ਹਵਾਈ ਫ਼ੌਜ ਦਾ ਜੈਗੁਆਰ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਹਵਾਈ ਫ਼ੌਜ ਦਾ ਇਕ ਜੈਗੁਆਰ ਲੜਾਕੂ ਜਹਾਜ਼ ਗੁਜਰਾਤ ਦੇ ਜਾਮਨਗਰ ਹਵਾਈ ਫ਼ੌਜ ਦੇ ਅੱਡੇ.....

Air Force Jaguar plane crash

ਭਾਰਤੀ ਹਵਾਈ ਫ਼ੌਜ ਦਾ ਇਕ ਜੈਗੁਆਰ ਲੜਾਕੂ ਜਹਾਜ਼ ਗੁਜਰਾਤ ਦੇ ਜਾਮਨਗਰ ਹਵਾਈ ਫ਼ੌਜ ਦੇ ਅੱਡੇ ਤੋਂ ਉਡਾਨ ਭਰਨ ਦੇ ਤੁਰਤ ਬਾਅਦ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਪਾਇਲਟ ਦੀ ਮੌਤ ਹੋ ਗਈ। ਅਧਿਕਾਰਕ ਸੂਤਰਾਂ ਨੇ ਦਸਿਆ ਕਿ ਜਹਾਜ਼ ਰੂਟੀਨ ਸਿਖ਼ਲਾਈ ਮਿਸ਼ਨ 'ਤੇ ਸੀ ਅਤੇ ਉਹ ਸਵੇਰੇ ਕਰੀਬ ਸਾਢੇ 10 ਵਜੇ ਹਾਦਸਾਗ੍ਰਸਤ ਹੋ ਗਿਆ। 

ਸੂਤਰਾਂ ਨੇ ਦਸਿਆ ਕਿ ਇਸ ਹਾਦਸੇ ਵਿਚ ਪਾਇਲਟ ਏਅਰ ਕਮਾਂਡਰ ਸੰਜੇ ਚੌਹਾਨ ਦੀ ਮੌਤ ਹੋ ਗਈ। ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਹਵਾਈ ਫ਼ੌਜ ਮੁੱਖ ਦਫ਼ਤਰ ਨੇ ਕੋਰਟ ਆਫ਼ ਇੰਨਕੁਆਰੀ ਦੇ ਆਦੇਸ਼ ਦਿਤੇ ਹਨ। ਗੁਜਰਾਤ ਵਿਚ ਇਕ ਅਧਿਕਾਰੀ ਨੇ ਕਿਹਾ ਕਿ ਨਿਯਮਤ ਉਡਾਨ 'ਤੇ ਨਿਕਲਿਅਹਾ ਜਹਾਜ਼ ਬਰੇਜਾ ਪਿੰਡ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ। ਸਥਾਨਕ ਲੋਕਾਂ ਨੇ ਦਸਿਆ ਕਿ ਜਹਾਜ਼ ਦਾ ਮਲਬਾ ਪਿੰਡ ਦੇ ਬਾਹਰੀ ਇਲਾਕੇ ਵਿਚ ਦੂਰ ਤਕ ਖਿੱਲਰ ਗਿਆ।

ਇਸ ਤੋਂ ਪਹਿਲਾਂ ਫਰਵਰੀ ਮਹੀਨੇ ਵਿਚ ਆਸਾਮ ਦੇ ਮਾਜੁਲੀ ਜ਼ਿਲ੍ਹੇ ਵਿਚ ਦੇ ਜੋਰਹਾਟ ਨੇੜੇ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਰਕੇ ਭਾਰਤੀ ਹਵਾਈ ਫ਼ੌਜ ਦੇ ਦੋ ਜਵਾਨ ਮਾਰੇ ਗਏ ਸਨ। ਹਲਕੇ ਵਜ਼ਨ ਦਾ ਹਵਾਈ ਜਹਾਜ਼ ਰੋਜ਼ਾਨਾ ਵਾਂਗ ਦੁਪਿਹਰ ਵੇਲੇ ਜੋਰਹਟ ਹਵਾਈ ਅੱਡੇ ਤੋਂ ਉਡਿਆ ਸੀ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ‘ਚ ਮਾਰੇ ਗਏ ਦੋਵੇਂ ਪਾਇਲਟਾਂ ਦੀ ਪਹਿਚਾਣ ਵਿੰਗ ਕਮਾਂਡਰ ਜੈ ਪਾਲ ਜੇਮਜ਼ ਅਤੇ ਵਿੰਗ ਕਮਾਂਡਰ ਡੀ. ਵਤਸ ਦੇ ਰੂਪ ਵਜੋਂ ਹੋਈ ਸੀ।