ਵਿਸ਼ਵ ਦੀ ਪਹਿਲੀ 'ਮਹਿਲਾ ਵਿਸ਼ੇਸ਼ ਟਰੇਨ' ਨੇ ਪੂਰੇ ਕੀਤੇ 26 ਸਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਸ਼ਵ ਦੀ ਪਹਿਲੀ 'ਮਹਿਲਾ ਵਿਸ਼ੇਸ਼' ਟਰੇਨ ਨੇ ਅੱਜ ਅਪਣੇ 26 ਸਾਲ ਦਾ ਸਫ਼ਰ ਪੂਰਾ ਕਰ ਲਿਆ ਹੈ। ਇਹ ਟਰੇਨ ਮੁੰਬਈ ਵਿਚ ਚਰਚਗੇਟ ਤੋਂ ਬੋਰੀਵਲੀ ਸਟੇਸ਼ਨਾਂ ਦੇ ਵਿਚਕਾਰ ਸ਼ੁਰੂ...

'women's special' train

ਮੁੰਬਈ, 5 ਮਈ : ਵਿਸ਼ਵ ਦੀ ਪਹਿਲੀ 'ਮਹਿਲਾ ਵਿਸ਼ੇਸ਼' ਟਰੇਨ ਨੇ ਅੱਜ ਅਪਣੇ 26 ਸਾਲ ਦਾ ਸਫ਼ਰ ਪੂਰਾ ਕਰ ਲਿਆ ਹੈ। ਇਹ ਟਰੇਨ ਮੁੰਬਈ ਵਿਚ ਚਰਚਗੇਟ ਤੋਂ ਬੋਰੀਵਲੀ ਸਟੇਸ਼ਨਾਂ ਦੇ ਵਿਚਕਾਰ ਸ਼ੁਰੂ ਹੋਈ ਸੀ। ਪੱਛਮ ਰੇਲਵੇ ਨੇ ਪੰਜ ਮਈ 1992 ਨੂੰ ਇਸ ਲੋਕਲ ਰੇਲਗੱਡੀ ਦੀ ਸ਼ੁਰੂਆਤ ਕੀਤੀ ਸੀ।

ਇਨ੍ਹਾਂ ਦੋ ਸਟੇਸ਼ਨਾਂ ਵਿਚ ਚਲਣ ਵਾਲੀ ਇਹ ਟਰੇਨ ਕੇਵਲ ਮਹਿਲਾ ਸਵਾਰੀਆਂ ਨੂੰ ਲੈ ਕੇ ਜਾਂਦੀ ਸੀ। ਸ਼ੁਰੂਆਤ ਵਿਚ ਉਸ ਦੀ ਰੋਜ਼ਾਨਾ ਕੇਵਲ ਦੋ ਸੇਵਾਵਾ ਸਨ ਜੋ ਹੁਣ ਵੱਧ ਕੇ ਰੋਜ਼ਾਨਾ ਅੱਠ ਹੋ ਗਈ ਹੈ, ਚਾਰ ਸਵੇਰੇ ਤੇ ਚਾਰ ਸ਼ਾਮ।

ਪੱਛਮੀ ਰੇਲਵੇ ਦੇ ਮੁੱਖ ਬੁਲਾਰੇ ਰਵਿੰਦਰ ਭਾਕਰ ਨੇ ਗੱਲਬਾਤ ਦੌਰਾਨ ਕਿਹਾ ਕਿ ਮਹਿਲਾਵਾਂ ਲਈ ਪੂਰੀ ਟਰੇਨ ਸਮਰਪਤ ਕਰਨ ਦਾ ਇਹ ਕਦਮ ਇਤਿਹਾਸ ਦੇ ਸੁਨਹਿਰੀ ਪੰੰਨਿਆਂ ਵਿਚ ਦਰਜ ਹੈ ਤੇ ਦੂਜੇ ਜ਼ੋਨਾਂ ਨੂੰ ਪੱਛਮੀ ਜ਼ੋਨ ਇਕ ਉਦਾਹਰਣ ਪੇਸ਼ ਕਰ ਦਿਤੀ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤਕ ਪੂਰੀ ਰੇਲਗੱਡੀ ਅੌਰਤਾਂ ਲਈ ਚਲਾਉਣਾ ਇਕ ਮੀਲਪੱਥਰ ਤੋਂ ਘੱਟ ਨਹੀਂ।