ਜੰਮੂ ਕਸ਼ਮੀਰ : 800 ਫੁੱਟ ਡੂੰਘੀ ਖੱਡ ਵਿਚ ਡਿੱਗੀ CRPF ਜਵਾਨਾਂ ਦੀ ਕਾਰ, 5 ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਅਤੇ ਹੋਰ ਸੁਰੱਖਿਆ ਬਲਾਂ ਨੇ ਮੌਕੇ 'ਤੇ ਪਹੁੰਚ ਕੇ ਲੋਕਾਂ ਦੀ ਸਹਾਇਤਾ ਨਾਲ ਬਚਾਅ ਕਾਰਜ ਕੀਤਾ ਸ਼ੁਰੂ

CRPF trooper's car falls into 800 feet deep gorge, 5 killed

ਜੰਮੂ: ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਰਾਮਬਨ ਜ਼ਿਲੇ' ਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਸੀਆਰਪੀਐਫ (CRPF) ਦੇ ਜਵਾਨ( Jawaan)  ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਹੈ। 

ਜਾਣਕਾਰੀ ਮੁਤਾਬਿਕ ਜ਼ਿਲੇ ਦੇ ਡਿਗਡੋਲ ਖੇਤਰ ਵਿਚ ਇਕ ਇਨੋਵਾ ਕਾਰ ਲਗਭਗ ਅੱਠ ਸੌ ਫੁੱਟ ਡੂੰਘੀ ਖੱਡ( 800 feet deep gorge) ਵਿਚ ਡਿੱਗ ਗਈ। ਹਾਈਵੇ 'ਤੇ ਮੌਜੂਦ ਲੋਕਾਂ ਅਤੇ ਰਾਹਗੀਰਾਂ ਨੇ ਪੁਲਿਸ (Police) ਨੂੰ ਸੂਚਿਤ ਕੀਤਾ।

 

PM ਕੇਅਰਸ ਫੰਡ ਤੋਂ ਖਰੀਦੇ ਗਏ ਇਸ ਕੰਪਨੀ ਦੇ ਵੈਂਟੀਲੇਟਰਾਂ 'ਚ ਆਈ ਦਿੱਕਤ

 

ਪੁਲਿਸ( Police) ਅਤੇ ਹੋਰ ਸੁਰੱਖਿਆ ਬਲਾਂ ਨੇ ਮੌਕੇ 'ਤੇ ਪਹੁੰਚ ਕੇ ਲੋਕਾਂ ਦੀ ਸਹਾਇਤਾ ਨਾਲ ਬਚਾਅ ਕਾਰਜ ਸ਼ੁਰੂ ਕੀਤਾ।  ਦੱਸ ਦੇਈਏ ਕਿ ਹਾਦਸੇ ਵਿਚ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਵੀ ਹੋਇਆ ਹੈ। ਕਾਰ ਵਿਚ ਕੁੱਲ ਛੇ ਜਵਾਨ( Jawaan) ਸਵਾਰ ਸਨ ਜਿਹਨਾਂ ਵਿਚੋਂ ਪੰਜ ਜਵਾਨਾਂ ( Jawaan) ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਇਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।  

 

ਦਿੱਲੀ ਸਰਕਾਰ ਨੇ ਲਾਕਡਾਊਨ ਵਿਚ ਦਿੱਤੀ ਰਾਹਤ, ਹੁਣ ਖੁੱਲ੍ਹਣਗੀਆਂ ਸਾਰੀਆਂ ਦੁਕਾਨਾਂ