ਬੈਂਕਾਂ ਤੋਂ ਕਰਜ਼ਾ ਲੈਣਾ ਹੋਇਆ ਮਹਿੰਗਾ, ਰੈਪੋ ਰੇਟ 'ਚ 0.50 ਫੀਸਦੀ ਦਾ ਵਾਧਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਹੁਣ ਕਰਜ਼ਾ, ਹੋਮ ਲੋਨ, ਆਟੋ ਲੋਨ, ਪਰਸਨਲ ਲੋਨ ਹੋਣਗੇ ਮਹਿੰਗੇ

RBI

 

ਨਵੀਂ ਦਿੱਲੀ - ਵਧਦੀ ਮਹਿੰਗਾਈ ਤੋਂ ਚਿੰਤਤ ਭਾਰਤੀ ਰਿਜ਼ਰਵ ਬੈਂਕ ਨੇ ਰੈਪੋ ਰੇਟ 'ਚ 0.50 ਫੀਸਦੀ ਦਾ ਵਾਧਾ ਕੀਤਾ ਹੈ। ਇਸ ਨਾਲ ਰੈਪੋ ਦਰ 4.90% ਤੋਂ ਵਧ ਕੇ 5.40% ਹੋ ਗਈ ਹੈ। ਯਾਨੀ ਹੋਮ ਲੋਨ ਤੋਂ ਲੈ ਕੇ ਆਟੋ ਲੋਨ ਅਤੇ ਪਰਸਨਲ ਲੋਨ ਤੱਕ ਸਭ ਕੁਝ ਮਹਿੰਗਾ ਹੋਣ ਵਾਲਾ ਹੈ ਅਤੇ ਤੁਹਾਨੂੰ ਜ਼ਿਆਦਾ EMI ਦਾ ਭੁਗਤਾਨ ਕਰਨਾ ਹੋਵੇਗਾ। 

ਇਸ ਵਾਧੇ ਤੋਂ ਬਾਅਦ ਵਿਆਜ ਦਰਾਂ ਅਗਸਤ 2019 ਦੇ ਪੱਧਰ 'ਤੇ ਪਹੁੰਚ ਗਈਆਂ ਹਨ। ਵਿਆਜ ਦਰਾਂ 'ਤੇ ਫੈਸਲਾ ਲੈਣ ਲਈ 3 ਅਗਸਤ ਤੋਂ ਮੁਦਰਾ ਨੀਤੀ ਕਮੇਟੀ ਦੀ ਬੈਠਕ ਚੱਲ ਰਹੀ ਸੀ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਵਿਆਜ ਦਰਾਂ ਵਧਾਉਣ ਦੀ ਜਾਣਕਾਰੀ ਦਿੱਤੀ।

ਕੀ ਕਿਹਾ RBI ਗਵਰਨਰ ਨੇ?
- ਰੈਪੋ ਦਰ 'ਚ 0.50 ਫੀਸਦੀ ਵਾਧਾ ਕਰਨ ਦਾ ਫੈਸਲਾ
- ਵਿੱਤੀ ਸਾਲ 23 ਦਾ ਅਸਲ ਜੀਡੀਪੀ ਵਾਧਾ ਪੂਰਵ ਅਨੁਮਾਨ 7.2% 'ਤੇ ਰਿਹਾ
- ਸਪਲਾਈ ਵਧਣ ਕਾਰਨ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿਚ ਕਮੀ 
- ਵਿੱਤੀ ਸਾਲ 23 ਵਿਚ ਮਹਿੰਗਾਈ ਦਰ 6.7% ਰਹਿਣ ਦੀ ਸੰਭਾਵਨਾ 

- ਚਾਲੂ ਖਾਤੇ ਦਾ ਘਾਟਾ ਚਿੰਤਾ ਦਾ ਕਾਰਨ ਨਹੀਂ ਹੈ
- ਭਾਰਤੀ ਅਰਥਵਿਵਸਥਾ 'ਤੇ ਮਹਿੰਗਾਈ ਦਾ ਪ੍ਰਭਾਵ
- ਗਲੋਬਲ ਮਹਿੰਗਾਈ ਚਿੰਤਾ ਦਾ ਵਿਸ਼ਾ ਹੈ
- ਐਮਐਸਐਫ 5.15% ਤੋਂ ਵਧਾ ਕੇ 5.65% ਤੱਕ ਕੀਤਾ
- MPC ਮੀਟਿੰਗ ਵਿਚ ਅਨੁਕੂਲ ਸਟੈਂਡ ਵਾਪਸ ਲੈਣ 'ਤੇ ਧਿਆਨ ਕੇਂਦਰਿਤ  

- ਅਪ੍ਰੈਲ ਦੇ ਮੁਕਾਬਲੇ ਮਹਿੰਗਾਈ ਘਟੀ  
- ਸ਼ਹਿਰੀ ਮੰਗ ਵਿੱਚ ਸੁਧਾਰ ਦਿਖਾਈ ਦੇ ਰਿਹਾ ਹੈ
- ਬੈਂਕਾਂ ਦਾ ਕ੍ਰੈਡਿਟ ਵਾਧਾ 14% ਵਧਿਆ 
- ਬਿਹਤਰ ਮਾਨਸੂਨ ਕਾਰਨ ਪੇਂਡੂ ਮੰਗ ਵਿਚ ਸੁਧਾਰ ਸੰਭਵ