Diljit Dosanjh ਦਾ Met Gala ’ਚ ਪਹਿਨਿਆ ਹਾਰ Not For Sale ਐਲਾਨਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੈਪੁਰ ’ਚ ਹੋ ਰਹੇ ਸ਼ੋਅ ਦੌਰਾਨ ਕੀਤੀ ਜਾ ਰਹੀ ਹੈ ਪ੍ਰਦਰਸ਼ਨੀ

Diljit Dosanjh's Necklace Worn at Met Gala Declared 'Not For Sale' Latest News in Punjabi

Diljit Dosanjh's Necklace Worn at Met Gala Declared 'Not For Sale' Latest News in Punjabi ਜੈਪੁਰ ਦੇ ਜਵੈਲਰਜ਼ ਐਸੋਸੀਏਸ਼ਨ ਸ਼ੋਅ (JAS) ਵਿਚ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਲਈ ਤਿਆਰ ਕੀਤਾ ਗਿਆ ਪਟਿਆਲਾ ਦਾ ਹਾਰ ਖ਼ਬਰਾਂ ਵਿਚ ਹੈ। ਦਿਲਜੀਤ ਨੇ ਇਸ ਨੂੰ ਨਿਊਯਾਰਕ ਵਿਚ ਕਰਵਾਏ ਗਏ ਮੇਟ ਗਾਲਾ 2025 ਸ਼ੋਅ ਦੌਰਾਨ ਪਹਿਨਿਆ ਸੀ।

ਜੌਹਰੀ ਨੇ ਇਸ ਹਾਰ ਨੂੰ ‘ਨਾਟ ਫ਼ਾਰ ਸੇਲ’ ਐਲਾਨ ਦਿਤਾ ਹੈ। ਜੈਪੁਰ ਦੇ ਗੋਲਛਾ ਜਵੈਲਰਜ਼ ਨੇ ਇਸ ਨੂੰ ਨਿਊਯਾਰਕ ਵਿਚ ਕਰਵਾਏ ਗਏ ਸ਼ੋਅ ਲਈ ਤਿਆਰ ਕੀਤਾ ਸੀ। ਇਹ ਸੈੱਟ ਪਟਿਆਲਾ ਦੇ ਰਾਜਾ ਭੂਪੇਂਦਰ ਸਿੰਘ ਦੇ ਗਹਿਣਿਆਂ ਦੇ ਡਿਜ਼ਾਈਨ ਤੋਂ ਪ੍ਰੇਰਿਤ ਹੈ।

ਜ਼ਿਕਰਯੋਗ ਹੈ ਕਿ ਜੈਪੁਰ ਦੇ ਸੀਤਾਪੁਰਾ ਵਿਚ JECC ֺ’ਚ ਕਰਵਾਇਆ ਜਾ ਰਿਹਾ 3 ਰੋਜ਼ਾ ਸ਼ੋਅ ਬੀਤੇ ਦਿਨ ਸ਼ੁਰੂ ਹੋਇਆ ਸੀ ਜਿਸ ਵਿਚ ਭਾਰਤ ਤੇ ਵਿਦੇਸ਼ਾਂ ਦੇ 2 ਹਜ਼ਾਰ ਤੋਂ ਵੱਧ ਵਪਾਰੀ ਹਿੱਸਾ ਲੈ ਰਹੇ ਹਨ। ਜੈਪੁਰ ਦੇ ਵੱਡੇ ਜੌਹਰੀ ਅਪਣੇ ਪੁਰਾਣੇ ਅਤੇ ਵਿਸ਼ੇਸ਼ ਕਾਰੀਗਰੀ ਵਾਲੇ ਗਹਿਣਿਆਂ ਦਾ ਪ੍ਰਦਰਸ਼ਨ ਕਰ ਰਹੇ ਹਨ।

ਸ਼ੋਅ ਵਿਚ ਕਈ ਅਜਿਹੇ ਗਹਿਣੇ ਵੀ ਪ੍ਰਦਰਸ਼ਤ ਕੀਤੇ ਜਾ ਰਹੇ ਹਨ, ਜੋ ਦੇਸ਼ ਦੀਆਂ ਵੱਖ-ਵੱਖ ਕਲਾਵਾਂ ਨਾਲ ਮਿਲ ਕੇ ਤਿਆਰ ਕੀਤੇ ਗਏ ਹਨ।

(For more news apart from Diljit Dosanjh's Necklace Worn at Met Gala Declared 'Not For Sale' Latest News in Punjabi stay tuned to Rozana Spokesman.)