ਦੇਸ਼ ਦੀਆਂ ਧੀਆਂ ਨੂੰ ਇਨਸਾਫ਼ ਦਿਵਾਉਣ ਲਈ ਕਿਸਾਨਾਂ ਨੇ ਫੂਕਿਆ ਬ੍ਰਿਜ ਭੂਸ਼ਣ ਦਾ ਪੁਤਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰ ਤੋਂ MSP 'ਤੇ ਸੂਰਜਮੁਖੀ ਦੀ ਖ੍ਰੀਦ ਸ਼ੁਰੂ ਕਰਨ ਦੀ ਮੰਗ

punjabi News

ਮੰਗਾਂ ਨਾ ਮੰਨੇ ਜਾਣ ਦੀ ਸੂਰਤ 'ਚ ਤਿੱਖੇ ਸੰਘਰਸ਼ ਦੀ ਚੇਤਾਵਨੀ

ਪੰਚਕੁਲਾ : ਅੱਜ ਪੰਚਕੂਲਾ ਦੀ ਨਵੀਂ ਅਨਾਜ ਮੰਡੀ ਸੈਕਟਰ 20 ਵਿਚ ਕਿਸਾਨ ਜਥੇਬੰਦੀਆਂ ਦੀ ਇਕ ਕਾਨਫਰੰਸ ਹੋਈ, ਜਿਸ ਵਿਚ ਜਥੇਬੰਦੀਆਂ ਨੇ ਫ਼ੈਸਲਾ ਕੀਤਾ ਕਿ ਕਿਸਾਨਾਂ ਨੂੰ ਮਾਲਕੀ ਹੱਕ ਦਿਵਾਉਣ ਲਈ ਸੰਘਰਸ਼ ਉਦੋਂ ਤਕ ਜਾਰੀ ਰਹੇਗਾ ਜਦੋਂ ਤਕ ਹਰਿਆਣਾ ਸਰਕਾਰ ਕੋਈ ਕਾਨੂੰਨ ਨਹੀਂ ਬਣਾਉਂਦੀ।

ਕਾਂਫਰਸਨ ਦੌਰਾਨ ਕਿਸਾਨਾਂ ਨੇ ਵੱਖ-ਵੱਖ ਮਸਲੇ ਵਿਚਾਰੇ ਜਿਸ ਵਿਚ ਵਿਧਾਨ ਸਭਾ ਮਲਕੀਅਤ, ਦੇਸ਼ ਦੀਆਂ ਧੀਆਂ ਦੇ ਸਨਮਾਨ ਦਿਵਾਉਣ ਸਬੰਧੀ ਕਾਕੇ ਮੁੱਦੇ ਸ਼ਾਮਲ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸੋਨ ਤਮਗ਼ਾ ਜੇਤੂ ਧੀਆਂ ਦਾ ਅੰਦੋਲਨ ਚੱਲ ਰਿਹਾ ਹੈ, ਕਿਸਾਨ ਜਥੇਬੰਦੀਆਂ ਉਨ੍ਹਾਂ ਦਾ ਹਰ ਤਰ੍ਹਾਂ ਨਾਲ ਸਮਰਥਨ ਕਰਦੀਆਂ ਹਨ।

ਇਹ ਵੀ ਪੜ੍ਹੋ:  ਜੇਕਰ ਇਨਸਾਫ਼ ਦੇ ਰਾਹ ਵਿਚ ਰੁਕਾਵਟ ਬਣੀ ਤਾਂ ਨੌਕਰੀ ਤਿਆਗਣ ਤੋਂ ਵੀ ਝਿਜਕਾਂਗੇ ਨਹੀਂ : ਪਹਿਲਵਾਨ 

ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਜੋ ਜਨਤਾ ਨੂੰ ਇਨਸਾਫ਼ 'ਤੇ ਭਰੋਸਾ ਹੋ ਸਕੇ। ਚੇਤਾਵਨੀ ਭਰੇ ਲਹਿਜ਼ੇ ਵਿਚ ਉਨ੍ਹਾਂ ਕਿਹਾ ਕਿ ਅਜਿਹਾ ਨਾ ਕੀਤਾ ਗਿਆ ਤਾਂ ਇਸ ਦਾ ਖ਼ਮਿਆਜ਼ਾ ਵੱਡੇ ਪੱਧਰ 'ਤੇ ਭੁਗਤਣਾ ਪਵੇਗਾ। ਇਸ ਮੌਕੇ ਕਿਸਾਨਾਂ ਵਲੋਂ ਪੰਚਕੂਲਾ ਵਿਚ ਬ੍ਰਿਜ ਭੂਸ਼ਣ ਸਮੇਤ ਆਰ.ਐਸ.ਐਸ. ਅਤੇ ਭਾਜਪਾ ਦੇ ਪੁਤਲੇ ਫੂਕੇ ਗਏ।