PM ਮੋਦੀ ਅੱਜ 'ਕੋਵਿਨ ਗਲੋਬਲ ਕਨਕਲੇਵ' ਨੂੰ ਕਰਨਗੇ ਸੰਬੋਧਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

50 ਦੇਸ਼ਾਂ ਨੇ ਟੀਕਾਕਰਨ ਮੁਹਿੰਮਾਂ ਦੇ ਡਿਜੀਟਲ ਪਲੇਟਫਾਰਮ, ਕੋਵਿਨ ਨੂੰ ਅਪਣਾਉਣ ਵਿੱਚ ਦਿਲਚਸਪੀ ਦਿਖਾਈ

PM Modi 

ਨਵੀਂ ਦਿੱਲੀ: ਪ੍ਰਧਾਨਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਕੋਵਿਨ ਗਲੋਬਲ ਸੰਮੇਲਨ ਵਿੱਚ ਆਪਣੇ ਵਿਚਾਰ ਸਾਂਝੇ ਕਰਨਗੇ। ਭਾਰਤ ਕੋਵਿਨ -19 ਟੀਕਾਕਰਣ ਮੁਹਿੰਮ ਚਲਾਉਣ ਲਈ ਦੂਜੇ ਦੇਸ਼ਾਂ ਲਈ ਡਿਜੀਟਲ ਪਬਲਿਕ ਸਰਵਿਸ ਵਜੋਂ ਕੋਵੀਨ ਪਲੇਟਫਾਰਮ ਦੀ ਪੇਸ਼ਕਸ਼ ਕਰੇਗਾ।

 

 

ਕੈਨੇਡਾ, ਮੈਕਸੀਕੋ, ਨਾਈਜੀਰੀਆ, ਪਨਾਮਾ ਅਤੇ ਯੂਗਾਂਡਾ ਸਮੇਤ ਲਗਭਗ 50 ਦੇਸ਼ਾਂ ਨੇ ਟੀਕਾਕਰਨ ਮੁਹਿੰਮਾਂ ਦੇ ਡਿਜੀਟਲ ਪਲੇਟਫਾਰਮ, ਕੋਵਿਨ ਨੂੰ ਅਪਣਾਉਣ ਵਿੱਚ ਦਿਲਚਸਪੀ ਦਿਖਾਈ ਹੈ।

ਇਹ ਜਾਣਕਾਰੀ ਹਾਲ ਹੀ ਵਿੱਚ ਨੈਸ਼ਨਲ ਹੈਲਥ ਅਥਾਰਟੀ (ਐਨਐਚਏ) ਦੇ ਸੀਈਓ ਡਾ. ਆਰ ਐਸ ਸ਼ਰਮਾ ਨੇ ਦਿੱਤੀ। ਉਨ੍ਹਾਂ ਕਿਹਾ ਸੀ ਕਿ ਭਾਰਤ ਮੁਫਤ ਵਿੱਚ ਸਾੱਫਟਵੇਅਰ ਸਾਂਝੇ ਕਰਨ ਲਈ ਤਿਆਰ ਹੈ।