ਰਾਮ ਮੰਦਰ ਸਮਾਗਮ ਦਾ ਮਹੂਰਤ ਕੱਢਣ ਵਾਲੇ ਜੋਤਸ਼ੀ ਨੂੰ ਮਿਲੀ ਧਮਕੀ, ਸੁਰੱਖਿਆ ਦਿਤੀ ਗਈ
ਅਯੋਧਿਆ ਵਿਚ ਹੋਣ ਵਾਲੇ ਰਾਮ ਮੰਦਰ ਨਿਰਮਾਣ ਦੇ ਨੀਂਹ ਪੱਥਰ ਸਮਾਗਮ ਦੀ ਸ਼ੁਭ ਤਰੀਕ ਕੱਢਣ ਵਾਲੇ ਜੋਤਸ਼ੀਆਂ ਵਿਚ ਸ਼ਾਮਲ ਰਹੇ ਇਥੋਂ ਦੇ ਸੰਸਕ੍ਰਿਤ ਵਿਦਵਾਨ ਨੇ ਫ਼ੋਨ 'ਤੇ ਧਮਕੀ...
ਬੇਲਗਾਵੀ, 4 ਅਗੱਸਤ: ਅਯੋਧਿਆ ਵਿਚ ਹੋਣ ਵਾਲੇ ਰਾਮ ਮੰਦਰ ਨਿਰਮਾਣ ਦੇ ਨੀਂਹ ਪੱਥਰ ਸਮਾਗਮ ਦੀ ਸ਼ੁਭ ਤਰੀਕ ਕੱਢਣ ਵਾਲੇ ਜੋਤਸ਼ੀਆਂ ਵਿਚ ਸ਼ਾਮਲ ਰਹੇ ਇਥੋਂ ਦੇ ਸੰਸਕ੍ਰਿਤ ਵਿਦਵਾਨ ਨੇ ਫ਼ੋਨ 'ਤੇ ਧਮਕੀ ਮਿਲਣ ਦੀ ਸ਼ਿਕਾਇਤ ਕੀਤੀ ਹੈ ਜਿਸ ਕਾਰਨ ਉਸ ਨੂੰ ਸੁਰੱਖਿਆ ਦਿਤੀ ਗਈ ਹੈ। ਪੁਲਿਸ ਸੂਤਰਾਂ ਮੁਤਾਬਕ ਉੱਤਰੀ ਕਰਨਾਟਕ ਦੇ ਜ਼ਿਲ੍ਹਾ ਮੁੱਖ ਦਫ਼ਤਰ ਵਿਚ ਸ਼ਿਕਾਇਤ ਦਰਜ ਹੋਣ ਮਗਰੋਂ 75 ਸਾਲਾ ਸੰਸਕ੍ਰਿਤ ਵਿਦਵਾਨ ਦੇ ਘਰ ਕਾਂਸਟੇਬਲ ਦੀ ਤੈਨਾਤੀ ਕਰ ਦਿਤੀ ਗਈ ਹੈ।
ਐਨ ਆਰ ਵਿਜੇਂਦਰ ਸ਼ਰਮਾ ਨੇ ਦੋਸ਼ ਲਾਇਆ ਕਿ ਉਸ ਨੂੰ ਸਮਾਗਮ ਦਾ ਮਹੂਰਤ ਕੱਢਣ ਕਾਰਨ ਧਮਕੀ ਮਿਲੀ ਹੈ।
ਪੁਲਿਸ ਸੂਤਰਾਂ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਐਨ ਸ਼ਰਮਾ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਦਸਿਆ ਕਿ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਮੈਂਬਰ ਸਵਾਮੀ ਗੋਵਿੰਦ ਦੇਵ ਗਿਰੀ ਨੇ ਨੀਂਹ ਪੱਥਰ ਸਮਾਗਮ ਦੀ ਸ਼ੁਭ ਤਰੀਕ ਕੱਢਣ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਸਾਲਾਂ ਤਕ ਰਾਮ ਜਨਮ ਭੂਮੀ ਅੰਦੋਲਨ ਨਾਲ ਜੁੜੇ ਰਹੇ ਸ਼ਰਮਾ ਨੇ ਦਸਿਆ ਕਿ ਉਨ੍ਹਾਂ ਸਮਾਗਮ ਲਈ ਚਾਰ ਤਰੀਕਾਂ-29 ਜੁਲਾਈ, 31 ਜੁਲਾਈ, 1 ਅਗੱਸਤ ਅਤੇ ਪੰਜ ਅਗੱਸਤ-ਦੱਸੀਆਂ ਸਨ। ਉਨ੍ਹਾਂ ਕਿਹਾ ਕਿ ਪੰਜ ਅਗੱਸਤ ਨੂੰ ਨੀਂਹ ਪੱਥਰ ਲਈ ਸਵੇਰੇ ਅੱਠ ਵਜੇ ਤੋਂ ਦੁਪਹਿਰ 12 ਵਜੇ ਤਕ ਸ਼ੁਭ ਸਮਾਂ ਹੈ।