ਸੁਨੰਦਾ ਪੁਸ਼ਕਰ ਹੱਤਿਆ ਕਾਂਡ : ਸ਼ਸ਼ੀ ਥਰੂਰ 'ਤੇ ਚੱਲੇਗਾ ਮੁਕੱਦਮਾ, 7 ਜੁਲਾਈ ਨੂੰ ਹੋਵੇਗੀ ਅਦਾਲਤ 'ਚ
ਸੁਨੰਦਾ ਪੁ਼ਸ਼ਕਰ ਹੱਤਿਆ ਕਾਂਡ ਮਾਮਲੇ ਵਿਚ ਦਿੱਲੀ ਦੀ ਅਦਾਲਤ ਨੇ ਪੁਲਿਸ ਦੀ ਚਾਰਜਸ਼ੀਟ 'ਤੇ ਗੰਭੀਰਤਾ ਦਿਖਾਈ ਹੈ...
ਸੁਨੰਦਾ ਪੁ਼ਸ਼ਕਰ ਹੱਤਿਆ ਕਾਂਡ ਮਾਮਲੇ ਵਿਚ ਦਿੱਲੀ ਦੀ ਅਦਾਲਤ ਨੇ ਪੁਲਿਸ ਦੀ ਚਾਰਜਸ਼ੀਟ 'ਤੇ ਗੰਭੀਰਤਾ ਦਿਖਾਈ ਹੈ। ਹੁਣ ਸ਼ਸ਼ੀ ਥਰੂਰ ਨੂੰ ਮੁਲਜ਼ਮ ਦੇ ਤੌਰ 'ਤੇ ਟ੍ਰਾਇਲ ਦਾ ਸਾਹਮਣਾ ਕਰਨਾ ਹੋਵੇਗਾ। ਥਰੂਰ 'ਤੇ ਆਤਮ ਹੱਤਿਆ ਦੇ ਲਈ ਉਕਸਾਉਣ ਯਾਨੀ ਆਈਪੀਸੀ 306 ਅਤੇ ਵਿਆਹੁਤਾ ਜੀਵਨ ਵਿਚ ਕਰੂਰਤਾ ਭਾਵ 489ਏ ਦਾ ਦੋਸ਼ ਹੈ। ਦਿੱਲੀ ਪੁਲਿਸ ਦੀ ਚਾਰਜਸ਼ੀਟ 'ਤੇ ਗੰਭੀਰਤਾ ਦਿਖਾਉਂਦੇ ਹੋਏ ਅਦਾਲਤ ਨੇ ਕਿਹਾ ਕਿ ਸ਼ਸ਼ੀ ਥਰੂਰ ਦੇ ਵਿਰੁਧ ਇਨ੍ਹਾਂ ਧਾਰਾਵਾਂ ਵਿਚ ਕੇਸ ਚਲਾਉਣ ਦੇ ਲਈ ਲੋੜੀਂਦੇ ਸਬੂਤ ਹਨ। ਇਸ ਮਾਮਲੇ ਵਿਚ ਸੁਬਰਮਣੀਅਮ ਸਵਾਮੀ ਨੇ ਅਦਾਲਤ ਵਿਚ ਦੋ ਅਰਜ਼ੀਆਂ ਲਗਾਈਆਂ ਹਨ। ਪਹਿਲੀ ਵਿਚ ਉਨ੍ਹਾਂ ਕਿਹਾ ਕਿ ਇਸ ਕੇਸ ਵਿਚ ਦਿੱਲੀ ਪੁਲਿਸ ਨੇ ਜੋ ਅਪਣੇ ਅਫ਼ਸਰਾਂ ਦੀ ਵਿਜੀਲੈਂਸ ਜਾਂਚ ਕਰਵਾਈ ਸੀ, ਉਹ ਅਦਾਲਤ ਵਿਚ ਪੇਸ਼ ਕੀਤੀ ਜਾਵੇ ਕਿਉਂਕਿ ਅਫ਼ਸਰਾਂ ਨੇ ਸਬੂਤਾਂ ਨਾਲ ਛੇੜਛਾੜ ਕੀਤੀ ਹੈ।
ਦੂਜੀ ਅਰਜ਼ੀ ਵਿਚ ਉਨ੍ਹਾਂ ਕਿਹਾ ਕਿ ਇਹ ਮਾਮਲਾ ਹੱਤਿਆ ਦਾ ਹੈ, ਇਸ ਲਈ ਹੱਤਿਆ ਦੇ ਤਹਿਤ ਟ੍ਰਾਇਲ ਚੱਲੇ। ਹੁਣ ਇਨ੍ਹਾਂ ਦੋਹਾਂ ਅਰਜ਼ੀਆਂ 'ਤੇ ਅਦਾਲਤ ਨੇ ਨੋਟਿਸ ਜਾਰੀ ਕੀਤਾ ਹੈ। ਇਸ 'ਤੇ ਵੀ ਅਦਾਲਤ 7 ਜੁਲਾਈ ਨੂੰ ਸੁਣਵਾਈ ਕਰੇਗੀ। 7 ਜੁਲਾਈ ਨੂੰ ਬਤੌਰ ਮੁਲਜ਼ਮ ਆਦਲਤ ਵਿਚ ਪੇਸ਼ ਹੋਣਾ ਹੋਵੇਗਾ। ਅਦਾਲਤ ਨੇ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਨੂੰ ਸੰਮਨ ਜਾਰੀ ਕਰ ਕੇ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਹੈ। ਦਸ ਦਈਏ ਕਿ ਸੁਨੰਦਾ ਪੁਸ਼ਕਰ ਦੀ ਮੌਤ ਦੇ ਚਾਰ ਸਾਲ 14 ਮਈ ਨੂੰ ਦਿੱਲੀ ਪੁਲਿਸ ਦੀ ਐਸਆਈਟੀ ਨੇ ਪਟਿਆਲਾ ਹਾਊਸ ਕੋਰਟ ਵਿਚ ਚਾਰਜਸ਼ੀਟ ਦਾਖ਼ਲ ਕੀਤੀ ਸੀ।
