ਨਿਤੀਸ਼ ਕੁਮਾਰ ਨੇ ਕੋਵਿਡ 19 ਦੀ ਜਾਂਚ ਲਈ ਅਪਣਾ ਸੈਂਪਲ ਭੇਜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕੋਵਿਡ 19 ਦੀ ਜਾਂਚ ਲਈ ਅਪਣਾ ਸੈਂਪਲ ਭੇਜਿਆ।

Nitish Kumar

ਪਟਨਾ, 4 ਜੁਲਾਈ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕੋਵਿਡ 19 ਦੀ ਜਾਂਚ ਲਈ ਅਪਣਾ ਸੈਂਪਲ ਭੇਜਿਆ। ਨਿਤੀਸ਼ ਕੁਮਾਰ ਨੇ ਵਿਧਾਨ ਪ੍ਰੀਸ਼ਦ ਦੇ ਕਾਰਜਕਾਰੀ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨਾਲ ਇਕ ਅਧਿਕਾਰਤ ਪ੍ਰੋਗਰਾਮ 'ਚ ਮੰਚ ਸਾਂਝਾ ਕੀਤਾ ਸੀ ਜੋ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਪਾਏ ਗਏ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿਤੀ।

ਅਧਿਕਾਰੀਆਂ ਨੇ ਦਸਿਆ ਕਿ ਸੈਂਪਲ ਇਥੇ ਸਥਿਤ ਇੰਦਰਾ ਗਾਂਧੀ ਮੈਡੀਕਲ ਸੰਸਥਾਨ (ਆਈਜੀਆਈਐਮਐਸ) ਭੇਜਿਆ ਗਿਆ ਹੈ। ਸੂਤਰਾਂ ਨੇ ਦਸਿਆ ਕਿ ਮੁੱਖ ਮੰਤਰੀ ਦੇ ਇਲਾਵਾ ਮੁੱਖ ਮੰਤਰੀ ਦਫ਼ਤਰ ਦੇ 15 ਕਰਮਚਾਰੀਆਂ ਦੇ ਸੈਂਪਲ ਵੀ ਕੋਵਿਡ 19 ਜਾਂਚ ਲਈ ਲਏ ਗਏ ਹਨ। ਸੂਤਰਾਂ ਨੇ ਦਸਿਆ ਕਿ ਜਾਂਚ ਦੀ ਰੀਪੋਰਟ ਐਤਵਾਰ ਨੂੰ ਆਉਣ ਦੀ ਉਮੀਦ ਹੈ।                (ਪੀਟੀਆਈ)