ਪਟਰੌਲ 14 ਪੈਸੇ ਅਤੇ ਡੀਜ਼ਲ 10 ਪੈਸੇ ਤੱਕ ਸਸਤਾ, ਪਿਛਲੇ 7 ਦਿਨ ਤੋਂ ਹੋ ਰਹੀ ਹੈ ਕਟੌਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

29 ਮਈ ਤੋਂ ਹੁਣ ਤੱਕ ਪਟਰੌਲ 'ਤੇ 63 ਪੈਸੇ ਅਤੇ ਡੀਜ਼ਲ 'ਤੇ 46 ਪੈਸੇ ਘੱਟ ਹੋਏ ਹਨ।

Petrol and Diesel's prices are getting down from last week

ਮੰਗਲਵਾਰ ਨੂੰ ਪਟਰੌਲ 14 ਪੈਸੇ ਅਤੇ ਡੀਜ਼ਲ 10 ਪੈਸੇ ਸਸਤਾ ਹੋਇਆ ਹੈ। ਕਟੌਤੀ ਤੋਂ ਬਾਅਦ ਦਿੱਲੀ ਵਿਚ ਪਟਰੌਲ ਅਤੇ ਡੀਜ਼ਲ ਸੱਭ ਤੋਂ ਸਸਤਾ ਹੈ। ਇੱਥੇ ਪਟਰੌਲ 77.83 ਅਤੇ ਡੀਜ਼ਲ 68.88 ਪ੍ਰਤੀ ਲਿਟਰ ਹੈ। ਉਥੇ ਹੀ, ਗਿਰਾਵਟ ਤੋਂ ਬਾਅਦ ਵੀ ਮੁੰਬਈ 'ਚ ਤੇਲ ਦੇ ਰੇਟ ਸੱਭ ਤੋਂ ਜ਼ਿਆਦਾ ਹਨ। ਇੱਥੇ ਕਟੌਤੀ ਤੋਂ ਬਾਅਦ ਪਟਰੌਲ 85.65 ਅਤੇ ਡੀਜ਼ਲ 73.33 ਰੁਪਏ ਪ੍ਰਤੀ ਲਿਟਰ ਹੈ

ਲਗਾਤਾਰ ਸੱਤਵੇਂ ਦਿਨ ਤੇਲ ਦੇ ਮੁੱਲ ਘਟਾਏ ਗਏ ਹਨ। 29 ਮਈ ਤੋਂ ਹੁਣ ਤੱਕ ਪਟਰੌਲ 'ਤੇ 63 ਪੈਸੇ ਅਤੇ ਡੀਜ਼ਲ 'ਤੇ 46 ਪੈਸੇ ਘੱਟ ਹੋਏ ਹਨ। ਲੰਮੇ ਸਮੇਂ ਤੋਂ ਟ੍ਰੇਡ ਅਸੋਸਿਏਸ਼ਨਜ਼ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਪਟਰੌਲਿਅਮ ਉਤਪਾਦ ਨੂੰ ਜੀਐਸਟੀ ਦੇ ਦਾਇਰੇ ਵਿਚ ਲਿਆਇਆ ਜਾਣਾ ਚਾਹੀਦਾ ਹੈ ਪਰ ਸਰਕਾਰ ਤੋਂ ਹੁਣ ਤਕ ਆਧਿਕਾਰਿਕ ਤੌਰ 'ਤੇ ਇਸ ਨੂੰ ਲੈ ਕੇ ਕੁੱਝ ਨਹੀਂ ਕਿਹਾ ਗਿਆ ਹੈ।