ਦਿੱਲੀ 'ਚ ਇਕ ਹਫ਼ਤੇ ਵਿਚ ਨਵੇਂ ਮਾਮਲਿਆਂ ਦਾ ਔਸਤ ਘਟਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ 'ਚ ਪਿਛਲੇ ਇਕ ਹਫ਼ਤੇ 'ਚ ਕੋਵਿਡ 19 ਦੇ ਰੋਜ਼ਾਨਾ ਦੇ ਨਵੇਂ ਔਸਤ ਮਾਮਲਿਆਂ 'ਚ ਗਿਰਾਵਟ ਦਰਜ ਕੀਤੇ ਜਾਣ ਦੌਰਾਨ ਮਾਹਰਾਂ ਨੇ

Corona Virus

ਨਵੀਂ ਦਿੱਲੀ, 4 ਜੁਲਾਈ : ਦਿੱਲੀ 'ਚ ਪਿਛਲੇ ਇਕ ਹਫ਼ਤੇ 'ਚ ਕੋਵਿਡ 19 ਦੇ ਰੋਜ਼ਾਨਾ ਦੇ ਨਵੇਂ ਔਸਤ ਮਾਮਲਿਆਂ 'ਚ ਗਿਰਾਵਟ ਦਰਜ ਕੀਤੇ ਜਾਣ ਦੌਰਾਨ ਮਾਹਰਾਂ ਨੇ ਦਾਅਵਾ ਕੀਤਾ ਹੈ ਕਿ ਸ਼ਹਿਰ 'ਚ ਅਗੱਸਤ ਦੀ ਸ਼ੁਰੂਆਤ 'ਚ ਵਾਇਰਸ ਦੇ ਮਾਮਲਿਆਂ 'ਚ ਬਹੁਤ ਜ਼ਿਆਦਾ ਤੇਜ਼ੀ ਆ ਸਕਦੀ ਹੈ। ਫ਼ਿਲਹਾਲ ਉਨ੍ਹਾਂ ਨੇ ਚਿਤਾਵਨੀ ਦਿਤੀ ਹੈ ਕਿ ਜੇਕਰ ਸਮਾਜਕ ਦੂਰੀ ਅਤੇ ਸਫ਼ਾਈ ਨਿਯਮਾਂ ਦੀ ਲੋਕ ਪਾਲਣਾ ਨਹੀਂ ਕਰਨਗੇ ਤਾਂ ਫਿਰ ਤੋਂ ਮਾਮਲੇ ਤੇਜ਼ੀ ਨਾਲ ਵੱਧ ਸਕਦੇ ਹਨ। ਸ਼ਹਿਰ 'ਚ 26 ਜੂਨ ਤਕ ਲਗਾਤਾਰ 3000 ਤੋਂ ਵੱਧ ਮਾਮਲੇ ਸਾਹਮਣੇ ਆਏ। 26 ਜੂਨ ਤੋਂ 3460 ਨਵੇਂ ਮਾਮਲੇ ਸਾਹਮਣੇ ਆਏ ਸਨ। ਉਥੇ ਹੀ 27 ਜੂਨ ਤੋਂ ਤਿੰਨ ਜੁਲਾਈ ਤਕ ਨਵੇਂ ਮਾਮਲਿਆਂ ਦਾ ਔਸਤ 2494 ਸੀ ਜਦਕਿ ਇਸ ਤੋਂ ਇਕ ਹਫ਼ਤੇ ਪਹਿਲਾਂ ਰੋਜ਼ਾਨਾ ਔਸਤ 3446 ਸੀ।           (ਪੀਟੀਆਈ)