ਟਵਿੱਟਰ ਨੂੰ ਕੇਂਦਰ ਦੀ ਆਖਰੀ ਚੇਤਾਵਨੀ, ਲਾਗੂ ਕਰੋ ਨਵੇਂ ਨਿਯਮ, ਨਹੀਂ ਹੋਵੇਗੀ ਕਾਨੂੰਨੀ ਕਾਰਵਾਈ
90 ਦਿਨਾਂ ਦਾ ਸਮਾਂ ਦੇਣ ਤੋਂ ਬਾਅਦ ਵੀ ਟਵਿੱਟਰ ਨੇ ਨਵੇਂ ਸੂਚਨਾ ਤਕਨਾਲੋਜੀ ਨਿਯਮਾਂ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ
ਨਵੀਂ ਦਿੱਲੀ: ਟਵਿੱਟਰ ( Twitter) ਅਤੇ ਭਾਰਤ ਸਰਕਾਰ ( Government of India) ਦਰਮਿਆਨ ਟਕਰਾਅ ਵੱਧਦਾ ਜਾ ਰਿਹਾ ਹੈ। ਭਾਰਤ ਸਰਕਾਰ ( Government of India) ਦਾ ਕਹਿਣਾ ਹੈ ਕਿ 90 ਦਿਨਾਂ ਦਾ ਸਮਾਂ ਦੇਣ ਤੋਂ ਬਾਅਦ ਵੀ ਟਵਿੱਟਰ ( Twitter) ਨੇ ਨਵੇਂ ਸੂਚਨਾ ਤਕਨਾਲੋਜੀ ਨਿਯਮਾਂ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਹੈ।
ਭਾਰਤ ਸਰਕਾਰ ( Government of India) ਦੁਆਰਾ ਇਹ ਵਾਰ ਵਾਰ ਕਿਹਾ ਜਾ ਰਿਹਾ ਹੈ ਕਿ ਟਵਿੱਟਰ ਨੇ ਅਜੇ ਤੱਕ ਨੋਡਲ ਸੰਪਰਕ ਵਿਅਕਤੀ ਅਤੇ ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ਨਹੀਂ ਕੀਤੀ ਹੈ, ਜਦੋਂ ਕਿ ਟਵਿੱਟਰ ( Twitter) ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ ਹੈ ਕਿ ਉਸਨੇ ਨਵੇਂ ਨਿਯਮਾਂ ਨੂੰ ਲਾਗੂ ਕੀਤਾ ਹੈ ਅਤੇ ਭਾਰਤ ( Government)ਵਿੱਚ ਸਥਾਨਕ ਸ਼ਿਕਾਇਤ ਅਧਿਕਾਰੀ ਵੀ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ 28 ਮਈ ਨੂੰ ਹੀ ਕੀਤੀ ਗਈ ਸੀ।
ਇਸ ਵਿਵਾਦ ਦੇ ਵਿਚਕਾਰ, ਅੱਜ ਭਾਰਤ ਸਰਕਾਰ ( Government of India) ਨੇ ਟਵਿੱਟਰ ( Twitter) ਇੰਡੀਆ ਨੂੰ ਅੰਤਮ ਨੋਟਿਸ ਭੇਜਿਆ ਹੈ, ਜਿਸ ਵਿੱਚ ਇੱਕ ਸਥਾਨਕ ਸ਼ਿਕਾਇਤ ਅਧਿਕਾਰੀ ਅਤੇ ਇੱਕ ਨੋਡਲ ਸੰਪਰਕ ਵਿਅਕਤੀ ਨੂੰ ਤੁਰੰਤ ਪ੍ਰਭਾਵ ਨਾਲ ਨਿਯੁਕਤ ਕਰਨ ਅਤੇ ਆਪਣੀ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਗਿਆ ਹੈ।
ਸਰਕਾਰ ਦੁਆਰਾ ਇਹ ਕਿਹਾ ਗਿਆ ਹੈ ਕਿ ਨਵੇਂ ਦਿਸ਼ਾ ਨਿਰਦੇਸ਼ 26 ਮਈ ਤੋਂ ਲਾਗੂ ਹੋ ਗਏ ਹਨ। ਟਵਿੱਟਰ ( Twitter) ਨੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਇਨ੍ਹਾਂ ਦੀ ਪਾਲਣਾ ਕਰਨ ਲਈ ਦਿੱਤੇ ਗਏ 3 ਮਹੀਨਿਆਂ ਦੀ ਮਿਆਦ ਪੂਰੀ ਹੋਣ ਦੇ ਬਾਵਜੂਦ ਟਵਿੱਟਰ ( Twitter) ਨੇ ਭਾਰਤ ਵਿੱਚ ਚੀਫ ਕੰਪਾਈਲੈਂਸ ਅਫਸਰ, ਨੋਡਲ ਸੰਪਰਕ ਵਿਅਕਤੀ ਅਤੇ ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ਨਹੀਂ ਕੀਤੀ ਹੈ।
ਵੈਕਸੀਨ ਘੁਟਾਲਾ: ਬਲਬੀਰ ਸਿੱਧੂ ਨੂੰ ਤੁਰੰਤ ਮੰਤਰੀ ਮੰਡਲ ਤੋਂ ਬਰਖ਼ਾਸਤ ਕਰਨ ਕੈਪਟਨ- ਹਰਪਾਲ ਚੀਮਾ
ਟਵਿੱਟਰ ( Twitter) ਦੇ ਇਸ ਰਵੱਈਏ ਦੇ ਮੱਦੇਨਜ਼ਰ ਟਵਿੱਟਰ ਨੂੰ ਆਖਰੀ ਨੋਟਿਸ ਭੇਜਿਆ ਗਿਆ ਹੈ ਜੇ ਟਵਿੱਟਰ ( Twitter) ਇਸ ਨੋਟਿਸ ਦੇ ਬਾਅਦ ਵੀ ਨਵੇਂ ਨਿਯਮ ਨੂੰ ਲਾਗੂ ਨਹੀਂ ਕਰਦਾ ਹੈ, ਤਾਂ ਇਸਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।