ਪਿੰਡਾਂ ਦੇ ਸਰਪੰਚਾਂ ਨੂੰ ਰਿਸ਼ਵਤ ਦੇ ਰਹੀ ਹੈ ਭਾਜਪਾ : ਪ੍ਰਿਯੰਕਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਭਾਜਪਾ 'ਤੇ ਅਮੇਠੀ ਵਿਚ ਪਿੰਡ ਦੇ ਪ੍ਰਧਾਨਾਂ ਨੂੰ 20-20 ਹਜ਼ਾਰ ਰੁਪਏ ਰਿਸ਼ਵਤ ਦੇਣ ਦਾ ਦੋਸ਼ ਲਗਾਉਂਦੇ ਹੋਏ ਸਨਿਚਰਵਾਰ

Priyanka Gandhi And Rahul Gandhi

ਅਮੇਠੀ : ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਭਾਜਪਾ 'ਤੇ ਅਮੇਠੀ ਵਿਚ ਪਿੰਡ ਦੇ ਪ੍ਰਧਾਨਾਂ ਨੂੰ 20-20 ਹਜ਼ਾਰ ਰੁਪਏ ਰਿਸ਼ਵਤ ਦੇਣ ਦਾ ਦੋਸ਼ ਲਗਾਉਂਦੇ ਹੋਏ ਸਨਿਚਰਵਾਰ ਨੂੰ ਕਿਹਾ ਕਿ ਭਗਵਾ ਦਲ ਨੂੰ ਗ਼ਲਤਫ਼ਹਿਮੀ ਹੈ ਕਿ ਪੁਸ਼ਤਾਂ ਤੋਂ ਚੱਲ ਰਹੀ ਪਿਆਰ ਅਤੇ ਸੱਚੀ ਰਾਜਨੀਤੀ ਦੀ ਮਿਸਾਲ ਨੂੰ ਇੰਨੀ ਰਕਮ 'ਚ ਖ਼ਰੀਦਿਆ ਜਾ ਸਕਦਾ ਹੈ। ਪ੍ਰਿਯੰਕਾ ਨੇ ਇੱਥੇ ਇਕ ਨੁੱਕੜ ਸਭਾ ਵਿਚ ਕਿਹਾ,''ਇੱਥੇ ਗ਼ਲਤ ਪ੍ਰਚਾਰ ਹੋ ਰਿਹਾ ਹੈ। ਪੈਸਾ ਵੰਡਿਆ ਜਾ ਰਿਹਾ ਹੈ। ਕਾਂਗਰਸ ਨੂੰ ਜਨਤਾ ਵਿਚਕਾਰ ਅਪਣਾ ਮੈਨੀਫੈਸਟੋ ਵੰਡ ਰਹੀ ਹੈ ਪਰ ਭਾਜਪਾ ਵਾਲੇ ਪੱਤਰ ਨਹੀਂ ਸਗੋਂ ਪਿੰਡ ਦੇ ਪ੍ਰਧਾਨਾਂ ਨੂੰ 20-20 ਹਜ਼ਾਰ ਰੁਪਏ ਭੇਜ ਰਹੇ ਹਨ।'' 

ਉਨ੍ਹਾਂ ਨੇ ਕਿਹਾ,''ਹਾਸੇ ਵਾਲੀ ਗੱਲ ਹੈ ਕਿ ਉਹ (ਭਾਜਪਾ) ਸੋਚ ਰਹੇ ਹਨ ਕਿ ਅਮੇਠੀ ਦਾ ਪ੍ਰਧਾਨ 20 ਹਜ਼ਾਰ ਰੁਪਏ 'ਚ ਵਿਕ ਜਾਵੇਗਾ। ਉਹ ਸੋਚ ਰਹੇ ਹਨ ਕਿ ਜੋ (ਨਹਿਰੂ-ਗਾਂਧੀ ਪਰਿਵਾਰ ਨਾਲ) ਪੁਸ਼ਤਾਂ ਤੋਂ ਚੱਲਿਆ ਜਾ ਰਿਹਾ ਪਿਆਰ ਅਤੇ ਸੱਚੀ ਰਾਜਨੀਤੀ ਦੀ ਮਿਸਾਲ ਹੈ, ਉਸ ਨੂੰ 20 ਹਜ਼ਾਰ ਰੁਪਏ ਵਿਚ ਖ਼ਰੀਦ ਲੈਣਗੇ।''
ਪ੍ਰਿਯੰਕਾ ਨੇ ਕੇਂਦਰੀ ਮੰਤਰੀ ਅਤੇ ਅਮੇਠੀ ਤੋਂ ਭਾਜਪਾ ਉਮੀਦਵਾਰ ਸਮਰਿਤੀ ਇਰਾਨੀ 'ਤੇ ਤਿੱਖਾ ਵਾਰ ਕਰਦੇ ਹੋਏ ਕਿਹਾ ਕਿ ਖੇਤਰੀ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਲਾਪਤਾ ਦੱਸਣ ਵਾਲੀ ਸਮਰਿਤੀ ਅਮੇਠੀ ਆ ਕੇ ਨਾਟਕ ਕਰ ਰਹੀ ਹੈ। 

ਉਨ੍ਹਾਂ ਕਿਹਾ,''ਇਹ (ਸਮਰਿਤੀ) ਤੁਹਾਡੇ  ਇਲਾਕੇ ਵਿਚ ਨਾਟਕ ਕਰ ਰਹੀ ਹੈ। ਉਹ ਖ਼ੁਦ 16 ਵਾਰ ਅਮੇਠੀ ਆਈ ਹੈ, ਜਦਕਿ ਤੁਹਾਡੇ ਸੰਸਦ ਮੈਂਬਰ ਰਾਹੁਲ ਉਨ੍ਹਾਂ ਤੋਂ ਦੁੱਗਣੀ ਵਾਰ ਇਥੇ ਆਏ ਹਨ। ਉਹ ਤੁਹਾਡੇ ਪਿੰਡ-ਪਿੰਡ ਜਾ ਕੇ ਇੱਥੇ ਰਹਿ ਚੁਕੇ ਹਨ। ਇਹ (ਸਮਰਿਤੀ) ਦੇਸ਼ ਭਰ ਦੀ ਮੀਡੀਆ ਬੁਲਾ ਕੇ ਇੱਥੋਂ ਦੇ ਲੋਕਾਂ ਵਿਚ ਬੂਟਾਂ ਦੀ ਵੰਡ ਕਰ ਦਿੰਦੀ ਹੈ। ਇਹ ਤੁਹਾਡੀ ਬੇਇੱਜ਼ਤੀ ਕਰਨੀ ਚਾਹੁੰਦੀ ਹੈ ਕਿ ਅਮੇਠੀ ਦੇ ਲੋਕਾਂ ਕੋਲ ਬੂਟ ਨਹੀਂ ਹਨ। ਉਹ ਪੂਰੀ ਤਰ੍ਹਾਂ ਬੇਸਮਝ ਹਨ, ਇਹ ਜਾਣ ਨਹੀਂ ਸਕੀ ਕਿ ਅਮੇਠੀ ਦੀ ਜਨਤਾ ਕੀ ਹੈ।''  (ਪੀਟੀਆਈ)