ਚੀਨੀ ਘੁਸਪੈਠ 'ਤੇ ਲੱਦਾਖ਼ ਵਾਸੀਆਂ ਦੀ ਗੱਲ ਨਜ਼ਰਅੰਦਾਜ਼ ਨਾ ਕਰੇ ਸਰਕਾਰ : ਰਾਹੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਨਿਚਰਵਾਰ ਨੂੰ ਕਿਹਾ ਕਿ ਦੇਸ਼ਭਗਤ ਲੱਦਾਖ਼ਵਾਸੀ ਚੀਨੀ ਘੁਸਪੈਠ ਵਿਰੁਧ ਆਵਾਜ਼

Rahul gandhi

ਨਵੀਂ ਦਿੱਲੀ, 4 ਜੁਲਾਈ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਨਿਚਰਵਾਰ ਨੂੰ ਕਿਹਾ ਕਿ ਦੇਸ਼ਭਗਤ ਲੱਦਾਖ਼ਵਾਸੀ ਚੀਨੀ ਘੁਸਪੈਠ ਵਿਰੁਧ ਆਵਾਜ਼ ਚੁੱਕ ਰਹੇ ਹਨ ਅਤੇ ਸਰਾਕਰ ਨੂੰ ਉਨ੍ਹਾਂ ਦੀ ਗੱਲ ਸੁਨਣੀ ਚਾਹੀਦੀ ਹੈ ਕਿਉਂਕਿ ਜੇਕਰ ਉਨ੍ਹਾਂ ਦੀ ਗੱਲ ਨੂੰ ਨਜ਼ਰਅੰਦਾਜ ਕੀਤਾ ਗਿਆ ਤਾਂ ਦੇਸ਼ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਏਗੀ। ਪਾਰਟੀ ਮੁੱਖ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉਮੀਦ ਪ੍ਰਗਟਾਈ ਕਿ ਚੀਨੀ ਘੁਸਪੈਠ 'ਤੇ ਸਰਕਾਰ ਦੇਸ਼ ਦੀ ਭਾਵਨਾ ਸੁਣੇਗੀ ਅਤੇ ਕਦਮ ਚੁੱਕੇਗੀ।

ਰਾਹੁਲ ਗਾਂਧੀ ਨੇ ਇਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ, ''ਦੇਸ਼ਭਗਤ ਲੱਦਾਖ਼ਵਾਸੀ ਚੀਨੀ ਘੁਸਪੈਠ ਵਿਰੁਧ ਆਵਾਜ਼ ਚੁੱਕ ਰਹੇ ਹਨ। ਉਹ ਚਿਤਾਵਨੀ ਦੇ ਰਹੇ ਹਨ। ਉਨ੍ਹਾਂ ਦੀ ਗੱਲ ਦੀ ਅਣਦੇਖੀ ਕਰਨ ਦੀ ਭਾਰਤ ਨੂੰ ਭਾਰੀ ਕੀਮਤ ਚੁਕਾਉਣੀ ਪਏਗੀ। '' ਕਾਂਗਰਸ ਆਗੂ ਨੇ ਕਿਹਾ ਕਿ ''ਕਿਰਪਾ, ਭਾਰਤ ਦੀ ਖ਼ਾਤਰ ਉਨ੍ਹਾਂ ਨੂੰ ਸੁਣੋ।'' ਉਨ੍ਹਾਂ ਨੇ ਜਿਸ ਖ਼ਬਰ ਦਾ ਹਵਾਲਾ ਦਿਤਾ ਹੈ, ਉਸ ਦੇ ਮੁਤਾਬਕ ਕਈ ਲੱਦਾਖ਼ਵਾਸੀਆਂ ਨੇ ਕਿਹਾ ਹੈ ਕਿ ਚੀਨ ਨੇ ਭਾਰਤੀ ਖੇਤਰ 'ਚ ਘੁਸਪੈਠ ਕੀਤੀ ਹੈ।

