ਸਾਰਾ ਪੁਲਿਸ ਪ੍ਰਸ਼ਾਸਨ ਆਦਰਸ਼ ਮੰਨੇ ਮੁਕੇਸ਼ ਸਹਾਏ ਨੂੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਨੇ ਸੋਚ ਲਿਆ ਕਿ ਰਿਟਾਇਰਮੇਂਟ ਦੇ ਬਾਅਦ ਕੀ ਕਰਨਾ ਹੈ ਅਤੇ ਹੁਣ ਉਹ ਸੋਨਾਰਾਮ ਹਾਇਅਰ ਸਕੈਂਡਰੀ ਸਕੂਲ 'ਚ ਗਣਿਤ ਪੜਾ ਰਹੇ ਹਨ

Mukesh Sahay

ਬਦਲਾਅ ਦਾ ਨਾਮ ਹੀ ਕ੍ਰਾਂਤੀ ਹੁੰਦਾ ਹੈ ਅਤੇ ਇਤਿਹਾਸ ਗਵਾਹ ਹੈ ਕਿ ਕ੍ਰਾਂਤੀ ਦੇ ਹਰ ਅੰਦੋਲਨ ਦੀ ਸ਼ੁਰੂਆਤ ਕਿਸੇ ਇੱਕ ਨੇ ਹੀ ਕੀਤੀ ਹੈ |  ਅਜਿਹੀ ਹੀ ਇੱਕ ਬਦਲਾਅ ਦੀ ਕਹਾਣੀ ਲਿਖੀ ਹੈ ਅਸਮ ਦੇ ਸਾਬਕਾ ਪੁਲਿਸ ਮਹਾਨਿਦੇਸ਼ਕ ਮੁਕੇਸ਼ ਸਹਾਏ ਨੇ । ਉਨ੍ਹਾਂ ਨੇ ਪੁਲਿਸ ਮਹਿਕਮੇ 'ਚ 34 ਸਾਲ ਤਕ ਕੰਮ ਕਰਨ ਦੇ ਬਾਅਦ ਇਕ ਵਾਰ ਫਿਰ ਤੋਂ ਸਕੂਲ ਦਾ ਰੁਖ਼ ਕਰ ਲਿਆ ਹੈ ।  ਮੁਕੇਸ਼ ਸਹਾਏ ਜੀ ਲੰਬਾ ਸਮਾਂ ਪੁਲਿਸ ਮਹਿਕਮੇ ਵਿਚ ਸੇਵਾ ਨਿਭਾਉਣ ਤੋਂ ਬਾਅਦ ਹੁਣ ਅਸਾਮ ਦੇ ਇੱਕ ਸਕੂਲ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ | ਮੁਕੇਸ਼ ਸਕੂਲ ਵਿਚ ਬੱਚਿਆਂ ਨੂੰ ਮੈਥਮੈਟਿਕਸ ਪੜਾਉਂਦੇ ਹਨ । 

  ਸਕੂਲ  ਦੇ ਪ੍ਰਿੰਸੀਪਲ ਦਵਿਜਿੰਦਰ ਨਾਥ ਨੇ ਦੱਸਿਆ ਕਿ 2016 ਤੋਂ ਮੈਥਸ ਟੀਚਰ ਲਈ  ਸੰਘਰਸ਼ ਚਲ ਰਿਹਾ ਸੀ ।  ਪ੍ਰਿੰਸੀਪਲ ਖੁਦ ਰਸਾਇਣ ਦੇ ਅਧਿਆਪਕ ਹਨ ਪਰ ਨਾਲ-ਨਾਲ ਗਣਿਤ ਵੀ ਪੜਾਉਂਦੇ ਸੀ ਅਤੇ ਕਿਵੇਂ ਨਾ ਕਿਵੇਂ ਉਨ੍ਹਾਂ ਇਸੇ ਤਰ੍ਹਾਂ ਦੋ ਸਾਲ ਕੱਢੇ ।  ਉਨ੍ਹਾਂਨੇ ਦੱਸਿਆ ਕਿ ਜਿਵੇਂ ਹੀ ਸਹਾਏ ਨੂੰ ਪਤਾ ਚਲਾ ਕਿ ਸਕੂਲ ਗਣਿਤ ਦੇ ਅਧਿਆਪਕ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਤਾਂ ਉਨ੍ਹਾਂਨੇ ਝੱਟ ਹਾਂ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪਾਠ ਪੁਸਤਕਾਂ ਭੇਜ ਦਿੱਤੀਆਂ ਜਾਣ | ਮੁਕੇਸ਼ ਸਹਾਏ 30 ਅਪ੍ਰੈਲ ਨੂੰ ਰਟਾਇਰ ਹੋਣ ਦੇ ਬਾਵਜੂਦ 7 ਮਈ ਤੋਂ ਸਕੂਲ ਆਉਣ ਲੱਗ ਗਏ । 