ਚਾਰਜਸ਼ੀਟ ਮੁਤਾਬਕ ਇਸਤਗਾਸਾ ਪੱਖ ਦੇ ਵਕੀਲ ਨੇ ਅਦਾਲਤ ਵਿਚ ਕਿਹਾ ਕਿ ਸੁਨੰਦਾ ਦੇ ਵਿਆਹ ਨੂੰ 3 ਸਾਲ 3 ਮਹੀਨੇ ਹੋਏ ਸਨ ਅਤੇ ਦੋਹਾਂ ਦਾ ਇਹ ਤੀਜਾ ਵਿਆਹ ਸੀ। ਦੋਹਾਂ ਵਿਚਕਾਰ ਝਗੜਾ ਆਮ ਸੀ, ਏਅਰਪੋਰਟ 'ਤੇ ਵੀ ਉਨ੍ਹਾਂ ਵਿਚਕਾਰ ਝਗੜਾ ਹੋਇਆ ਸੀ। ਝਗੜੇ ਦੀਆਂ ਗੱਲਾਂ ਸੁਨੰਦਾ ਨੇ ਕਈ ਦੋਸਤਾਂ ਨੂੰ ਵੀ ਦੱਸੀਆਂ ਸਨ। ਗਵਾਹਾਂ ਨੇ ਦਸਿਆ ਕਿ ਉਹ ਡਿਪ੍ਰੈਸ਼ਨ ਦੇ ਚਲਦੇ ਹਸਪਤਾਲ ਵਿਚ ਭਰਤੀ ਹੋਈ। ਉਨ੍ਹਾਂ ਕੋਲ ਐਲਪ੍ਰੈਕਸ ਦੇ 27 ਟੈਬਲੇਟ ਮਿਲੇ ਸਨ, ਉਨ੍ਹਾਂ ਨੇ ਕਿੰਨੇ ਲਏ ਪਤਾ ਨਹੀਂ। ਮੌਤ ਐਲਪ੍ਰੈਕਸ ਦੇ ਜ਼ਹਿਰ ਨਾਲ ਹੋਈ।
ਸੁਨੰਦਾ ਨੇ ਮੌਤ ਤੋਂ ਪਹਿਲਾਂ ਸ਼ਸ਼ੀ ਥਰੂਰ ਨੂੰ 2 ਮੇਲ ਲਿਖੇ, ਜਿਸ ਵਿਚ ਲਿਖਿਆ ਸੀ ਕਿ ਮੈਂ ਮਰਨਾ ਚਾਹੁੰਦਾ ਹਾਂ, ਸੁਨੰਦਾ ਨੂੰ ਸ਼ੱਕ ਸੀ ਕਿ ਸ਼ਸ਼ੀ ਥਰੂਰ ਦੇ ਕਿਸੇ ਹੋਰ ਨਾਲ ਰਿਸ਼ਤੇ ਹਨ, ਇਸ ਲਈ ਉਹ ਜ਼ਿਆਦਾ ਡਿਪ੍ਰੈਸ਼ਨ ਵਿਚ ਰਹਿੰਦੀ ਸੀ।ਸ਼ਸ਼ੀ ਥਰੂਰ ਲਗਾਤਾਰ ਉਨ੍ਹਾਂ ਦੀ ਅਣਦੇਖੀ ਕਰ ਰਹੇ ਸਨ। ਸੁਨੰਦਾ ਦਾ ਫ਼ੋਨ ਨਹੀਂ ਉਠਾ ਰਹੇ ਸਨ। ਸੁਨੰਦਾ ਨੇ ਸ਼ਸ਼ੀ ਥਰੂਰ ਨਾਲ ਗੱਲਬਾਤ ਕਰਨ ਦੀ ਹਰ ਕੋਸ਼ਿਸ਼ ਕੀਤੀ ਪਰ ਜਦੋਂ ਉਹ ਸਫ਼ਲ ਨਾ ਹੋਈ ਤਾਂ ਫਿਰ ਉਸ ਨੇ ਸੋਸ਼ਲ ਮੀਡੀਆ ਅਤੇ ਦੋਸਤਾਂ ਦਾ ਸਹਾਰਾ ਲਿਆ ਅਤੇ ਐਂਟੀ ਡ੍ਰਿਪੈਸ਼ਨ ਦਵਾਈਟਾਂ ਲੈਣੀਆਂ ਸ਼ੁਰੂ ਕਰ ਦਿਤੀਆਂ।
ਸੁਨੰਦਾ ਨੇ ਮੌਤ ਤੋਂ ਪਹਿਲਾਂ ਅਪਣੇ ਦੋਸਤਾਂ ਨਾਲ ਸ਼ਸ਼ੀ ਥਰੂਰ ਨਾਲ ਸਬੰਧਾਂ ਨੂੰ ਲੈ ਕੇ ਕਈ ਗੱਲਾਂ ਦੱਸੀਆਂ ਸਨ। ਪੁਲਿਸ ਨੇ ਉਨ੍ਹਾਂ ਦੋਸਤਾਂ ਦੇ ਵੀ ਬਿਆਨ ਕੀਤੇ ਹਨ।