'ਘਟਨਾ ਤੋਂ ਪਹਿਲਾਂ ਤੱਕ ਨੂਹ ਹਿੰਸਾ ਬਾਰੇ ਕੋਈ ਖੁਫੀਆ ਜਾਣਕਾਰੀ ਨਹੀਂ ਮਿਲੀ',  ਨੂਹ ਹਿੰਸਾ ਦੇ ਸਵਾਲ 'ਤੇ ਬੋਲੇ ਅਨਿਲ ਵਿੱਜ 

ਏਜੰਸੀ

ਖ਼ਬਰਾਂ, ਰਾਸ਼ਟਰੀ

ਇੱਕ ਸੀਆਈਡੀ ਇੰਸਪੈਕਟਰ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਸਭ ਕੁਝ ਪਹਿਲਾਂ ਤੋਂ ਪਤਾ ਸੀ

Anil Vij

 

ਹਰਿਆਣਾ - ਹਰਿਆਣਾ ਦੇ ਗ੍ਰਹਿ ਮੰਤਰੀ ਨੂੰ ਜਦੋਂ ਨੂਹ ਹਿੰਸਾ ਬਾਰੇ ਪੁੱਛਿਆ ਗਿਆ ਕਿ ਕੀ ਤੁਹਾਨੂੰ ਨੂਹ ਵਿਚ ਹੋਈ ਹਿੰਸਕ ਘਟਨਾ ਬਾਰੇ ਕੋਈ ਖੂਫ਼ੀਆ ਜਾਣਕਾਰੀ ਸੀ, ਤਾਂ ਇਸ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਪਹਿਲਾਂ ਤੱਕ ਨੂਹ ਹਿੰਸਾ ਬਾਰੇ ਕੋਈ ਖੁਫੀਆ ਜਾਣਕਾਰੀ ਨਹੀਂ ਮਿਲੀ ਸੀ। ਨਾ ਹੀ ਕਿਸੇ ਨੇ ਮੇਰੇ ਨਾਲ ਅਜਿਹੀ ਕੋਈ ਜਾਣਕਾਰੀ ਸਾਂਝੀ ਕੀਤੀ। ਨੂਹ ਹਿੰਸਾ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹਰਿਆਣਾ ਦੇ ਏਸੀਐਸ ਹੋਮ ਅਤੇ ਡੀਜੀਪੀ ਨੂੰ ਵੀ ਪੁੱਛਿਆ ਗਿਆ ਸੀ ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ। 

ਹੁਣ ਨੂਹ ਹਿੰਸਾ ਬਾਰੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇੱਕ ਸੀਆਈਡੀ ਇੰਸਪੈਕਟਰ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਸਭ ਕੁਝ ਪਹਿਲਾਂ ਤੋਂ ਪਤਾ ਸੀ। ਇਸ 'ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਕਹਿਣਾ ਹੈ, ''ਜੇਕਰ ਉਨ੍ਹਾਂ ਨੂੰ ਪਤਾ ਸੀ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਕਿਸ ਨੂੰ ਦਿੱਤੀ ਸੀ।'' ਕੀ ਇੰਸਪੈਕਟਰ ਵੀ ਇਸ ਘਟਨਾ ਦੇ ਤੋਂ ਜਾਣੂ ਸੀ।

ਕੀ ਉਹਨਾਂ ਨੂੰ ਇਹ ਪਤਾ ਸੀ ਕਿ ਨੂਹ ਵਿਚ ਇੰਨਾ ਵੱਡਾ ਕਾਂਡ ਹੋਵੇਗਾ? ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਮੈਂ ਇਸ ਨੂੰ ACS ਹੋਮ ਨੂੰ ਭੇਜ ਦਿੱਤਾ ਹੈ। ਇਸ ਦੀ ਜਾਂਚ ਕਰਵਾਉਣ ਲਈ ਵੀ ਕਿਹਾ ਹੈ। ਇਹ ਮਾਮਲਾ ਕੀ ਹੈ? ਜੇ ਇੰਸਪੈਕਟਰ ਨੂੰ ਪਤਾ ਸੀ ਤਾਂ ਉਸ ਨੇ ਕੀ ਪ੍ਰਬੰਧ ਕੀਤਾ ਸੀ। ਇਸ ਦਾ ਜਵਾਬ ਸਾਨੂੰ ਸਾਰਿਆਂ ਨੂੰ ਦੇਣਾ ਪਵੇਗਾ। ਸੂਬੇ ਦੇ ਲੋਕ ਪੁੱਛ ਰਹੇ ਹਨ, ਜਨਤਾ ਨੂੰ ਹਰ ਸਵਾਲ ਦਾ ਜਵਾਬ ਦੇਣਾ ਪਵੇਗਾ?   

ਦਰਅਸਲ 31 ਜੁਲਾਈ ਨੂੰ ਹਰਿਆਣਾ ਦੇ ਨੂਹ 'ਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਬ੍ਰਜਮੰਡਲ ਯਾਤਰਾ ਸ਼ੁਰੂ ਹੋਣ ਤੋਂ ਕੁਝ ਦੇਰ ਬਾਅਦ ਹੀ ਹਿੰਸਾ ਭੜਕ ਗਈ ਜਦੋਂ ਇਕ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ਨੂੰ ਰੋਕਿਆ ਗਿਆ। ਇਸ ਹਿੰਸਾ ਵਿਚ ਕਈ ਲੋਕਾਂ ਦੀ ਮੌਤ ਹੋ ਗਈ ਸੀ। ਹਿੰਸਾ ਦੀ ਅੱਗ ਨੂਹ ਵਿਚ ਹੀ ਨਹੀਂ, ਪਲਵਲ, ਗੁਰੂਗ੍ਰਾਮ, ਫਰੀਦਾਬਾਦ ਅਤੇ ਰੇਵਾੜੀ ਵਿਚ ਵੀ ਫੈਲ ਗਈ।

ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਵੀ ਨੂਹ ਹਿੰਸਾ ਦੀ ਘਟਨਾ ਤੋਂ ਬਾਅਦ ਪੁਲਿਸ ਚੌਕਸ ਹੈ। ਹਰਿਆਣਾ ਦੇ ਨੂਹ ਅਤੇ ਅਸਪਾਲ ਖੇਤਰਾਂ ਵਿਚ ਇੰਟਰਨੈੱਟ ਸੇਵਾ ਅਜੇ ਵੀ ਮੁਅੱਤਲ ਹੈ। ਫਿਲਹਾਲ ਸਥਿਤੀ ਕਾਬੂ ਹੇਠ ਹੈ ਅਤੇ ਹਰਿਆਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।