PM Narendra Modi: PM ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸੌਂਪਿਆ ਅਸਤੀਫਾ, ਹੁਣ ਕੌਣ ਹੋਵੇਗਾ ਅਗਲਾ PM?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

PM Narendra Modi: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅਸਤੀਫਾ ਕੀਤਾ ਮਨਜ਼ੂਰ

Prime Minister Narendra Modi resignation News

Prime Minister Narendra Modi resignation News: ਪ੍ਰਧਾਨ ਮੰਤਰੀ ਮੋਦੀ ਨੇ ਬੁੱਧਵਾਰ ਦੁਪਹਿਰ 2 ਵਜੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਮੰਤਰੀ ਮੰਡਲ ਨੂੰ ਭੰਗ ਕਰਨ ਦੀ ਵੀ ਸਿਫਾਰਿਸ਼ ਕੀਤੀ। ਮੋਦੀ ਕੈਬਨਿਟ ਦੀ ਆਖਰੀ ਬੈਠਕ ਸਵੇਰੇ 11.30 ਵਜੇ ਹੋਈ। ਇਸ ਵਿਚ ਸਰਕਾਰ ਨੇ ਤੀਜੀ ਵਾਰ ਜਿੱਤ ਲਈ ਧੰਨਵਾਦ ਮਤਾ ਪਾਸ ਕੀਤਾ।

ਇਹ ਵੀ ਪੜ੍ਹੋ: Punjab Vigilance: ਵਿਜੀਲੈਂਸ ਵੱਲੋਂ ਲੱਖ ਰੁਪਏ ਦੀ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਜੇ.ਈ. ਰੰਗੇ ਹੱਥੀਂ ਕਾਬੂ 

ਮੀਟਿੰਗ ਵਿੱਚ 17ਵੀਂ ਲੋਕ ਸਭਾ ਨੂੰ ਭੰਗ ਕਰਨ ਦੀ ਸਿਫ਼ਾਰਸ਼ ਕੀਤੀ ਗਈ। ਇਸ ਤੋਂ ਬਾਅਦ ਮੋਦੀ ਨੇ ਰਾਸ਼ਟਰਪਤੀ ਭਵਨ ਜਾ ਕੇ ਆਪਣਾ ਅਸਤੀਫਾ ਸੌਂਪ ਦਿੱਤਾ। ਮੋਦੀ 8 ਜੂਨ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਐਨਡੀਏ ਨੇ ਸਾਰੇ ਸੰਸਦ ਮੈਂਬਰਾਂ ਤੋਂ ਏਕਤਾ ਲਈ ਦਸਤਖਤ ਲਏ ਗਏ ਹਨ।

ਇਹ ਵੀ ਪੜ੍ਹੋ:Naveen Patnaik Resigns: ਓਡੀਸ਼ਾ ਦੇ CM ਨਵੀਨ ਪਟਨਾਇਕ ਨੇ ਦਿੱਤਾ ਅਸਤੀਫਾ, ਹੁਣ ਬਣੇਗੀ BJP ਦੀ ਸਰਕਾਰ 

ਜੇਡੀਯੂ ਦੇ ਬੁਲਾਰੇ ਕੇਸੀ ਤਿਆਗੀ ਨੇ ਕਿਹਾ ਕਿ 7 ਜੂਨ ਨੂੰ ਸੰਸਦ ਦੇ ਸੈਂਟਰਲ ਹਾਲ ਵਿੱਚ ਐਨਡੀਏ ਦੇ ਸਾਰੇ ਸੰਸਦ ਮੈਂਬਰਾਂ ਦੀ ਮੀਟਿੰਗ ਹੋਵੇਗੀ।
ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ 240 ਸੀਟਾਂ ਮਿਲੀਆਂ ਹਨ। ਇਹ ਬਹੁਮਤ ਅੰਕੜੇ (272) ਤੋਂ 32 ਸੀਟਾਂ ਘੱਟ ਹੈ। ਹਾਲਾਂਕਿ ਐਨਡੀਏ ਨੇ 292 ਸੀਟਾਂ ਨਾਲ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ।

 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Prime Minister Narendra Modi resignation News , stay tuned to Rozana Spokesman)