ਯੂ.ਪੀ.ਐਸ.ਸੀ ਦੀ ਪ੍ਰੀਖਿਆ ਮੁਲਤਵੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਘ ਲੋਕ ਸੇਵਾ ਆਯੋਗ (ਯੂਪੀਐਸਸੀ) ਨੇ ਕਿਹਾ ਹੈ ਕਿ 31 ਮਈ ਨੂੰ ਹੋਣ ਵਾਲੀ ਸਿਵਲ ਸੇਵਾ ਮੁਢਲੀ ਪ੍ਰੀਖਿਆ ਨੂੰ ਫ਼ਿਲਹਾਲ ਟਾਲ ਦਿਤਾ ਗਿਆ ਹੈ।

File Photo

ਨਵੀਂ ਦਿੱਲੀ, 4 ਮਈ: ਸੰਘ ਲੋਕ ਸੇਵਾ ਆਯੋਗ (ਯੂਪੀਐਸਸੀ) ਨੇ ਕਿਹਾ ਹੈ ਕਿ 31 ਮਈ ਨੂੰ ਹੋਣ ਵਾਲੀ ਸਿਵਲ ਸੇਵਾ ਮੁਢਲੀ ਪ੍ਰੀਖਿਆ ਨੂੰ ਫ਼ਿਲਹਾਲ ਟਾਲ ਦਿਤਾ ਗਿਆ ਹੈ। ਕੋਵਿਡ-19 ਕਾਰਨ ਦੇਸ਼ਵਿਆਪੀ ਤਾਲਾਬੰਦੀ ਮਗਰੋਂ ਪੈਦਾ ਸਥਿਤੀ ਦੀ ਸਮੀਖਿਆ ਲਈ ਕਮਿਸ਼ਨ ਦੀ ਸੋਮਵਾਰ ਨੂੰ ਹੋਈ ਬੈਠਕ ਵਿਚ ਇਹ ਫ਼ੈਸਲਾ ਕੀਤਾ ਗਿਆ।

ਯੂਪੀਐਸਸੀ ਨੇ ਬਿਆਨ ਜਾਰੀ ਕਰ ਕੇ ਕਿਹਾ, 'ਪਾਬੰਦੀਆਂ ਨੂੰ ਵਧਾਉਣ ਦਾ ਨੋਟਿਸ ਲੈਂਦਿਆਂ ਕਮਿਸ਼ਨ ਨੇ ਫ਼ੈਸਲਾ ਕੀਤਾ ਕਿ ਇਸ ਵੇਲੇ ਪ੍ਰੀਖਿਆਵਾਂ ਕਰਾਉਣਾ ਅਤੇ ਇੰਟਰਵਿਊ ਲੈਣਾ ਸੰਭਵ ਨਹੀਂ ਹੋਵੇਗਾ।' ਕਮਿਸ਼ਨ ਨੇ ਕਿਹਾ ਕਿ 31 ਮਈ ਨੂੰ ਹੋਣ ਵਾਲੀ ਪ੍ਰੀਖਿਆ ਨੂੰ ਅੱਗੇ ਲਈ ਟਾਲ ਦਿਤਾ ਗਿਆ ਹੈ। ਜਦ ਵੀ ਪ੍ਰੀਖਿਆ ਦੀ ਅਗਲੀ ਤਰੀਕ ਬਾਰੇ ਫ਼ੈਸਲਾ ਕੀਤਾ ਜਾਵੇਗਾ ਤਾਂ ਇਹ ਯਕੀਨੀ ਕੀਤਾ ਜਾਵੇਗਾ ਕਿ ਉਮੀਦਵਾਰਾਂ ਨੂੰ ਘੱਟੋ ਘੱਟ 30 ਦਿਨ ਪਹਿਲਾਂ ਦਸਿਆ ਜਾਵੇ।  (ਏਜੰਸੀ)