ਪਤਨੀ ਦੀ ਹੱਤਿਆ ਦੀ ਪਤੀ ਨੂੰ ਮਿਲੀ ਭਿਆਨਕ ਸਜ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

100 ਦਿਨਾਂ ਲਈ ਰੱਖਿਆ ਫ਼ਰਿਜ਼ 'ਚ

China man gets death for killing wife hiding body in freezer for over 100 days

ਬੀਜਿੰਗ: ਚੀਨ ਵਿਚ ਸ਼ੰਘਾਈ ਦੀ ਇਕ ਅਦਾਲਤ ਨੇ ਪਤਨੀ ਦੀ ਹੱਤਿਆ ਕਰਨ ਅਤੇ ਉਸ ਦਾ ਮ੍ਰਿਤਕ ਸ਼ਰੀਰ ਕਰੀਬ 100 ਦਿਨ ਤਕ ਫ਼ਰਿਜ਼ ਵਿਚ ਲੁਕਾ ਕੇ ਰੱਖਣ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਮਿਲੀ ਮੌਤ ਦੀ ਸਜ਼ਾ ਸ਼ੁੱਕਰਵਾਰ ਨੂੰ ਬਰਕਰਾਰ ਰੱਖੀ। ਸਰਕਾਰੀ ਅਖ਼ਬਾਰ ਚਾਇਨਾ ਡੇਲੀ ਦੀ ਖ਼ਬਰ ਮੁਤਾਬਕ 30 ਸਾਲ ਝੂ ਸ਼ਿਆਓਡੋਂਗ ਨੇ ਹੱਤਿਆ ਨੂੰ ਭੁੱਲਣ ਦੀ ਕੋਸ਼ਿਸ਼ ਕੀਤੀ ਅਤੇ ਕਿਸੇ ਹੋਰ ਔਰਤ ਨਾਲ ਘੁੰਮਦਾ ਫਿਰਦਾ ਸੀ।

ਇਸ ਦੌਰਾਨ ਉਸ ਨੇ ਅਪਣੀ ਪਤਨੀ ਯਾਂਗ ਲਿਪਿੰਗ ਦੇ ਕ੍ਰ੍ਰੇਡਿਟ ਕਾਰਡ ਤੋਂ ਲਗਭਗ 150,000 ਯੁਆਨ ਖਰਚ ਕੀਤੇ। ਯਾਂਗ ਅਪਣੇ ਮਾਤਾ ਪਿਤਾ ਦੀ ਇਕੋ ਇਕ ਸੰਤਾਨ ਸੀ। ਝੂ ਨੇ ਅਗਸਤ ਵਿਚ ਸ਼ੰਘਾਈ ਨੰਬਰ 2 ਇੰਟਰਮੀਡੀਏਟ ਪੀਪੁਲਸ ਕੋਰਟ ਦੁਆਰਾ ਸੁਣਾਈ ਗਈ ਮੌਤ ਦੀ ਸਜ਼ਾ ਵਿਰੁਧ ਅਪੀਲ ਕੀਤੀ ਸੀ। ਖ਼ਬਰ ਵਿਚ ਕਿਹਾ ਗਿਆ ਹੈ ਕਿ ਸ਼ੰਘਾਈ ਹਾਇਰ ਪੀਪੁਲਸ ਕੋਰਟ ਨ ਸ਼ੁਕਰਵਾਰ ਨੂੰ ਸਜ਼ਾ ਬਰਕਰਾਰ ਰੱਖੀ ਹੈ।