ਅਨਿਲ ਵਿਜ ਦੀ ਸ਼ਿਕਾਇਤ 'ਤੇ 48 ਘੰਟਿਆਂ 'ਚ ਐਸਪੀ ਸੰਗੀਤਾ ਕਾਲੀਆ ਦੀ ਬਦਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰਿਆਣੇ ਦੇ ਸਿਹਤ ਅਤੇ ਖੇਡ ਮੰਤਰੀ ਅਨਿਲ ਵਿਜ ਦੀ ਨਰਾਜ਼ਗੀ ਪਾਨੀਪਤ ਦੀ ਐਸਪੀ ਸੰਗੀਤਾ ਕਾਲੀਆ ਉੱਤੇ ਭਾਰੀ ਪੈ ਗਈ ਹੈ। ਵਿਜ ਦੀ ਸ਼ਿਕਾਇਤ ਉੱਤੇ ਸਰਕਾਰ ਨੇ ...

Sangeeta Kalia, Anil Vij

ਹਰਿਆਣੇ ਦੇ ਸਿਹਤ ਅਤੇ ਖੇਡ ਮੰਤਰੀ ਅਨਿਲ ਵਿਜ ਦੀ ਨਰਾਜ਼ਗੀ ਪਾਨੀਪਤ ਦੀ ਐਸਪੀ ਸੰਗੀਤਾ ਕਾਲੀਆ ਉੱਤੇ ਭਾਰੀ ਪੈ ਗਈ ਹੈ। ਵਿਜ ਦੀ ਸ਼ਿਕਾਇਤ ਉੱਤੇ ਸਰਕਾਰ ਨੇ ਕਾਲੀਆ  ਨੂੰ ਪਾਨੀਪਤ ਐਸਪੀ ਤੋਂ ਹਟਾਕੇ ਭੌਂਡਸੀ ਵਿਚ ਆਈਆਰਬੀ ਦੀ ਪਹਿਲੀ ਬਟਾਲੀਅਨ ਦਾ ਕਮਾਂਡੇਂਟ ਨਿਯੁਕਤ ਕਰ ਦਿੱਤਾ ਹੈ। ਦੱਸ ਦਈਏ ਕਿ ਸਿਰਫ਼ ਕਾਲੀਆ ਦੀ ਬਦਲੀ ਦਾ ਫੈਸਲਾ ਲੈਣ 'ਤੇ ਸਵਾਲ ਖੜੇ ਹੋ ਸਕਦੇ ਸਨ, ਇਸ ਲਈ ਸਰਕਾਰ ਨੇ 7 ਹੋਰ ਆਈਪੀਐਸ ਅਧਿਕਾਰੀਆਂ ਨੂੰ ਵੀ ਇਧਰ ਤੋਂ ਉੱਧਰ ਕਰ ਦਿੱਤਾ ਹੈ। ਵਿਜ ਦਾ ਸੰਗੀਤਾ ਕਾਲੀਆ ਦੇ ਨਾਲ ਟਕਰਾਅ  ਫਤਿਹਬਾਦ ਤੋਂ ਸ਼ੁਰੂ ਹੋਇਆ ਸੀ।

ਦੱਸਣਯੋਗ ਹੈ ਕੇ ਫ਼ਤਿਹਾਬਾਦ ਵਿਚ ਮੀਟਿੰਗ ਦੇ ਦੌਰਾਨ ਨਸ਼ੇ ਦੀ ਤਸਕਰੀ ਦੀਆਂ ਸ਼ਿਕਾਇਤਾਂ ਮਿਲੀਆਂ ਤਾਂ ਵਿਜ ਅਤੇ ਸੰਗੀਤਾ ਵਿਚ ਇਸ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਵਿਜ ਨੇ ‘ਗੈਟ ਆਉਟ’ ਕਹਿੰਦੇ ਹੋਏ ਸੰਗੀਤਾ ਕਾਲੀਆ ਨੂੰ ਬਾਹਰ ਨਿਕਲ ਜਾਣ ਦਾ ਆਦੇਸ਼ ਦਿੱਤਾ ਸੀ।ਇਸ ਤੋਂ ਬਾਅਦ ਜਦੋਂ ਤੱਕ ਸੰਗੀਤਾ ਕਾਲੀਆ ਫ਼ਤਿਹਾਬਾਦ ਵਿਚ ਐਸਪੀ ਰਹੇ, ਵਿਜ ਕਦੇ ਵੀ ਗਰੀਵਾਂਸ ਕਮੇਟੀ ਦੀ ਬੈਠਕ ਵਿਚ ਨਹੀਂ ਗਏ। ਦੱਸ ਦਈਏ ਕੇ ਵਿਜ ਪਾਨੀਪਤ ਗਰੀਵਾਂਸ ਕਮੇਟੀ ਦੇ ਵੀ ਮੁੱਖ ਮੰਤਰੀ ਹਨ। ਪਿਛਲੇ ਹਫ਼ਤੇ ਬੈਠਕ ਵਿਚ ਵਿਜ ਅਤੇ ਹੋਰ ਅਫਸਰ ਤਾਂ ਪਹੁੰਚੇਹ ਪਰ ਐਸਪੀ ਸੰਗੀਤਾ ਕਾਲੀਆ ਨਹੀਂ ਪਹੁੰਚੇ।

