ਦੇਸ਼ ਵਿਚ ਹੁਣ ਅਫ਼ਰੀਕੀ ਸਵਾਈਨ ਬੁਖ਼ਾਰ ਦੀ ਦਸਤਕ, 2500 ਸੂਰਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਸਾਮ ਸਰਕਾਰ ਨੇ ਐਤਵਾਰ ਨੂੰ ਦਸਿਆ ਕਿ ਰਾਜ ਵਿਚ ਅਫ਼ਰੀਕੀ ਸਵਾਈਨ ਫ਼ੀਵਰ ਦਾ ਪਹਿਲਾ ਸਾਹਮਣੇ ਆਇਆ ਹੈ

File Photo

ਗੁਹਾਟੀ, 4 ਮਈ: ਆਸਾਮ ਸਰਕਾਰ ਨੇ ਐਤਵਾਰ ਨੂੰ ਦਸਿਆ ਕਿ ਰਾਜ ਵਿਚ ਅਫ਼ਰੀਕੀ ਸਵਾਈਨ ਫ਼ੀਵਰ ਦਾ ਪਹਿਲਾ ਸਾਹਮਣੇ ਆਇਆ ਹੈ ਜਿਸ ਕਾਰਨ 306 ਪਿੰਡਾਂ ਵਿਚ 2500 ਤੋਂ ਵੱਧ ਸੂਰਾਂ ਦੀ ਮੌਤ ਹੋ ਚੁੱਕੀ ਹੈ। ਆਸਾਮ ਦੇ ਪਸ਼ੂਪਾਲਣ ਅਤੇ ਪਸ਼ੂ ਇਲਾਜ ਮੰਤਰੀ ਅਤੁਲ ਬੋਰਾ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਰਾਜ ਸਰਕਾਰ ਕੇਂਦਰ ਤੋਂ ਮਨਜ਼ੂਰੀ ਮਿਲਣ ਦੇ ਬਾਵਜੂਦ ਤੁਰਤ ਸੂਰਾਂ ਨੂੰ ਮਾਰਨ ਦੀ ਬਜਾਏ ਇਸ ਮਾਰੂ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੋਈ ਹੋਰ ਰਸਤਾ ਕੱਢੇਗੀ।

ਉਨ੍ਹਾਂ ਦਸਿਆ ਕਿ ਲਾਗ ਵਾਲੀ ਇਸ ਬੀਮਾਰੀ ਦਾ ਕੋਵਿਡ-19 ਨਾਲ ਕੋਈ ਸਬੰਧ ਨਹੀਂ। ਬੋਰਾ ਨੇ ਕਿਹਾ, 'ਕੌਮੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾ (ਐਨਆਈਐਚਐਸਏਡੀ) ਭੋਪਾਲ ਨੇ ਪੁਸ਼ਟੀ ਕੀਤੀ ਹੈ ਕਿ ਇਹ ਅਫ਼ਰੀਕੀ ਸਵਾਈਨ ਫ਼ੀਵਰ ਹੈ। ਕੇਂਦਰ ਸਰਕਾਰ ਨੇ ਸਾਨੂੰ ਦਸਿਆ ਹੈ ਕਿ ਇਹ ਦੇਸ਼ ਵਿਚ ਇਸ ਬੀਮਾਰੀ ਦਾ ਪਹਿਲਾ ਮਾਮਲਾ ਹੈ।' ਉਨ੍ਹਾਂ ਕਿਹਾ ਕਿ ਵਿਭਾਗ ਦੁਆਰਾ 2019 ਦੀ ਗਣਨਾ ਮੁਤਾਬਕ ਰਾਜ ਵਿਚ ਸੂਰਾਂ ਦੀ ਕੁਲ ਗਿਣਤੀ ਲਗਭਗ 21 ਲੱਖ ਸੀ ਪਰ ਹੁਣ ਇਹ ਵੱਧ ਕੇ ਲਗਭਗ 30 ਲੱਖ ਹੋ ਗਈ ਹੈ।  (ਏਜੰਸੀ)