ਯੋਗੀ ਦੇਸ਼ ਦੇ ਸਭ ਤੋਂ ਗ਼ੈਰ ਜ਼ਿੰਮੇਵਾਰ ਮੁੱਖ ਮੰਤਰੀ : ਰਾਜ ਬੱਬਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਦੇ ਸੂਬਾਈ ਪ੍ਰਧਾਨ ਰਾਜ ਬੱਬਰ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਉਤਰ ਪ੍ਰਦੇਸ਼ ਵਿਚ ਜਿੱਥੇ ...

rajbabbar attacks up cm yogi adityanath

ਲਖਨਊ : ਕਾਂਗਰਸ ਦੇ ਸੂਬਾਈ ਪ੍ਰਧਾਨ ਰਾਜ ਬੱਬਰ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਉਤਰ ਪ੍ਰਦੇਸ਼ ਵਿਚ ਜਿੱਥੇ ਭਿਆਨਕ ਤੂਫ਼ਾਨ ਨਾਲ ਭਾਰੀ ਤਬਾਹੀ ਅਤੇ ਜਾਨ ਮਾਲ ਦਾ ਨੁਕਸਾਨ ਹੋਇਆ ਹੈ, ਉਥੇ ਸੂਬੇ ਦੇ ਮੁੱਖ ਮੰਤਰੀ ਕਰਨਾਟਕ ਵਿਚ ਚੋਣ ਪ੍ਰਚਾਰ ਕਰਨ ਵਿਚ ਮਸਤ ਹਨ। ਉਨ੍ਹਾਂ ਕਿਹਾ ਕਿ ਅਜਿਹਾ ਲਗਦਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਅੰਸ਼ਕਾਲਿਕ ਨਿਯੁਕਤੀ 'ਤੇ ਹਨ। ਨਾਲ ਹੀ ਦੇਸ਼ ਦੇ ਸੱਭ ਤੋਂ ਗ਼ੈਰ ਜ਼ਿੰਮੇਵਾਰ ਮੁੱਖ ਮੰਤਰੀਆਂ ਵਿਚੋਂ ਇਕ ਹੈ। 

ਰਾਜ ਬੱਬਰ ਨੇ ਕਿਹਾ ਕਿ ਸਰਕਾਰ ਦਾ ਮੁੱਖ ਕਰਤੱਵ ਆਫ਼ਤ ਵਿਚ ਲੋਕਾਂ ਦੀ ਮਦਦ ਕਰਨਾ ਹੁੰਦਾ ਹੈ, ਜਦਕਿ ਇੱਥੇ ਮੁੱਖ ਮੰਤਰੀ ਯੋਗੀ ਮਦਦ ਦੀ ਜਗ੍ਹਾ ਦੂਜੇ ਸੂਬੇ ਵਿਚ ਪਾਰਟੀ ਦੇ ਪ੍ਰਚਾਰ ਵਿਚ ਰੁੱਝੇ ਹੋਏ ਹਨ। ਉਨ੍ਹਾਂ ਕਿਹਾ ਕਿ ਕਰਨਾਟਕ ਦੀ ਜਨਤਾ ਕਿਵੇਂ ਵਿਸ਼ਵਾਸ ਕਰੇਗੀ ਕਿ ਯੋਗੀ ਦੇ ਕਹਿਣ ਨਾਲ ਕਰਨਾਟਕ ਵਿਚ ਸੁਸ਼ਾਸਨ ਮਿਲੇਗਾ? 

ਕਰਨਾਟਕ ਦੀ ਜਨਤਾ ਮੁੱਖ ਮੰਤਰੀ ਯੋਗੀ ਨੂੰ ਸਵਾਲ ਕਰ ਰਹੀ ਹੈ ਕਿ ਉਸੇ ਉਤਰ ਪ੍ਰਦੇਸ਼ ਦੀ ਮਾਡਲ ਦੀ ਗੰਲ ਕਰਨ ਤੁਸੀਂ ਕਰਨਾਟਕ ਆਏ ਹੋ, ਜਿਥੇ ਨਾਬਾਲਗ ਬੱਚੀਆਂ ਨਾਲ ਬਲਾਤਕਾਰ ਨਹੀਂ, ਸਮੂਹਕ ਬਲਾਤਕਾਰ ਹੁੰਦਾ ਹੈ। ਜਿੱਥੋਂ ਦਾ ਕਿਸਾਨ ਖ਼ੁਦਕੁਸ਼ੀਆਂ ਲਈ ਜਾਣਿਆ ਜਾਂਦਾ ਹੈ। ਜਿਥੇ ਰੁਜ਼ਗਾਰ ਦੇ ਨਾਂਅ 'ਤੇ ਫਿ਼ਰੌਤੀ ਦਾ ਧੰਦਾ ਚਲਦਾ ਹੈ, ਜਿੱਥੇ ਬਾਹਰ ਗਏ ਵਿਅਕਤੀ ਦੇ ਘਰ ਮੁੜ ਦਾ ਭਰੋਸਾ ਨਹੀਂ ਹੁੰਦਾ। 

ਰਾਜ ਬੱਬਰ ਨੇ ਸੂਬਾ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਹਨ੍ਹੇਰੀ ਤੂਫ਼ਾਨ ਕਾਰਨ ਮੌਤ ਦਾ ਸ਼ਿਕਾਰ ਹੋਏ ਮ੍ਰਿਤਕਾਂ ਦੇ ਪਰਵਾਰਾਂ ਨੂੰ 50-50 ਲੱਖ ਦਾ ਮੁਆਵਜ਼ਾ ਅਤੇ ਤੂਫ਼ਾਨ ਪੀੜਤ ਪਰਵਾਰਾਂ ਨੂੰ ਘੱਟ ਤੋਂ ਘੱਟ 30 ਲੱਖ ਦਾ ਮੁਆਵਜ਼ਾ ਦਿਤਾ ਜਾਵੇ ਤਾਕਿ ਉਹ ਦੁਬਾਰਾ ਅਪਣਾ ਜੀਵਨ ਗੁਜ਼ਰ ਸ਼ੁਰੂ ਕਰ ਸਕਣ।