ਮਿਹਨਤਾਂ ਨੂੰ ਰੰਗਭਾਗ, ਮਜ਼ਦੂਰ ਦੀ ਧੀ ਬਣੀ ਅੰਤਰਰਾਸ਼ਟਰੀ ਹਾਕੀ ਖਿਡਾਰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

2013 ਤੋਂ 2018 ਤੱਕ ਰਾਜਸਥਾਨ ਦੀ ਟੀਮ ਦਾ ਹਿੱਸਾ ਰਹੀ

Shivani Sahu

ਨਵੀਂ ਦਿੱਲੀ:  ਕਹਿੰਦੇ ਹਨ ਜ਼ਿੰਦਗੀ ਵਿਚ ਜਿੰਨੀਆਂ ਮਰਜ਼ੀ ਮੁਸ਼ਕਿਲਾਂ ਆ ਜਾਣ ਜਿੰਨਾ ਨੇ ਕੁੱਝ ਕਰਨਾ ਹੋਵੇ ਉਹ ਮੁਸ਼ਕਿਲਾਂ ਨੂੰ ਪਾਰ ਕਰਕੇ ਆਪਣੀ ਮੰਜ਼ਲ ਹਾਸਲ ਕਰ ਹੀ ਲੈਂਦੇ ਹਨ। ਕੋਈ ਵੀ ਮੁਸ਼ਕਿਲ ਉਹਨਾਂ ਨੂੰ ਅੱਗੇ ਵਧਣ ਤਦੋਂ ਨਹੀਂ ਰੋਕ ਸਕਦੀ।  ਅਜਿਹੀ ਹੀ  ਮਿਸਾਲ ਰਾਜਸਥਾਨ ਦੇ ਦੌਸਾ ਜ਼ਿਲੇ ਦੀ ਸ਼ਿਵਾਨੀ ਸਾਹੂ ਨੇ ਪੇਸ਼ ਕੀਤੀ ਹੈ। 

ਸ਼ਿਵਾਨੀ ਸਾਹੂ ਦੌਸਾ ਜ਼ਿਲੇ ਦੇ ਇਕ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਧੀ  ਹੈ। ਸ਼ਿਵਾਨੀ ਸਾਹੂ ਨੇ ਛੋਟੀ ਉਮਰੇ ਹੀ  ਬੁਲੰਦੀਆਂ ਨੂੰ ਛੂਹਿਆ ਹੈ। ਸ਼ਿਵਾਨੀ ਭਾਰਤ ਦੀ ਅੰਡਰ -16 ਟੀਮ ਵਿੱਚ ਅੰਤਰਰਾਸ਼ਟਰੀ ਮੈਚ ਖੇਡ ਚੁੱਕੀ ਹੈ। ਸ਼ਿਵਾਨੀ ਨੂੰ ਹੁਣ ਭਾਰਤ ਦੀ ਸੀਨੀਅਰ ਮਹਿਲਾ ਟੀਮ ਦੇ ਚੋਟੀ ਦੇ 20 ਖਿਡਾਰੀਆਂ ਵਿੱਚ ਚੁਣਿਆ ਗਿਆ ਹੈ, ਜੋ ਉਹਨਾਂ ਲਈ ਵੱਡੀ ਸਫਲਤਾ ਹੈ।

ਸ਼ਿਵਾਨੀ ਸਾਹੂ ਦੌਸਾ ਦੇ ਮੰਡਾਵਰ ਪਿੰਡ ਦੀ ਵਸਨੀਕ ਹੈ। ਉਸ ਦੇ ਪਿਤਾ ਸੀਤਾਰਾਮ ਸਾਹੂ ਪਿੰਡ ਵਿਚ ਹੀ  ਪਕੌੜੇ ਵੇਚ ਕੇ ਘਰ ਦਾ ਗੁਜ਼ਾਰਾ ਕਰਪਦੇ ਹਨ। 
ਸ਼ਿਵਾਨੀ ਸਾਹੂ ਨੂੰ ਸਾਲ 2012 ਦੌਰਾਨ ਮੰਡਾਵਰ ਪਿੰਡ ਵਿੱਚ ਜਰਮਨੀ ਦੀ ਰਾਸ਼ਟਰੀ ਖਿਡਾਰੀ ਆਂਡਰੀਆ ਤੋਂ ਕੋਚਿੰਗ ਮਿਲੀ ਸੀ। ਫਿਰ ਉਹ 2013 ਤੋਂ 2018 ਤੱਕ ਰਾਜਸਥਾਨ ਦੀ ਟੀਮ ਦਾ ਹਿੱਸਾ ਰਹੀ। ਇਸ ਦੌਰਾਨ, ਉਹ ਰਾਸ਼ਟਰੀ ਪੱਧਰ 'ਤੇ ਮੈਚ ਵੀ ਖੇਡਦੇ।