ਸੰਸਦ ਦਾ ਸਤਿਕਾਰ ਕਰਨਾ ਕਾਂਗਰਸ ਦੇ ਸੰਸਕਾਰਾਂ ਵਿਚ ਨਹੀਂ ਹੈ: ਭਾਜਪਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਵੀ ਸ਼ੰਕਰ ਪ੍ਰਸਾਦ ਨੇ ਪੇਗਾਸਸ ਮੁੱਦੇ ਨੂੰ "ਸਪਾਂਸਰਡ ਸਾਜ਼ਿਸ਼" ਕਰਾਰ ਦਿੱਤਾ।

Ravi Shankar Prasad

ਨਵੀਂ ਦਿੱਲੀ: ਪੈਗਾਸਸ ਜਾਸੂਸੀ ਵਿਵਾਦ ਅਤੇ ਖੇਤੀਬਾੜੀ ਕਾਨੂੰਨਾਂ (Farm Laws) ਨੂੰ ਲੈ ਕੇ ਚਲ ਰਹੇ ਹੰਗਾਮੇ ਕਾਰਨ ਸੰਸਦ ਦੇ ਦੋਵਾਂ ਸਦਨਾਂ 'ਚ ਵਿਘਨ ਪਿਆ ਹੋਇਆ ਹੈ। ਇਸ ਦੇ ਲਈ ਕਾਂਗਰਸ ਨੂੰ ਨਿਸ਼ਾਨੇ ’ਤੇ ਲੈਂਦਿਆਂ ਭਾਰਤੀ ਜਨਤਾ ਪਾਰਟੀ (BJP) ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਸੰਸਦ ਦਾ ਸਤਿਕਾਰ ਕਰਨਾ ਕਾਂਗਰਸ ਦੇ ਸੰਸਕਾਰਾਂ ਵਿਚ ਨਹੀਂ ਹੈ।  ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ (Ravi Shankar Prasad) ਨੇ ਪੇਗਾਸਸ (Pegasus) ਮੁੱਦੇ ਨੂੰ "ਸਪਾਂਸਰਡ ਸਾਜ਼ਿਸ਼" ਕਰਾਰ ਦਿੱਤਾ ਅਤੇ ਕਿਹਾ ਕਿ ਸਰਕਾਰ ਸਾਰੇ ਮੁੱਦਿਆਂ 'ਤੇ ਚਰਚਾ ਕਰਨ ਲਈ ਤਿਆਰ ਹੈ ਪਰ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਇਸ ਪ੍ਰਤੀ ਗੰਭੀਰ ਨਹੀਂ ਹਨ।

ਹੋਰ ਪੜ੍ਹੋ: Chandigarh: 7ਵੀਂ ਅਤੇ 8ਵੀਂ ਦੀਆਂ ਜਮਾਤਾਂ ਲਈ 9 ਅਗਸਤ ਨੂੰ ਮੁੜ ਖੋਲ੍ਹੇ ਜਾਣਗੇ ਸਕੂਲ

ਵਿਰੋਧੀ ਪਾਰਟੀਆਂ 'ਤੇ ਚਰਚਾ ਤੋਂ ਭੱਜਣ ਦਾ ਦੋਸ਼ ਲਗਾਉਂਦੇ ਹੋਏ ਪ੍ਰਸਾਦ ਨੇ ਕਿਹਾ ਕਿ ਮਾਨਸੂਨ ਸੈਸ਼ਨ (Monsoon Session) 'ਚ ਹੰਗਾਮਾ ਅਤੇ ਵਿਘਨ ਕਾਰਨ ਹੁਣ ਤੱਕ ਜਨਤਾ ਦੇ 130 ਕਰੋੜ ਰੁਪਏ ਬਰਬਾਦ ਹੋ ਚੁੱਕੇ ਹਨ। ਪ੍ਰਸਾਦ ਨੇ ਕਿਹਾ ਕਿ ਪੈਗਾਸਸ ਦੀ "ਪੂਰੀ ਕਹਾਣੀ" ਮਾਨਸੂਨ ਸੀਜ਼ਨ ਦੇ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਸ਼ੁਰੂ ਕੀਤੀ ਗਈ ਹੈ ਪਰ ਅਜੇ ਤੱਕ ਕਿਸੇ ਨੇ ਵੀ ਇਸ ਗੱਲ ਦਾ ਸਬੂਤ ਨਹੀਂ ਦਿੱਤਾ ਹੈ ਕਿ ਉਸਦੇ ਫੋਨ ਨੂੰ ਟੈਪ ਕੀਤਾ ਗਿਆ ਹੈ।

