ਹੋਰ ਦੇਸ਼ਾਂ ਨੇ ਸੂਡਾਨ ਤੋਂ ਲੋਕਾਂ ਨੂੰ ਕੱਢਣ ਲਈ ਇਨਕਾਰ ਕਰ ਦਿੱਤਾ ਪਰ ਭਾਰਤ ਨੇ ਅਪਣੀ ਪੂਰੀ ਜਾਨ ਲਗਾ ਦਿਤੀ: PM ਮੋਦੀ
ਕਾਂਗਰਸ ਨੇ ਸੂਡਾਨ ਵਿਚ ਫਸੇ ਭਾਰਤੀਆਂ ਨੂੰ ਜਾਣਬੁੱਝ ਕੇ ਉਥੋਂ ਦੇ ਬਦਮਾਸ਼ਾਂ ਦੇ ਸਾਹਮਣੇ ਲਿਆਂਦਾ।
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਕ ਵਾਰ ਫਿਰ ਕਾਂਗਰਸ 'ਤੇ ਨਿਸ਼ਾਨਾ ਸਾਧਿਆ। ਪੀਐੱਮ ਨੇ ਕਿਹਾ ਕਿ ਹੁਣ ਸੂਡਾਨ 'ਚ ਘਰੇਲੂ ਯੁੱਧ ਦੀ ਸਥਿਤੀ ਹੈ, ਕਿਤੇ ਗੋਲੀਬਾਰੀ ਹੁੰਦੀ ਸੀ ਅਤੇ ਕਿਤੇ ਬੰਬ ਧਮਾਕੇ ਹੁੰਦੇ ਸਨ। ਘਰੋਂ ਨਿਕਲਣਾ ਔਖਾ ਸੀ। ਸਾਡੇ ਹਜ਼ਾਰਾਂ ਭਾਰਤੀ ਭੈਣ-ਭਰਾ ਸੂਡਾਨ ਵਿਚ ਫਸੇ ਹੋਏ ਸਨ ਅਤੇ ਕਰਨਾਟਕ ਦੇ ਸੈਂਕੜੇ ਭੈਣ-ਭਰਾ ਵੀ ਉੱਥੇ ਸਨ।
ਸੂਡਾਨ ਦੇ ਹਾਲਾਤ ਅਜਿਹੇ ਹਨ ਕਿ ਵੱਡੇ ਦੇਸ਼ਾਂ ਨੇ ਵੀ ਆਪਣੇ ਨਾਗਰਿਕਾਂ ਨੂੰ ਉੱਥੋਂ ਕੱਢਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਬਾਵਜੂਦ ਅਸੀਂ ਆਪਣੀ ਪੂਰੀ ਏਅਰਫੋਰਸ ਤਾਇਨਾਤ ਕਰ ਦਿੱਤੀ, ਨੇਵੀ ਨੂੰ ਖੜ੍ਹਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਮਾਂ ਕਾਵੇਰੀ ਦੇ ਆਸ਼ੀਰਵਾਦ ਨਾਲ ਆਪਰੇਸ਼ਨ ਕਾਵੇਰੀ ਸ਼ੁਰੂ ਕੀਤਾ ਅਤੇ ਆਪਣੇ ਭਾਰਤੀ ਭੈਣ-ਭਰਾਵਾਂ ਨੂੰ ਵਾਪਸ ਲਿਆਂਦਾ। ਕਾਂਗਰਸ ਨੇ ਅਜਿਹੇ ਔਖੇ ਸਮੇਂ ਵਿਚ ਦੇਸ਼ ਦਾ ਸਾਥ ਨਹੀਂ ਦਿੱਤਾ। ਕਾਂਗਰਸ ਨੇ ਸੂਡਾਨ ਵਿਚ ਫਸੇ ਭਾਰਤੀਆਂ ਨੂੰ ਜਾਣਬੁੱਝ ਕੇ ਉਥੋਂ ਦੇ ਬਦਮਾਸ਼ਾਂ ਦੇ ਸਾਹਮਣੇ ਲਿਆਂਦਾ। ਕੀ ਇਹੀ ਹੈ ਦੇਸ਼ ਦੇ ਨਾਗਰਿਕਾਂ ਪ੍ਰਤੀ ਕਾਂਗਰਸ ਦੀ ਸੰਵੇਦਨਸ਼ੀਲਤਾ?