ਦੱਸ ਦਈਏ ਕੇ ਇਹ ਤੀਜਾ ਮੌਕਾ ਸੀ ਜਦੋਂ ਸੰਗੀਤਾ ਕਾਲੀਆ ਨੇ ਵਿਜ ਦੀ ਬੈਠਕ ਤੋਂ ਦੂਰੀ ਬਣਾਕੇ ਰੱਖੀ। ਵਿਜ ਨੇ ਇਸ ਗੱਲ ਤੇ ਨਰਾਜ਼ਗੀ ਪ੍ਰਗਟਾਈ।  ਉਨ੍ਹਾਂ ਨੇ ਸੋਮਵਾਰ ਨੂੰ ਚੰਡੀਗੜ ਪੁੱਜਦੇ ਹੀ ਸਭ ਤੋਂ ਪਹਿਲਾਂ ਸੀਐਮ ਨੂੰ  ਸੰਗੀਤਾ ਕਾਲੀਆ  ਦੀ ਸ਼ਿਕਾਇਤ ਕੀਤੀ। ਸੂਤਰਾਂ ਦਾ ਕਹਿਣਾ ਹੈ ਕਿ ਵਿਜ ਨੇ ਸੀਏਮ ਨੂੰ ਇੱਥੇ ਤੱਕ ਕਹਿ ਦਿੱਤਾ ਸੀ ਕਿ ਜੇਕਰ ਸੰਗੀਤਾ ਕਾਲੀਆ ਨੂੰ ਨਹੀਂ ਬਦਲਿਆ ਗਿਆ ਤਾਂ ਉਹ ਬੈਠਕ ਵਿਚ ਨਹੀਂ ਜਾਣਗੇ। ਸ਼ਾਇਦ, ਇਹੀ ਕਾਰਨ ਸੀ ਕਿ 48 ਘੰਟਿਆਂ ਵਿਚ ਹੀ ਸੰਗੀਤਾ ਕਾਲੀਆ ਨੂੰ ਪਾਨੀਪਤ ਐਸਪੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਹਰਿਆਣਾ ਸਰਕਾਰ ਨੇ ਕੇਕੇ ਮਿਸ਼ਰਾ ਨੂੰ ਪੀਕੇ ਅੱਗਰਵਾਲ ਦੀ ਜਗ੍ਹਾ ਪੰਚਕੂਲਾ ਪੁਲਿਸ ਮੁੱਖ ਦਫ਼ਤਰ ਦਾ ਡੀਜੀ ਨਿਯੁਕਤ ਕੀਤਾ ਹੈ।

ਪੀਕੇ ਅੱਗਰਵਾਲ ਨੂੰ ਏਡੀਜੀਪੀ (ਕਰਾਇਮ) ਲਗਾਇਆ ਹੈ। ਹਰਿਆਣਾ ਆਰਮਡ ਪੁਲਿਸ, ਮਧੁਬਨ ਦੇ ਆਈਜੀ ਹਰਦੀਪ ਸਿੰਘ ਦੂਨ ਨੂੰ ਇਹ ਕਾਰਜਭਾਰ ਦਾ ਵਾਧੂ ਚਾਰਜ ਸੌਂਪਦੇ ਹੋਏ ਉਨ੍ਹਾਂ ਨੇ ਪੰਚਕੂਲਾ ਪੁਲਿਸ ਮੁਖ ਦਫ਼ਤਰ ਵਿਚ ਆਈਜੀ (ਪ੍ਰਸ਼ਾਸਨ) ਨਿਯੁਕਤ ਕੀਤਾ ਹੈ। ਭੌਂਡਸੀ ਵਿਚ ਆਈਆਰਬੀ ਦੀ ਪਹਿਲੀ ਬਟਾਲੀਅਨ ਦੇ ਕਮਾਂਡੇਂਟ ਬੀ ਸਤੀਸ਼ ਬਾਲਨ ਨੂੰ ਸਪੈਸ਼ਲ ਟਾਸਕ ਫੋਰਸ - ਭੌਂਡਸੀ ਦਾ ਡੀਆਈਜੀ ਲਗਾਇਆ ਹੈ।

ਸਟੇਟ ਵਿਜੀਲੈਂਸ ਬਿਊਰੋ, ਗੁਰੁਗ੍ਰਾਮ ਦੇ ਐਸਪੀ ਮਨਬੀਰ ਸਿੰਘ ਹੁਣ ਸੰਗੀਤਾ ਕਾਲੀਆ ਦੀ ਜਗ੍ਹਾ ਪਾਨੀਪਤ ਦੇ ਨਵੇਂ ਐਸਪੀ ਹੋਣਗੇ। ਹਰਿਆਣਾ ਆਰਮਡ ਫੋਰਸ ਹਿਸਾਰ ਦੀ ਤੀਜੀ ਬਟਾਲੀਅਨ ਦੀ ਕਮਾਂਡੇਂਟ ਪ੍ਰਤਿਕਸ਼ਾ ਗੋਦਾਰਾ ਨੂੰ ਹਾਂਸੀ ਦੀ ਐਸਪੀ ਨਿਯੁਕਤ ਕੀਤਾ ਹੈ। ਰੇਵਾੜੀ ਦੇ ਐਸਪੀ ਰਾਜੇਸ਼ ਦੁੱਗਲ ਨੂੰ ਐਚਏਪੀ ਹਿਸਾਰ ਦੀ ਤੀਜੀ ਬਟਾਲੀਅਨ ਕਮਾਂਡੈਂਟ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ ।