ਆਈਐਮਏ ਘੋਟਾਲਾ: ਮੈਂ 1,750 ਕਰੋੜ ਰੁਪਏ ਰਿਸ਼ਵਤ ਦੇ ਤੌਰ ਤੇ ਦਿੱਤੇ- ਮੰਸੂਰ ਖ਼ਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਈਐਮਏ ਘੋਟਾਲੇ ਨੇ 40,000 ਤੋਂ ਜ਼ਿਆਦਾ ਨਿਵੇਸ਼ਕਾਂ ਨੂੰ ਹਲਾਲ ਨਿਵੇਸ਼ ਦੇ ਨਾਮ ਤੇ 1,500 ਕਰੋੜ ਰੁਪਏ ਦਾ ਧੋਖਾ ਦਿੱਤਾ ਸੀ

Mansoor Khan

ਨਵੀਂ ਦਿੱਲੀ- ਮੁਦਰਾ ਸਲਾਹਕਾਰ ਘੋਟਾਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਟੀਮ ਨੇ ਖੁਲਾਸਾ ਕੀਤਾ ਹੈ ਕਿ ਫਰਮ ਫਾਊਂਡਰ ਦੇ ਸੰਸਥਾਪਕ ਮੰਸੂਰ ਖ਼ਾਨ ਨੇ ਆਪਣੀਆਂ ਫਰਜ਼ੀ ਕੰਪਨੀਆਂ ਨੂੰ ਬਣਾਏ ਰੱਖਣ ਲਈ ਸੀਨੀਅਰ ਨੇਤਾਵਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਦੇ ਤੌਰ ਤੇ 1,750 ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ। ਜਾਂਚ ਅਧਿਕਾਰੀਆਂ ਨੇ ਕਿਹਾ ਕਿ ਮਸੂਰ ਖਾਨ ਨੇ ਨੌਕਰਸ਼ਾਹਾਂ ਅਤੇ ਹੋਰ ਲੋਕਾਂ ਨੂੰ ਕੀਤੇ ਗਏ ਲੈਣ-ਦੇਣ ਦਾ ਵੇਰਵਾ ਦਿੰਦੇ ਹੋਏ ਉਹਨਾਂ ਦੇ ਕੰਪਿਊਟਰ ਵਿਚ ਰਿਸ਼ਵਤ ਦਾ ਰਿਕਾਰਡ ਰੱਖਿਆ ਸੀ।

ਆਈਐਮਏ ਘੋਟਾਲੇ ਨੇ 40,000 ਤੋਂ ਜ਼ਿਆਦਾ ਨਿਵੇਸ਼ਕਾਂ ਨੂੰ ਹਲਾਲ ਨਿਵੇਸ਼ ਦੇ ਨਾਮ ਤੇ 1,500 ਕਰੋੜ ਰੁਪਏ ਦਾ ਧੋਖਾ ਦਿੱਤਾ ਸੀ। ਜਾਣਕਾਰੀ ਅਨੁਸਾਰ ਖ਼ਾਨ ਨੇ ਕਥਿਤ ਤੌਰ ਤੇ 1 ਕਰੋੜ ਤੋਂ 20 ਕਰੋੜ ਦੇ ਵਿਚਕਾਰ ਪੁਲਿਸ ਅਧਿਕਾਰੀਆਂ ਨੂੰ ਵੀ ਭੁਗਤਾਨ ਕੀਤਾ। ਪੁਲਿਸ ਸੂਤਰਾਂ ਨੇ ਕਿਹਾ ਕਿ ਖ਼ਾਨ ਨੇ ਰਾਜ ਅਤੇ ਕੇਂਦਰ ਸਰਕਾਰ ਦੋਨਾਂ ਨਾਲ ਸਥਾਨਕ ਨੇਤਾਵਾਂ ਅਤੇ ਸੀਨੀਅਰ ਸਰਕਾਰੀ ਅਧਿਕਾਰੀਆਂ ਨੂੰ ਕੀਤੇ ਗਏ ਭੁਗਤਾਨ ਦਾ ਵਿਸਥਾਰ ਨਾਲ ਰਿਕਾਰਡ ਬਣਾਈ ਰੱਖਿਆ ਹੈ। ਸੂਰਤਾਂ ਦਾ ਕਹਿਣਾ ਹੈ ਕਿ ਖ਼ਾਨ ਨੇ 5 ਕਰੋੜ ਰੁਪਏ ਦੇ ਸੁਰੱਖਿਅਤ ਪੈਸੇ ਦੇ ਨਾਲ ਇਕ ਰਾਜਨੇਤਾ ਨੂੰ 400 ਕਰੋੜ ਦਾ ਭੁਗਤਾਨ ਕੀਤਾ ਸੀ।