ਪ੍ਰਿਯੰਕਾ ਨੇ ਇਕ ਵੀਡੀਉ ਸਾਂਝਾ ਕਰਦੇ ਹੋਏ ਟਵੀਟ ਕੀਤਾ, ''ਅਪਣੀ ਮਾਤਭੁਮੀ ਤੋਂ ਪ੍ਰੇਮ ਕਰਨ ਵਾਲੇ ਲੱਦਾਖ਼ ਦੇ ਅਣਗਿਣਤ ਨਿਵਾਸੀ ਕਹਿ ਰਹੇ ਹਨ ਕਿ ਮਾਤਭੂਮੀ ਦੀ ਰਖਿਆ ਲਈ ਸਰਕਾਰ ਲੱਦਾਖ਼ ਦੇ ਲੋਕਾਂ ਨਾਲ ਪੂਰੇ ਹਿੰਦੋਸਤਾਨ ਦੀ ਭਾਵਨਾ ਸੁਣੇਗੀ ਅਤੇ ਕਦਮ ਚੁੱਕੇਗੀ। ''(ਪੀਟੀਆਈ)

ਚੀਨ ਦੇ ਨਾਂ ਤੋਂ ਕਿਉਂ ਡਰਦੇ ਹਨ ਪ੍ਰਧਾਨ ਮੰਤਰੀ : ਸੁਰਜੇਵਾਲਾ
ਜੀਂਦ, 4 ਜੁਲਾਈ : ਕਾਂਗਰਸ ਦੇ ਰਾਸ਼ਟਰੀ ਮੀਡੀਆ ਇੰਚਾਰਜ ਅਤੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸਨਿਚਰਵਾਰ ਨੂੰ ਕਿਹਾ ਕਿ 56 ਇੰਚ ਦੀ ਛਾਤੀ ਵਾਲੇ ਪ੍ਰਧਾਨ ਮੰਤਰੀ ਚੀਨ ਨੂੰ ਕਦੋਂ ਅਪਣੀ ਲਾਲ ਅੱਖਾਂ ਦਿਖਾਉਣਗੇ ਜਿਸ ਨੇ ਲੱਦਾਖ਼ ਖੇਤਰ 'ਚ ਕਈ ਸਥਾਨਾਂ 'ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਗਲਵਾਨ ਘਾਟੀ 'ਚ ਫ਼ੌਜੀਆਂ ਦੀ ਸ਼ਹੀਦੀ ਦੇ ਬਾਅਦ ਵੀ ਪ੍ਰਧਾਨ ਮੰਤਰੀ ਅਪਣੇ ਭਾਸ਼ਣ 'ਚ ਚੀਨ ਦਾ ਨਾਂ ਲੈਣ ਤੋਂ ਡਰ ਰਹੇ ਹਨ। ਸੁਰਜੇਵਾਲਾ ਨੇ ਸਨਿਚਰਵਾਰ ਨੂੰ ਬਰਖ਼ਾਸਤ ਪੀਟੀਆਈ ਅਧਿਆਪਕਾਂ ਦੇ ਧਰਨੇ ਨੂੰ ਸੰਬੋਧਨ ਕਰਨ ਦੇ ਬਾਅਦ ਪੱਤਰਕਾਰਾਂ ਤੋਂ ਗੱਲਬਾਤ ਵਿਚ ਇਹ ਟਿੱਪਣੀਆਂ ਕੀਤੀਆਂ।

ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਆੜ ਵਿਚ ਭਾਰਤ ਸਰਕਾਰ ਲੋਕਾਂ ਦੀ ਜੇਬ ਖਾਲੀ ਕਰਨ ਵਿਚ ਜੁਟੀ ਹੋਈ ਹੈ। ਪ੍ਰਦੇਸ਼ ਭਾਜਪਾ ਸਰਕਾਰ ਨੇ ਪਟਰੌਲ-ਡੀਜ਼ਲ 'ਤੇ 1.10 ਰੁਪਏ ਅਤੇ ਕੇਂਦਰ ਦੀ ਮੋਦੀ ਸਰਕਾਰ ਨੇ 11.17 ਰੁਪਏ ਕੋਰੋਨਾ ਟੈਕਸ ਲਾਇਆ ਹੋਇਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਨੇ ਇਸ ਦੌਰਾਨ ਡੀਜ਼ਲ-ਪਟਰੌਲ 'ਤੇ ਟੈਕਸ ਤੋਂ ਤਿੰਨ ਲੱਖ ਕਰੋੜ ਰੁਪਏ ਕਮਾਏ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਨਿਕਲਦੇ ਹੀ ਕਾਂਗਰਸ ਡੀਜ਼ਲ ਅਤੇ ਪਟਰੌਲ ਦੀ ਕੀਮਤਾਂ ਨੂੰ ਲੈ ਕੇ ਜਨ ਅੰਦੋਲਨ ਚਲਾਏਗੀ।  (ਪੀਟੀਆਈ)