Delhi Metro : ਦਿੱਲੀ ਮੈਟਰੋ 'ਚ ਲੜਕੇ ਨਾਲ ਹੋਈ ਗੰਦੀ ਹਰਕਤ, ਪੋਸਟ ਲਿਖ ਕੇ ਦੱਸੀ ਪੂਰੀ ਕਹਾਣੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਜੀਵ ਚੌਕ ਮੈਟਰੋ ਸਟੇਸ਼ਨ 'ਤੇ ਹੋਇਆ ਵਿਵਾਦ

Delhi Metro

Sexually Assaulted in Delhi Metro : ਦਿੱਲੀ ਮੈਟਰੋ 'ਚ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਪਰ ਛੇੜਛਾੜ ਦੀਆਂ ਘਟਨਾਵਾਂ ਗੰਭੀਰ ਚਿੰਤਾ ਪੈਦਾ ਕਰਦੀਆਂ ਹਨ। ਔਰਤਾਂ ਨਾਲ ਛੇੜਛਾੜ ਕਰਦੇ ਜਾਂ ਇਤਰਾਜ਼ਯੋਗ ਹਰਕਤਾਂ ਕਰਦੇ ਕਈ ਲੋਕ ਫੜੇ ਗਏ ਪਰ ਹੁਣ ਮੈਟਰੋ ਵਿੱਚ ਇੱਕ ਨਾਬਾਲਗ ਲੜਕੇ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੇ ਨੇ ਇਸ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਪੋਸਟ ਲਿਖੀ ਹੈ।

ਰਾਜੀਵ ਚੌਕ ਮੈਟਰੋ ਸਟੇਸ਼ਨ 'ਤੇ ਹੋਇਆ ਵਿਵਾਦ 

16 ਸਾਲਾ ਲੜਕੇ ਨੇ ਦੱਸਿਆ ਕਿ ਉਸ ਨੇ ਇਸ ਘਟਨਾ ਨੂੰ Reddit 'ਤੇ ਸ਼ੇਅਰ ਕੀਤਾ ਸੀ ਪਰ ਲੋਕਾਂ ਨੇ ਉਸ ਨੂੰ X 'ਤੇ ਲਿਖ ਕੇ ਦਿੱਲੀ ਪੁਲਿਸ ਨੂੰ ਟੈਗ ਕਰਨ ਦੀ ਸਲਾਹ ਦਿੱਤੀ। ਲੜਕੇ ਨੇ ਦੱਸਿਆ ਕਿ ਜਦੋਂ ਉਹ ਰਾਜੀਵ ਚੌਕ ਮੈਟਰੋ ਸਟੇਸ਼ਨ 'ਤੇ ਟਰੇਨ 'ਚ ਚੜ੍ਹਿਆ ਤਾਂ ਇਕ ਯਾਤਰੀ ਨੇ ਉਸ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਮੈਟਰੋ ਸਮੈਪੁਰ ਬਾਦਲੀ ਵੱਲ ਜਾ ਰਹੀ ਸੀ।

ਲੜਕੇ ਨੇ ਦੱਸਿਆ ਕਿ ਉਹ ਮੈਟਰੋ 'ਚ ਇਕੱਲਾ ਸਫਰ ਕਰ ਰਿਹਾ ਸੀ, ਇਸ ਦੌਰਾਨ ਇਕ ਵਿਅਕਤੀ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ਨੂੰ ਗਲਤ ਤਰੀਕੇ ਨਾਲ ਛੂਹਣ ਲੱਗਾ। ਪਹਿਲਾਂ ਤਾਂ ਇਸ ਲੜਕੇ ਨੇ ਸੋਚਿਆ ਕਿ ਸ਼ਾਇਦ ਕੋਈ ਬੈਗ ਹੈ ਜਾਂ ਗਲਤੀ ਨਾਲ ਟਚ ਹੋ ਗਿਆ ਪਰ ਕੁਝ ਸਮੇਂ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਇਹ ਗਲਤੀ ਨਾਲ ਨਹੀਂ ਸਗੋਂ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ।

ਲੜਕੇ ਨੇ ਦੱਸਿਆ ਕਿ ਵਿਅਕਤੀ ਨੇ ਤਿੰਨ ਵਾਰ ਉਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਡਰ ਦੇ ਬਾਵਜੂਦ ਕੰਬਦੇ ਹੋਏ ਲੜਕੇ ਨੇ ਆਦਮੀ ਦੇ ਵਾਲਾਂ ਨੂੰ ਫੜ ਲਿਆ ਅਤੇ ਇੱਕ ਫੋਟੋ ਕਲਿੱਕ ਕੀਤੀ, ਇਹ ਫੋਟੋ ਵੀ ਲੜਕੇ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਲੜਕੇ ਨੇ ਕਿਹਾ ਕਿ ਉਹ ਸਟੇਸ਼ਨ 'ਤੇ ਉਤਰਿਆ ਅਤੇ ਗਾਰਡ ਨੂੰ ਮਦਦ ਲਈ ਕਿਹਾ। ਗਾਰਡ ਦੀ ਮਦਦ ਨਾਲ ਉਹ ਘਰ ਪਹੁੰਚਿਆ।

ਲੜਕੇ ਨੇ ਦੱਸਿਆ ਕਿ ਛੇੜਛਾੜ ਦੌਰਾਨ ਉਹ ਬਹੁਤ ਡਰਿਆ ਹੋਇਆ ਸੀ। ਉਸਨੇ ਇਸਨੂੰ ਪਹਿਲਾਂ Reddit ਅਤੇ ਬਾਅਦ ਵਿੱਚ X 'ਤੇ ਪੋਸਟ ਕੀਤਾ, ਜੋ ਵਾਇਰਲ ਹੋ ਰਿਹਾ ਹੈ। ਦਿੱਲੀ ਪੁਲਿਸ ਨੇ ਵੀ ਇਸ ਮਾਮਲੇ ਦਾ ਨੋਟਿਸ ਲਿਆ ਹੈ। ਹਾਲਾਂਕਿ ਸਵਾਲ ਉਠਾਏ ਜਾ ਰਹੇ ਹਨ ਕਿ ਮੈਟਰੋ 'ਚ ਬੱਚੇ ਨਾਲ ਅਜਿਹੀ ਹਰਕਤ ਕਰਨ ਦੀ ਲੋਕਾਂ 'ਚ ਹਿੰਮਤ ਕਿੱਥੋਂ ਆਉਂਦੀ ਹੈ?