ਖ਼ਾਨ ਨੇ ਰਾਜਨੇਤਾ ਦੇ ਬੇਟੇ ਦੇ ਵਿਆਹ ਵਿਚ ਵੀ ਫੰਡਿੰਗ ਕੀਤੀ ਸੀ। ਰਾਜਨੇਤਾ ਨੇ ਖ਼ਾਨ ਨੂੰ ਕੀਮਤ ਚੁਕਾਉਣ ਦਾ ਵਾਅਦਾ ਕੀਤਾ ਸੀ ਪਰ ਉਸ ਕੀਮਤ ਦਾ ਇਕ ਛੋਟਾ ਜਿਹਾ ਹਿੱਸਾ ਹੀ ਵਾਪਸ ਕੀਤਾ। ਜਦੋਂ ਖ਼ਾਨ ਨੇ ਆਪਣੀ ਕੀਮਤ ਵਾਪਸ ਲੈਣ ਲਈ ਰਾਜਨੇਤਾ ਤੇ ਦਬਾਅ ਪਾਇਆ ਤਾਂ ਰਾਜਨੇਤਾ ਨੇ ਦੋ ਮੌਲਵੀਆਂ ਨਾਲ ਮਿਲ ਕੇ ਖ਼ਾਨ ਅਤੇ ਆਈਐਮਏ ਦੇ ਖ਼ਿਲਾਫ਼ ਗਲਤ ਅਫ਼ਵਾਹਾ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਖ਼ਾਨ ਨੇ ਆਪਣੀ ਬਰਾਦਰੀ ਵਿਚ ਆਪਣੀ ਬੇਜ਼ਤੀ ਹੋਣ ਦੇ ਡਰ ਤੋਂ ਆਪਣਾ ਮੂੰਹ ਬੰਦ ਕਰ ਲਿਆ।

ਐਸਆਈਟੀ ਨੇ ਇਸ ਤੋਂ ਪਹਿਲਾਂ ਬੈਂਗਲੁਰੂ ਨੌਰਥ (ਮਾਲ) ਦੇ ਸਹਾਇਕ ਕਮਿਸ਼ਨਰ ਐਲ ਸੀ ਨਾਗਰਾਜ ਨੂੰ ਖਾਨ ਤੋਂ 3.5 ਕਰੋੜ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਸੀ। ਡਿਪਟੀ ਕਮਿਸ਼ਨਰ ਬੀਐਮ ਵਿਜੇਸ਼ੰਕਰ ਨੂੰ ਉਸ ਦੇ ਸਾਥੀਆਂ ਰਾਹੀਂ ਖ਼ਾਨ ਤੋਂ 1.5 ਕਰੋੜ ਰੁਪਏ ਲੈਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਧੋਖਾਧੜੀ ਦਾ ਖੁਲਾਸਾ ਹੋਣ ਤੋਂ ਬਾਅਦ, ਖਾਨ, ਜੋ ਦੁਬਈ ਭੱਜ ਗਿਆ ਸੀ, ਨੂੰ ਐਸਆਈਟੀ ਦੇ ਕਾਰਕੁਨਾਂ ਨੇ ਵਾਪਸ ਭਾਰਤ ਲਿਆਂਦਾ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਏਅਰਪੋਰਟ ਪਹੁੰਚਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ।

ਈਡੀ ਨੂੰ ਹਿਰਾਸਤ ਪਹਿਲਾਂ ਮਿਲੀ ਕਿਉਂਕਿ ਉਹਨਾਂ ਨੇ  ਉਸਨੂੰ ਮਨੀ ਲਾਂਡਰਿੰਗ ਰੋਕੂ ਐਕਟ, 2002 ਦੇ ਤਹਿਤ ਦਰਜ ਕੀਤਾ ਸੀ। ਖਾਨ ਪਿਛਲੇ 10 ਦਿਨਾਂ ਤੋਂ ਹਿਰਾਸਤ ਵਿਚ ਹਨ। ਈਡੀ ਦੁਆਰਾ 14 ਅਗਸਤ ਤੱਕ ਖ਼ਾਨ ਨੂੰ ਨਿਆਂਇਕ ਹਿਰਾਸਤ ਦਿੱਤੇ ਜਾਣ ਤੋਂ ਬਾਅਦ ਐਸਆਈਟੀ ਨੇ ਉਹਨਾਂ ਨੂੰ ਹਿਰਾਸਤ ਵਿਚ ਲੈਣ ਲਈ ਬਾਡੀ ਵਰੰਟ ਹਾਸਲ ਕੀਤਾ। ਐਸਆਈਟੀ ਅਧਿਕਾਰੀਆਂ ਨੇ ਕਿਹਾ ਕਿ ਖ਼ਾਨ ਨੂੰ ਉਹਨਾਂ ਦੀ ਕਥਿਤ ਭੁਗਤਾਨ ਦੀ ਪ੍ਰਮਾਣਿਕਤਾ ਨੂੰ ਸਮਝਣ ਲਈ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਨੇ  ਖ਼ਾਨ ਤੋਂ ਪੁੱਛਗਿੱਛ ਦੇ ਵੇਰਵਿਆਂ ਲਈ ਈਡੀ ਨਾਲ ਵੀ ਸੰਪਰਕ ਕੀਤਾ।