ਯੂ.ਪੀ ਦੇ ਵਿਧਾਇਕ ਨੂੰ ਤਾਲਾਬੰਦੀ ਤੋੜਨੀ ਪਈ ਭਾਰੀ, ਸਮਰਥਕ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰ ਪ੍ਰਦੇਸ਼ ਦੇ ਚਰਚਿਤ ਆਜ਼ਾਦ ਵਿਧਾਇਕ ਅਮਨਮਣੀ ਤਿਵਾਰੀ ਨੂੰ ਪੁਲਿਸ ਨੇ ਉਨ੍ਹਾਂ ਦੇ 7 ਸਮਰਥਕਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।

File Photo

ਬਿਜਨੌਰ, 4 ਮਈ : ਉਤਰ ਪ੍ਰਦੇਸ਼ ਦੇ ਚਰਚਿਤ ਆਜ਼ਾਦ ਵਿਧਾਇਕ ਅਮਨਮਣੀ ਤਿਵਾਰੀ ਨੂੰ ਪੁਲਿਸ ਨੇ ਉਨ੍ਹਾਂ ਦੇ 7 ਸਮਰਥਕਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਬਿਜਨੌਰ ਜ਼ਿਲ੍ਹੇ 'ਚ ਕੀਤੀ ਗਈ। ਉਨ੍ਹਾਂ ਵਿਰੁਧ ਪੁਲਿਸ ਨੇ ਮਹਾਮਾਰੀ ਐਕਟ ਸਮੇਤ ਆਈ.ਪੀ.ਸੀ. ਦੀਆਂ ਕਈ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਦਰਅਸਲ, ਇਹ ਗ੍ਰਿਫ਼ਤਾਰੀ ਉਨ੍ਹਾਂ ਦੀ ਉਤਰਾਖੰਡ ਯਾਤਰਾ ਤੋਂ ਉਠੇ ਵਿਵਾਦ ਦੇ ਬਾਅਦ ਹੋਈ ਹੈ। ਜ਼ਿਕਰਯੋਗ ਹੈ ਕਿ ਵਿਧਾਇਕ ਅਮਨਮਣੀ ਤਿਵਾਰੀ ਵਿਰੁਧ ਉਤਰਾਖੰਡ ਦੇ ਟਿਹਰੀ ਜ਼ਿਲ੍ਹੇ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ 'ਤੇ ਲਾਕਡਾਊਨ ਦੀ ਉਲੰਘਣਾ ਕਰਣ ਦਾ ਦੋਸ਼ ਹੈ। ਖ਼ਾਸ ਗੱਲ ਹੈ ਕਿ ਨਿਯਮਾਂ ਦੀ ਅਣਦੇਖੀ ਸੀ.ਐਮ. ਯੋਗੀ ਆਦਿਤਿਅਨਾਥ ਦੇ ਪਿਤਾ ਸਵਰਗੀ ਆਨੰਦ ਸਿੰਘ ਬਿਸ਼ਟ ਦੇ ਪਿਤ੍ਰ ਕਾਰਜ ਦੇ ਨਾਮ 'ਤੇ ਕੀਤੀ ਗਈ ਸੀ।  (ਏਜੰਸੀ)