NIRF ਰੈਂਕਿੰਗਜ਼ 2023 ਜਾਰੀ: IIT ਮਦਰਾਸ ਸਮੁੱਚੀ ਦਰਜਾਬੰਦੀ 'ਚ ਮੋਹਰੀ, NO 1 ਯੂਨੀਵਰਸਿਟੀ IISC ਬੈਂਗਲੁਰੂ

ਏਜੰਸੀ

ਖ਼ਬਰਾਂ, ਰਾਸ਼ਟਰੀ

7ਵੇਂ ਸਥਾਨ 'ਤੇ ਅੰਮ੍ਰਿਤਾ ਵਿਸ਼ਵ ਵਿਦਿਆਪੀਠਮ ਹੈ

NIRF Rankings 2023 Released: IIT Madras tops overall rankings

ਨਵੀਂ ਦਿੱਲੀ - ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੀ ਜਾਣ ਵਾਲੀ NIRF ਰੈਂਕਿੰਗ 2023 ਦਾ ਐਲਾਨ ਕੀਤਾ ਗਿਆ ਹੈ। ਇਸ ਵਿਚ ਦੇਸ਼ ਦੇ ਚੋਟੀ ਦੇ ਅਦਾਰਿਆਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿਚ ਦਰਜਾਬੰਦੀ ਦਿੱਤੀ ਗਈ ਹੈ। ਜਿੱਥੇ ਆਈਆਈਟੀ ਮਦਰਾਸ ਸਮੁੱਚੀ ਦਰਜਾਬੰਦੀ ਵਿਚ ਦੇਸ਼ ਦੀ ਸਭ ਤੋਂ ਵਧੀਆ ਸੰਸਥਾ ਹੈ। ਦੂਜੇ ਪਾਸੇ, IISC ਬੈਂਗਲੁਰੂ ਨੂੰ ਯੂਨੀਵਰਸਿਟੀ ਰੈਂਕਿੰਗ ਵਿਚ ਨੰਬਰ 1 ਦਾ ਦਰਜਾ ਮਿਲਿਆ ਹੈ। ਇਹ ਸੂਚੀ ਰੈਂਕਿੰਗ ਪਲੇਟਫਾਰਮ ਦੀ ਅਧਿਕਾਰਤ ਵੈੱਬਸਾਈਟ - nirfindia.org 'ਤੇ ਉਪਲਬਧ ਹੈ। 

2022 ਵਿਚ ਇਸ ਰੈਂਕਿੰਗ ਦੇ ਤਹਿਤ ਕਾਲਜ, ਯੂਨੀਵਰਸਿਟੀਆਂ, ਖੋਜ ਸੰਸਥਾਵਾਂ ਅਤੇ ਸੱਤ ਵਿਸ਼ੇ ਡੋਮੇਨ: ਇੰਜਨੀਅਰਿੰਗ, ਪ੍ਰਬੰਧਨ, ਫਾਰਮੇਸੀ, ਕਾਨੂੰਨ, ਦਵਾਈ, ਆਰਕੀਟੈਕਚਰ ਅਤੇ ਦੰਦਾਂ ਦੀ ਚਾਰ ਸ਼੍ਰੇਣੀਆਂ ਸਨ। ਇਸ ਸਾਲ NIRF ਨੇ ਇੱਕ ਨਵੀਂ ਥੀਮ ਸ਼ਾਮਲ ਕੀਤੀ ਹੈ - ਖੇਤੀਬਾੜੀ ਅਤੇ ਸਹਾਇਕ ਸੈਕਟਰ। ਇਸ ਤੋਂ ਇਲਾਵਾ ਆਰਕੀਟੈਕਚਰ ਅਨੁਸ਼ਾਸਨ ਦਾ ਨਾਂ ਬਦਲ ਕੇ 'ਆਰਕੀਟੈਕਚਰ ਐਂਡ ਪਲੈਨਿੰਗ' ਕਰ ਦਿੱਤਾ ਗਿਆ ਹੈ।

 

NIRF ਰੈਂਕਿੰਗ 2023 ਦੇ ਅਨੁਸਾਰ ਦੇਸ਼ ਦੀ ਚੋਟੀ ਦੀ ਯੂਨੀਵਰਸਿਟੀ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ, ਬੰਗਲੌਰ ਹੈ। ਦੂਜੇ ਪਾਸੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਨਾਂ ਆਉਂਦਾ ਹੈ। ਇਸ ਤੋਂ ਬਾਅਦ ਜਾਮੀਆ ਮਿਲੀਆ ਇਸਲਾਮੀਆ ਅਤੇ ਜਾਦਵਪੁਰ ਯੂਨੀਵਰਸਿਟੀ ਤੀਜੇ ਅਤੇ ਚੌਥੇ ਨੰਬਰ 'ਤੇ ਹੈ। ਜਦਕਿ ਬਨਾਰਸ ਹਿੰਦੂ ਯੂਨੀਵਰਸਿਟੀ 5ਵੇਂ ਨੰਬਰ 'ਤੇ ਹੈ। 6ਵਾਂ ਸਥਾਨ ਮਨੀਪਾਲ ਅਕੈਡਮੀ ਆਫ ਹਾਇਰ ਐਜੂਕੇਸ਼ਨ ਨੂੰ ਦਿੱਤਾ ਗਿਆ ਹੈ।

7ਵੇਂ ਸਥਾਨ 'ਤੇ ਅੰਮ੍ਰਿਤਾ ਵਿਸ਼ਵ ਵਿਦਿਆਪੀਠਮ ਹੈ। ਵੇਲੋਰ ਇੰਸਟੀਚਿਊਟ ਆਫ਼ ਟੈਕਨਾਲੋਜੀ ਨੂੰ NIRF ਰੈਂਕਿੰਗ ਵਿਚ 8ਵਾਂ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੂੰ 9ਵਾਂ ਸਥਾਨ ਦਿੱਤਾ ਗਿਆ ਹੈ ਅਤੇ ਟਾਪ 10 ਦੀ ਸੂਚੀ ਵਿਚ 10ਵਾਂ ਸਥਾਨ ਹੈਦਰਾਬਾਦ ਯੂਨੀਵਰਸਿਟੀ ਨੂੰ ਦਿੱਤਾ ਗਿਆ ਹੈ। NIRF ਰੈਂਕਿੰਗ ਸਾਲ 2016 ਵਿਚ ਸ਼ੁਰੂ ਕੀਤੀ ਗਈ ਸੀ ਅਤੇ ਇਹ ਇਸ ਦਾ 8ਵਾਂ ਸੰਸਕਰਨ ਹੈ। ਜਿੱਥੇ ਸਾਲ 2016 ਵਿਚ ਰੈਂਕਿੰਗ ਵਿਚ 3500 ਸੰਸਥਾਵਾਂ ਨੇ ਭਾਗ ਲਿਆ ਸੀ। ਇਸ ਦੇ ਨਾਲ ਹੀ ਇਸ ਸਾਲ 8,686 ਸੰਸਥਾਵਾਂ ਨੇ ਰੈਂਕਿੰਗ ਵਿਚ ਹਿੱਸਾ ਲਿਆ ਹੈ।