ਸਹਾਏ ਨੇ ਕਿਹਾ ਕਿ ਮੈਂ ਕਦੇ ਕਿਸੇ ਬੱਚੇ ਨੂੰ ਨਹੀਂ ਪੜਾਇਆ ਲੇਕਿਨ ਮੈਂ ਪ੍ਰਮਾਣਿਤ ਪੁਲਿਸ ਅਧਿਆਪਕ ਜਰੂਰ ਰਿਹਾ ਹਾਂ ।  ਸਹਾਏ ਬਿਹਾਰ  ਦੇ ਗਰੀਬ ਪਰਵਾਰ ਵਿੱਚ ਪੈਦਾ ਹੋਏ ,  ਉਨ੍ਹਾਂਨੇ ਦੱਸਿਆ ਕਿ ਮੈਂ ਆਪਣੇ ਜਵਾਨੀ ਦੇ ਦਿਨਾਂ ਵਿੱਚ ਆਪਣੀ ਜੇਬ ਖਰਚੀ ਲਈ ਟਿਊਸ਼ਨ ਜ਼ਰੂਰ ਪੜਾਉਂਦਾ ਸੀ । ਫਿਲਹਾਲ ਸਹਾਏ ਸਕੂਲ ਵਿੱਚ ਵਿਦਿਆਰਥੀਆਂ ਨੂੰ ਹਰ ਦਿਨ ਕੈਲਕੁਲਸ ਪੜਾ  ਰਹੇ ਹਨ । ਇਹ ਸੀ ਮੁਕੇਸ਼ ਸਹਾਏ ਜੀ ਵੱਲੋਂ ਸ਼ੁਰੂ ਕੀਤੀ ਬਦਲਾਅ ਦੀ ਕਹਾਣੀ... ਇਕ ਮੁਕੇਸ਼ ਸਹਾਏ ਹਨ ਜਿਨ੍ਹਾਂ ਨੇ ਪੁਲਿਸ ਦੀ ਨੌਕਰੀ ਤੋਂ ਰਿਟਾਇਰਮੈਂਟ ਲੈਣ ਦੇ ਬਾਅਦ ਵੀ ਦੇਸ਼ ਦੀ ਸੇਵਾ ਵਿਚ ਯੋਗਦਾਨ ਪਾਉਣਾ ਜਾਰੀ ਰੱਖਿਆ ਅਤੇ ਸਰਕਾਰੀ ਅਹੁਦਿਆਂ 'ਤੇ ਰਹਿਣ ਵਾਲੇ ਕੁਝ ਕਰਮਚਾਰੀ ਅਜਿਹੇ ਵੀ ਹੁੰਦੇ ਹਨ ਜੋ ਸੇਵਾ ਮੁਕਤ ਹੋਣ ਤੋਂ ਬਾਅਦ ਰਾਜਧਾਨੀ ਵਿਚ ਹਾਈ ਸਿਕਿਉਰਿਟੀ 'ਚ ਰਹਿੰਦੇ ਹਨ ਜਾ ਫਿਰ  ਰਿਟਾਇਰਮੈਂਟ ਤੋਂ ਬਾਅਦ ਵੀ ਆਪਣੇ ਰੁਤਬੇ ਦਾ ਫਾਇਦਾ ਉਠਾ ਲੋਕਾਂ ਨਾਲ ਧੱਕੇ ਸ਼ਾਹੀ ਕਰਦੇ ਹਨ | ਸਪੋਕੇਸਮੈਨ ਟੀ ਵੀ ਮੁਕੇਸ਼ ਸਹਾਏ ਦੀ ਮਿਹਨਤ ਅਤੇ ਲਗਨ ਨੂੰ ਸਲਾਮ ਕਰਦਾ ਹੈ |