ਫ਼ਾਰੂਕ ਦੇ ਘਰ ਦੀ ਸੁਰੱਖਿਆ 'ਚ ਪਾੜ, ਵਿਅਕਤੀ ਨੂੰ ਮਾਰੀ ਗੋਲੀ
ਨੈਸ਼ਨਲ ਕਾਂਗਰਸ ਦੇ ਮੈਂਬਰ ਅਤੇ ਜੰਮੂ-ਕਸ਼ਮੀਰ ਦੇ ਉਪ ਮੁਖ ਮੰਤਰੀ ਫ਼ਾਰੂਕ ਅਬਦੁੱਲਾ ਦੇ ਘਰ ਦੀ ਮੁੱਖ ਕੰਧ 'ਚ ਤੇਜ਼ ਰਫ਼ਤਾਰੀ ਕਾਰ ਨਾਲ ਟੱਕਰ ਮਾਰਨ ਕੇ ਤੋੜ-ਫੋੜ ਕਰਨ ਵਾਲੇ
ਜੰਮੂ, 4 ਅਗੱਸਤ : ਨੈਸ਼ਨਲ ਕਾਂਗਰਸ ਦੇ ਮੈਂਬਰ ਅਤੇ ਜੰਮੂ-ਕਸ਼ਮੀਰ ਦੇ ਉਪ ਮੁਖ ਮੰਤਰੀ ਫ਼ਾਰੂਕ ਅਬਦੁੱਲਾ ਦੇ ਘਰ ਦੀ ਮੁੱਖ ਕੰਧ 'ਚ ਤੇਜ਼ ਰਫ਼ਤਾਰੀ ਕਾਰ ਨਾਲ ਟੱਕਰ ਮਾਰਨ ਕੇ ਤੋੜ-ਫੋੜ ਕਰਨ ਵਾਲੇ ਇਕ ਵਿਅਕਤੀ ਨੇ ਸੀ.ਆਰ.ਪੀ.ਐਫ ਦੇ ਜਵਾਨ ਗੋਲੀ ਮਾਰ ਦਿਤੀ। ਉਪ ਮੁੱਖ ਮੰਤਰੀ ਫ਼ਾਰੂਕ ਅਬਦੱਲਾ ਅਤੇ ਉਨ੍ਹਾਂ ਦੇ ਬੇਟੇ ਉਮਰ ਨੂੰ ਜੈੱਡ-ਪਲੱਸ ਸੁਰੱਖਿਆ ਮਿਲੀ ਹੋਈ ਹੈ। ਚਸ਼ਮਦਿਦਾ ਦੇ ਅਨੁਸਾਰ ਘਟਨਾ ਅਜ ਸਵੇਰੇ ਜੰਮੂ ਸ਼ਹਿਰ ਦੇ ਭਟਿੰਡੀ ਵਿਚ ਵਾਪਰੀ, ਜਦੋਂ ਇਕ ਵਿਅਕਤੀ ਨੇ ਐਕਸ.ਯੂ.ਵੀ ਗੱਡੀ ਉਪ ਮੁੱਖ ਮੰਤਰੀ ਦੇ ਘਰ ਦੀ ਮੁੱਖ ਕੰਧ ਨਾਲ ਟਕਰਾ ਕੇ ਤੇਜ਼ ਰਫ਼ਤਾਰ ਨਾਲ ਚਲਾਉਂਦੇ ਹੋਏ ਗੱਡੀ ਬਗੀਚੇ ਲੈ ਕੇ ਬਗ਼ੀਚੇ ਵਿਚ ਪਹੁੰਚ ਗਿਆ।
ਜੰਮੂ ਪੁਲਿਸ ਦੇ ਮੁੱਖ ਅਧਿਕਾਰੀ ਨੇ ਦਸਿਆ ਕਿ ਉਕਤ ਵਿਅਕਤੀ ਜਬਰਦਸਤੀ ਵਿਹੜੇ ਵਿਚ ਦਾਖ਼ਲ ਹੋ ਗਿਆ ਅਤੇ ਚੇਤਾਵਨੀ ਦੇਣ ਤੋਂ ਬਾਦ ਵੀ ਰੁਕਿਆ ਨਹੀਂ ਅਤੇ ਉਸ ਨੇ ਇਕ ਪੁਲਿਸ ਵਾਲੇ ਨੂੰ ਵੀ ਜ਼ਖ਼ਮੀ ਕਰ ਦਿੱਤਾ। ਪੁਲਿਸ ਮੁਤਾਬਕ ਉਕਤ ਦੋਸ਼ੀ ਦੀ ਪਹਿਚਾਣ ਮੁਰਫ਼ਾਦ ਅਲੀ ਸ਼ਾਹ ਦੇ ਨਾਂ ਨਾਲ ਹੋਈ ਹੈ। ਡਾਇਰੈਕਟਰ ਜਨਰਲ ਪੁਲਿਸ ਨੇ ਐਸਪੀ ਵੈਦ ਨੇ ਕਿਹਾ ਕਿ ਮਾਮਲਾ ਦਰਜ਼ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਇਸ ਘਟਨਾ ਦੇ ਕਾਰਨਾਂ ਦਾ ਪਤਾ ਕੀਤਾ ਜਾ ਰਿਹਾ ਹੈ।
ਉਧਰ ਫਾਰੂਕ ਅਬੁਦੱਲਾ ਜੋ ਕਿ ਲੋਕ ਸਭਾ ਦੇ ਸੈਸ਼ਨ ਵਾਸਤੇ ਦਿੱਲੀ ਗਏ ਹੋਏ ਸਨ, ਦਾ ਕਹਿਣਾ ਹੈ ਕਿ ਇਹ ਘਟਨਾ ਬਹੁਤ ਦੁਖਦਾਈ ਹੈ ਅਤੇ ਰਾਜ ਦੀ ਸੁਰੱਖਿਆ ਦੇ ਹਾਲਤਾਂ ਬਾਰੇ ਵੀ ਦਰਸਾਉਂਦੀ ਹੈ। ਪੁਲਿਸ ਮੁਤਾਬਕ ਉਕਤ ਦੋਸ਼ੀ ਦੀ ਪਹਿਚਾਣ ਮੁਰਫ਼ਾਦ ਅਲੀ ਸ਼ਾਹ ਦੇ ਨਾਂ ਨਾਲ ਹੋਈ ਹੈ ਜੋ ਕਿ ਪੁੰਛ ਜ਼ਿਲ੍ਹੇ ਦੇ ਮੇਂਡਰ ਇਲਾਕੇ ਦਾ ਰਹਿਣ ਵਾਲਾ ਹੈ । ਡਾਇਰੈਕਟਰ ਜਨਰਲ ਪੁਲਿਸ ਨੇ ਐਸਪੀ ਵੈਦ ਨੇ ਕਿਹਾ ਕਿ ਮਾਮਲਾ ਦਰਜ਼ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਇਸ ਘਟਨਾ ਦੇ ਕਾਰਨਾਂ ਦਾ ਪਤਾ ਕੀਤਾ ਜਾ ਰਿਹਾ ਹੈ। (ਏਜੰਸੀ)