਸ ਦੀ ਜਾਣਕਾਰੀ ਦੇਣ ਅਤੇ ਪੁਲਿਸ ਹੈੱਡ ਕਾਂਸਟੇਬਲ ਤੋਂ ਉਸ ਦੀ ਲਿਖਤੀ ਮਨਜ਼ੂਰੀ ਲੈਣ।
ਐਸਡੀਐਮ ਦੇ ਇਸ ਆਦੇਸ਼ ਤੋਂ ਬਾਅਦ ਦਲਿਤ ਸੰਗਠਨਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ ਹੈ ਅਤੇ ਐਸਡੀਐਮ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ। ਉਥੇ ਉਜੈਨ ਦੇ ਡੀਸੀ ਨੇ ਇਸ ਆਦੇਸ਼ ਨੂੰ ਬਦਲਣ ਲਈ ਆਖਿਆ ਹੈ।
ਦਸ ਦਈਏ ਕਿ 30 ਅਪ੍ਰੈਲ ਨੂੰ ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ਵਿਚ ਗੋਵਰਧਨਪੁਰਾ ਪਿੰਡ ਵਿਚ ਇਕ ਦਲਿਤ ਵਿਅਕਤੀ ਨੂੰ ਅਪਣੀ ਬਰਾਤ ਕੱਢਣ ਦੌਰਾਨ ਘੋੜੇ 'ਤੇ ਸਵਾਰੀ ਕਰਨ ਦੀ ਵਜ੍ਹਾ ਨਾਲ ਕੁੱਟਿਆ ਗਿਆ ਅਤੇ ਉਸੇ ਪਿੰਡ ਦੇ ਕੁੱਝ ਲੋਕਾਂ ਨੇ ਉਸ ਨੂੰ ਘੋੜੇ ਤੋਂ ਉਤਰਨ ਲਈ ਮਜਬੂਰ ਕਰ ਦਿਤਾ ਸੀ। ਪੁਲਿਸ ਨੇ ਇਸ ਨੂੰ ਲੈ ਕੇ ਮਾਮਲਾ ਦਰਜ ਕੀਤਾ ਸੀ ਅਤੇ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।