ਜੰਮੂ-ਕਸ਼ਮੀਰ ‘ਚੋਂ ਧਾਰਾ 370 ਹਟਾਉਣ ‘ਤੇ ਪਾਕਿ ‘ਚ ਮਚੀ ਹਾਹਾਕਾਰ, ਗੋਪਾਲ ਚਾਵਲਾ ਵੀ ਭੜਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਿ ਮੰਤਰੀ ਅਮਿਤ ਸ਼ਾਹ ਵਲੋਂ ਸੰਸਦ 'ਚ Article 370 ਹਟਾਉਣ ਦੀ ਸਿਫ਼ਾਰਸ਼ ਕਰਨ ਤੋਂ ਬਾਅਦ ਹੀ ਪਾਕਿਸਤਾਨੀ...

Imran Khan

ਨਵੀਂ ਦਿੱਲੀ : ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਸੰਸਦ 'ਚ Article 370 ਹਟਾਉਣ ਦੀ ਸਿਫ਼ਾਰਸ਼ ਕਰਨ ਤੋਂ ਬਾਅਦ ਹੀ ਪਾਕਿਸਤਾਨੀ ਸ਼ੇਅਰ ਬਾਜ਼ਾਰ ਲੜਖੜਾ ਗਿਆ ਹੈ। ਗ੍ਰਹਿ ਮੰਤਰੀ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦੀ ਸਿਫ਼ਾਰਸ਼ ਕੀਤੀ ਹੈ ।ਜਿਸ ਤੋਂ ਬਾਅਦ ਇਸ ਨੂੰ ਰਾਸ਼ਟਰਪਤੀ ਵਲੋਂ ਮੰਜ਼ੂਰੀ ਵੀ ਮਿਲ ਗਈ ਹੈ ਨਾਲ ਹੀ ਜੰਮੂ-ਕਸ਼ਮੀਰ ਦੇ ਪੁਨਰ ਗਠਨ ਦਾ ਵੀ ਬਿੱਲ ਪੇਸ਼ ਹੋਇਆ ਜਿਸ ਵਿਚ ਲੱਦਾਖ ਨੂੰ ਜੰਮੂ-ਕਸ਼ਮੀਰ ਤੋਂ ਅਲੱਗ ਕਰ ਕੇ ਇਸ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਦਿੱਤਾ ਗਿਆ ਹੈ।

ਜੰਮੂ-ਕਸ਼ਮੀਰ ਨਾਲ ਜੁੜੇ ਇਨ੍ਹਾਂ ਵੱਡੇ ਫੈਸਲਿਆਂ ਨਾਲ ਪਾਕਿ ਸ਼ੇਅਰ ਬਾਜ਼ਾਰ ਮੂਧੇ ਮੂੰਹ ਡਿੱਗਿਆ ਹੈ। ਪਾਕਿ ਸ਼ੇਅਰ ਬਾਜ਼ਾਰ ਦਾ ਮੁੱਖ ਬੈਂਚ ਮਾਰਕ ਇੰਡੈਕਸ ਕੇਐੱਸਈ-100 'ਚ ਅੱਜ 600 ਅੰਕਾਂ ਦੀ ਭਾਰੀ ਗਿਰਾਵਟ ਆਈ ਅਤੇ ਇਹ 31,100 'ਤੇ ਆ ਗਿਆ। ਰਿਪੋਰਟ ਦੱਸਦੀ ਹੈ ਕਿ ਪਾਕਿਸਤਾਨੀ ਸ਼ੇਅਰ ਬਾਜ਼ਾਰ ਬੀਤੇ ਦੋ ਸਾਲਾਂ ਤੋਂ ਦੁਨੀਆ ਦਾ ਸਭ ਤੋਂ ਖ਼ਰਾਬ ਪ੍ਰਦਰਸ਼ਨ ਕਰਨ ਵਾਲਾ ਸ਼ੇਅਰ ਬਾਜ਼ਾਰ ਰਿਹਾ ਹੈ।

ਪੁਲਵਾਮਾ ਹਮਲੇ ਤੋਂ ਬਾਅਦ ਜਦੋਂ ਭਾਰਤ ਵਲੋਂ ਏਅਰ ਸਟ੍ਰਾਈਕ ਕੀਤੀ ਗਈ ਸੀ, ਉਦੋਂ ਪਾਕਿਸਤਾਨੀ ਸ਼ੇਅਰ ਬਾਜ਼ਾਰ 'ਚ ਸਿਰਫ਼ 3 ਦਿਨਾਂ 'ਚ 2,000 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਆਈ ਸੀ। ਇਸ ਦੇ ਨਾਲ ਹੀ ਪਾਕਿਸਤਾਨੀ ਸਿੱਖ ਗੋਪਾਲ ਸਿੰਘ ਚਾਵਲਾ ਨੇ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ 'ਤੇ ਭਾਰਤ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਸ਼ਮੀਰੀਆਂ ਦੇ ਨਾਲ ਹਾਂ ਤੇ ਸਾਡੀ ਭਾਰਤ ਵਿਰੁੱਧ ਹਮੇਸ਼ਾ ਜੰਗ ਰਹੇਗੀ। ਚਾਵਲਾ ਨੇ ਇਹ ਵੀ ਕਿਹਾ ਜੇਕਰ ਭਾਰਤ ਨਹੀਂ ਸੁਧਰਦਾ ਤਾਂ ਪਾਕਿਸਤਾਨ ਭਾਰਤ ਦੇ ਟੋਟੇ-ਟੋਟੇ ਕਰਕੇ ਰਹੇਗਾ।