ਮੁਜ਼ੱਫਰਨਗਰ ਮਹਾਪੰਚਾਇਤ 'ਚ ਕਿਸਾਨਾਂ ਦਾ ਠਾਠਾਂ ਮਾਰਦਾ ਜੋਸ਼, ਔਰਤਾਂ ਨੇ ਵੀ ਲਿਆ ਵਧ ਚੜ੍ਹ ਕੇ ਹਿੱਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨਾਂ ਲਈ ਲੰਗਰ ਦਾ ਵੀ ਪ੍ਰਬੰਧ

Muzaffarnagar Mahapanchayat

 

ਮੁਜ਼ੱਫਰਨਗਰ- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿਚ ਅੱਜ ਕਿਸਾਨਾਂ ਦੀ ਮਹਾਪੰਚਾਇਤ ਹੋ ਰਹੀ ਹੈ। ਕਿਸਾਨਾਂ ਦੀ ਇਹ ਮਹਾਪੰਚਾਇਤ ਮੁਜ਼ੱਫਰਨਗਰ ਦੀ ਜੀ. ਆਈ. ਸੀ. ਗਰਾਊਂਡ ਵਿਚ ਸਵੇਰੇ 11 ਵਜੇ ਸ਼ੁਰੂ ਹੋਈ। ਇਸ ਮਹਾਪੰਚਾਇਤ ’ਚ ਵੱਡੀ ਗਿਣਤੀ ’ਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਹੈ। ਇਹ ਕਿਸਾਨ ਮਹਾਪੰਚਾਇਤ ਜੀ. ਆਈ. ਸੀ. ਗਰਾਊਂਡ ’ਚ ਹੋ ਰਹੀ ਹੈ।

 

 

 

 ਹੋਰ ਵੀ ਪੜ੍ਹੋ: ਮੁਜ਼ੱਫਰਨਗਰ 'ਚ ਅੱਜ ਕਿਸਾਨਾਂ ਦੀ ਮਹਾਪੰਚਾਇਤ, ਪਹੁੰਚਣਗੇ 5 ਲੱਖ ਕਿਸਾਨ, ਅਲਰਟ 'ਤੇ ਪੁਲਿਸ

 ਮਹਾਪੰਚਾਇਤ ਵਿੱਚ ਸੈਂਕੜੇ ਦੀ ਗਿਣਤੀ ਵਿਚ ਔਰਤਾਂ ਨੇ ਵੀ ਸ਼ਾਮੂਲੀਅਤ ਕੀਤੀ। ਇੱਥੇ ਆਈਆਂ ਔਰਤਾਂ ਨੇ ਕੇਂਦਰ ਸਰਕਾਰ ਤੋਂ ਤਿੰਨੇ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ, ਸੰਯੁਕਤ ਕਿਸਾਨ ਮੋਰਚਾ ਨੇ ਫੋਟੋ ਨੂੰ ਟਵੀਟ ਕੀਤਾ ਹੈ ਅਤੇ ਮਹਾਪੰਚਾਇਤ ਵਿੱਚ ਇਕੱਠੀ ਹੋਈ ਭੀੜ ਨੂੰ 'ਤਾਕਤ' ਦੱਸਿਆ ਹੈ। ਸੰਯੁਕਤ ਕਿਸਾਨ ਮੋਰਚਾ ਦਾ ਕਹਿਣਾ ਹੈ ਕਿ ਹੁਣ ਸਰਕਾਰ ਨੂੰ ਕਿਸਾਨਾਂ ਦੀ ਮੰਗ ਮੰਨਣੀ ਚਾਹੀਦੀ ਹੈ।

ਮਹਾਪੰਚਾਇਤ ਵਿੱਚ ਸ਼ਾਮਲ ਹੋਣ ਆਏ ਲੋਕਾਂ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਥੇ 500 ਲੰਗਰ ਲਗਾਏ ਗਏ ਹਨ। ਲੋਕਾਂ ਨੇ ਐਤਵਾਰ ਸਵੇਰ ਤੋਂ ਹੀ ਇੱਥੇ ਪਹੁੰਚਣਾ ਸ਼ੁਰੂ ਕਰ ਦਿੱਤਾ।

 

 ਹੋਰ ਵੀ ਪੜ੍ਹੋਟੋਕੀਉ ਪੈਰਾਲੰਪਿਕਸ: ਕ੍ਰਿਸ਼ਨਾ ਨਾਗਰ ਨੇ ਬੈਡਮਿੰਟਨ ਵਿੱਚ ਜਿੱਤਿਆ ਸੋਨ ਤਗਮਾ