ਹੋਰ ਪੜ੍ਹੋ: ਓਵੈਸੀ ਦਾ PM ਮੋਦੀ ’ਤੇ ਤੰਜ਼, ਕਿਹਾ- ਅਜਿਹੇ ਪ੍ਰਧਾਨ ਮੰਤਰੀ ਦਾ ਹੋਣਾ ਦੇਸ਼ ਲਈ ਹਾਨੀਕਾਰਕ

ਉਨ੍ਹਾਂ ਕਿਹਾ, “ਕੀ ਉਨ੍ਹਾਂ ਨੇ ਅੱਜ ਤੱਕ ਕੋਈ ਸਬੂਤ ਦਿੱਤਾ ਹੈ ਕਿ ਉਨ੍ਹਾਂ ਦਾ ਫ਼ੋਨ ਟੈਪ ਕੀਤਾ ਗਿਆ ਹੈ ... ਨਹੀਂ ... ਸੰਸਦ ਦੇ ਖੁੱਲਣ ਤੋਂ ਪਹਿਲਾਂ, ਕੁਝ ਨੰਬਰ ਬਾਜ਼ਾਰ ਵਿਚ ਆਏ ਸਨ ... ਜੋ ਉਨ੍ਹਾਂ ਲੋਕਾਂ ਦੁਆਰਾ ਆਏ, ਜਿਨ੍ਹਾਂ ਦਾ ਮੋਦੀ ਵਿਰੋਧੀ ਏਜੰਡਾ ਬਹੁਤ ਸੁਭਾਵਿਕ ਹੈ।” ਪ੍ਰਸਾਦ ਨੇ ਕਿਹਾ ਕਿ ਸਰਕਾਰ ਸੰਸਦ ਵਿਚ ਚਰਚਾ ਲਈ ਤਿਆਰ ਹੈ ਪਰ ਵਿਰੋਧੀ ਧਿਰ, ਖਾਸ ਕਰਕੇ ਕਾਂਗਰਸ (Congress), ਇਸ ਬਾਰੇ ਗੰਭੀਰ ਨਹੀਂ ਹੈ।

ਹੋਰ ਪੜ੍ਹੋ: ਸੈਣੀ ਤੇ ਸਾਥੀਆਂ ਦੇ 37 ਬੈਂਕ ਖਾਤੇ ਹੋਏ ਜ਼ਬਤ, ਵਿਜੀਲੈਂਸ ਤੋਂ ਬਾਅਦ ਹੁਣ ED ਕਰੇਗੀ ਮਾਮਲੇ ਦੀ ਜਾਂਚ

ਉਨ੍ਹਾਂ ਕਿਹਾ, “1947 ਤੋਂ ਬਾਅਦ ਤਕਰੀਬਨ 50 ਸਾਲਾਂ ਤਕ ਕਾਂਗਰਸ ਨੇ ਰਾਜ ਕੀਤਾ। ਪਰ ਸੰਸਦ ਦੀ ਮਰਿਆਦਾ ਦੇ ਮੱਦੇਨਜ਼ਰ, ਦੇਸ਼ ਲਈ ਇਹ ਜਾਣਨਾ ਮਹੱਤਵਪੂਰਨ ਹੈ ਕਿ ਅੱਜ ਉਨ੍ਹਾਂ ਦਾ ਵਿਵਹਾਰ ਕਿੰਨਾ ਢੁਕਵਾਂ ਹੈ। ਕਾਂਗਰਸ ਦਾ ਇੱਕ ਸਧਾਰਨ ਮੰਤਰ ਹੈ ਕਿ ਜਿੰਨਾ ਚਿਰ ਪਰਿਵਾਰ ਦੇ ਹਿੱਤਾਂ ਦੀ ਸੇਵਾ ਕੀਤੀ ਜਾਂਦੀ ਹੈ, ਸੰਸਦ ਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਜਿੱਥੇ ਪਰਿਵਾਰ ਦਾ ਹਿੱਤ ਨਾ ਹੋਵੇ, ਉੱਥੇ ਸੰਸਦ ਨੂੰ ਕੰਮ ਨਹੀਂ ਕਰਨ ਦਿੱਤਾ ਜਾਵੇਗਾ। ਰੁਕਾਵਟਾਂ ਪੈਦਾ ਕੀਤੀਆਂ ਜਾਣਗੀਆਂ। "