Mumbai News : ਚਲਦੀ ਟਰੇਨ 'ਚੋਂ ਔਰਤ ਦਾ ਮੰਗਲਸੂਤਰ ਚੋਰੀ ਕਰਕੇ ਫਰਾਰ ਹੋਣ ਵਾਲੇ ਆਰੋਪੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਸਪੋਕਸਮੈਨ Fact Check

ਖ਼ਬਰਾਂ, ਰਾਸ਼ਟਰੀ

ਇਹ ਘਟਨਾ 15 ਦਿਨ ਪਹਿਲਾਂ ਦਾਦਰ ਰੇਲਵੇ ਸਟੇਸ਼ਨ 'ਤੇ ਵਾਪਰੀ ਸੀ

Mumbai train

Mumbai News : ਕੁਝ ਦਿਨ ਪਹਿਲਾਂ ਇੱਕ ਮੁਲਜ਼ਮ ਨੇ ਚੱਲਦੀ ਟਰੇਨ ਵਿੱਚ ਚੜ ਕੇ ਇੱਕ ਮਹਿਲਾ ਯਾਤਰੀ ਦਾ ਮੰਗਲਸੂਤਰ ਚੋਰੀ ਕਰ ਲਿਆ ਸੀ। ਪੁਲਿਸ ਨੇ ਹੁਣ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਟਨਾ 15 ਦਿਨ ਪਹਿਲਾਂ ਦਾਦਰ ਰੇਲਵੇ ਸਟੇਸ਼ਨ 'ਤੇ ਵਾਪਰੀ ਸੀ। ਹੁਣ 15 ਦਿਨਾਂ ਬਾਅਦ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਜਾਣਕਾਰੀ ਮੁਤਾਬਕ ਸ਼ਿਕਾਇਤਕਰਤਾ ਮਧੁਰਾ ਗੁਰਵ 22 ਮਈ ਨੂੰ ਲੋਕਲ ਟਰੇਨ ਦੇ ਫਸਟ ਕਲਾਸ ਡੱਬੇ 'ਚ ਦਾਦਰ ਤੋਂ ਵਿਰਾਰ ਜਾ ਰਹੀ ਸੀ। ਜਿਵੇਂ ਹੀ ਟਰੇਨ ਚੱਲੀ ਤਾਂ ਇਕ ਚੋਰ ਡੱਬੇ 'ਚ ਦਾਖਲ ਹੋਇਆ ਅਤੇ ਕੁਝ ਹੀ ਪਲਾਂ 'ਚ ਸ਼ਿਕਾਇਤਕਰਤਾ ਦੇ ਗਲੇ 'ਚੋਂ ਮੰਗਲਸੂਤਰ ਖਿੱਚ ਕੇ ਫਰਾਰ ਹੋ ਗਿਆ। ਇਸ ਤੋਂ ਬਾਅਦ ਔਰਤ ਨੇ ਰੌਲਾ ਪਾਇਆ ਪਰ ਉਦੋਂ ਤੱਕ ਚੋਰ ਮੰਗਲਸੂਤਰ ਲੈ ਕੇ ਫਰਾਰ ਹੋ ਚੁੱਕਾ ਸੀ।

ਇਸ ਘਟਨਾ ਤੋਂ ਬਾਅਦ ਮਹਿਲਾ ਨੇ ਮੁੰਬਈ ਸੈਂਟਰਲ ਰੇਲਵੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਇਸ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਜਾਂਚ ਕਰ ਰਹੀ ਸੀ। ਇਸ ਦੌਰਾਨ ਲੋਹਮਾਰਗ ਕ੍ਰਾਈਮ ਬ੍ਰਾਂਚ ਯੂਨਿਟ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰੇਲਵੇ ਸਟੇਸ਼ਨ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਅਤੇ ਚੋਰ ਦੀ ਪਛਾਣ ਕੀਤੀ ਗਈ। 

ਇਸ ਤੋਂ ਬਾਅਦ ਮਤੀਊਰ ਸ਼ੇਖ ਨੂੰ ਵਾੜੀਬੰਦਰ ਤੋਂ ਹਿਰਾਸਤ ਵਿੱਚ ਲਿਆ ਗਿਆ। ਇਸ ਦੌਰਾਨ ਉਸ ਨੇ ਚੋਰੀ ਦਾ ਮੰਗਲਸੂਤਰ ਆਪਣੇ ਇਕ ਦੋਸਤ ਕੋਲ ਰੱਖਣ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਿਸ ਨੇ ਫਿਰ ਕੀਰਤੀਰਾਮ ਨਾਇਕ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਕੋਲੋਂ ਮੰਗਲਸੂਤਰ ਬਰਾਮਦ ਕਰ ਲਿਆ।