Srinagar News : ਅਨੰਤਨਾਗ ’ਚ ਗੁਰਦਾਸਪੁਰ ਦਾ ਫੌਜੀ ਜਵਾਨ ਹੋਇਆ ਸ਼ਹੀਦ
Srinagar News : ਸਰਚ ਆਪਰੇਸ਼ਨ ਦੌਰਾਨ ਖੱਡ 'ਚ ਡਿੱਗੀ ਗੱਡੀ, 19RR 'ਚ ਤਾਇਨਾਤ ਸ਼ਹੀਦ ਫੌਜੀ ਜਵਾਨ ਗੁਰਪ੍ਰੀਤ ਸਿੰਘ
Srinagar News : ਸ਼੍ਰੀਨਗਰ ਦੇ ਅਨੰਤਨਾਗ ਤੋਂ ਇੱਕ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਅਨੰਤਨਾਗ 'ਚ ਅੱਤਵਾਦੀ ਗਤੀਵਿਧੀਆਂ ਦੇ ਇਨਪੁਟ ਤੋਂ ਬਾਅਦ ਫੌਜ ਦੇ ਜਵਾਨਾਂ ਵਲੋਂ ਚਲਾਏ ਜਾ ਰਹੇ ਸਰਚ ਆਪਰੇਸ਼ਨ ਦੌਰਾਨ ਫੌਜੀਆਂ ਦੀ ਗੱਡੀ ਅਚਾਨਕ ਖਾਈ 'ਚ ਡਿੱਗ ਗਈ। ਇਸ ਦੌਰਾਨ ਗੱਡੀ ’ਚ ਸਵਾਰ 8 ਜਵਾਨ ਜ਼ਖ਼ਮੀ ਹੋ ਗਏ। ਇਨ੍ਹਾਂ ਜਵਾਨਾਂ ’ਚ ਗੁਰਦਾਸਪੁਰ ਦੇ ਪਿੰਡ ਸਰਾਵਾਂ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਸ਼ਹੀਦ ਹੋ ਗਿਆ। ਜਵਾਨ ਲਾਂਸ ਨਕਾਇਕ ਗੁਰਪ੍ਰੀਤ ਸਿੰਘ 19 RR ਅਨਾਂਤਨਾਗ ’ਚ ਤਾਇਨਾਤ ਸੀ।
ਸ਼ਹੀਦ ਫੌਜੀ ਜਵਾਨ ਗੁਰਪ੍ਰੀਤ ਸਿੰਘ ਦਾ ਅੱਜ ਪਿੰਡ ਸਰਾਵਾਂ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਗੁਰਪ੍ਰੀਤ ਸਿੰਘ ਦੀ ਮੌਤ ਤੋਂ ਬਾਅਦ 2 ਮਾਸੂਮ ਬੱਚਿਆਂ ਦੇ ਸਿਰੋਂ ਪਿਓ ਦਾ ਸਾਇਆ ਉੱਠ ਗਿਆ ਹੈ।
(For more news apart from Gurdaspur army soldier martyred in Anantnag in Anantnag News in Punjabi, stay tuned to Rozana Spokesman)