ਮਹਾਪੰਚਾਇਤ ਦੀ ਸਟੇਜ ਤੋਂ ਸੋਨੀਆ ਮਾਨ ਤੇ ਬਲਦੇਵ ਸਿਰਸਾ ਨੇ ਸਰਕਾਰ ਨੂੰ ਪਾਈਆਂ ਲਾਹਨਤਾਂ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸਾਰੇ ਮਿਲ ਕੇ ਮੋਦੀ ਸਰਕਾਰ, ਅਡਾਨੀ-ਅੰਬਾਨੀ ਤੇ ਆਰਐੱਸਐੱਸ ਦਾ ਬਾਈਕਾਟ ਕਰਦੇ ਹਾਂ।

Sonia Mann

ਮੁਜ਼ੱਫਰਨਗਰ - ਅੱਜ ਯੂਪੀ ਦੇ ਮੁਜ਼ੱਫਰਨਗਰ ਵਿਚ ਕਿਸਾਨਾਂ ਦੀ ਮਹਾਪੰਚਾਇਤ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ। ਇਸ ਮੌਕੇ ਪੂਰੀ ਦੁਨੀਆਂ ਤੋਂ ਕਿਸਾਨ ਸਮਰਥਕਾਂ ਨੇ ਇਸ ਮਹਾਪੰਚਾਇਤ ਵਿਚ ਸ਼ਿਰਕਤ ਕੀਤੀ। ਇਸ ਦੌਰਾਨ ਮਹਾਪੰਚਾਇਤ ਦੀ ਸਟੇਜ ਤੋਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਗਰਦਿਆਂ ਹੋਇਆ ਮੋਦੀ ਸਰਕਾਰ ਨੂੰ ਲਾਹਨਤਾਂ ਪਾਈਆਂ।

ਉਹਨਾਂ ਕਿਹਾ ਕਿ ਜਦੋਂ ਅਸੀਂ ਪੰਜਾਬ ਤੋਂ ਚੱਲੇ ਸੀ ਤਾਂ ਸਰਕਾਰ ਨੇ ਉਹਨਾਂ ਨੂੰ ਖਾਲਿਸਤਾਨੀ, ਅਤਿਵਾਦੀ ਨਾਮ ਨਾਲ ਪੁਕਾਰਿਆ ਤੇ ਮੈਂ ਮੋਦੀ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਜੋ ਕਿਸਾਨ ਅੱਜ ਇਸ ਮਹਾਪੰਚਾਇਤ ਵਿਚ ਆਏ ਹਨ ਉਹ ਇਹਨਾਂ ਨੂੰ ਕੀ ਕਹੇਗਾ। ਮੋਦੀ ਅੱਜ ਇਹ ਕਿਸਾਨਾਂ ਦੇ ਇਕੱਠ ਨੂੰ ਦੇਖ ਲਵੇ ਕਿਸਾਨ ਤਾਂ ਕਿਸਾਨ ਹੀ ਹੈ। ਇਸ ਦੇ ਨਾਲ ਹੀ ਸੋਨੀਆ ਮਾਨ ਨੇ ਮੋਦੀ ਸਰਕਾਰ ਨੂੰ ਸਟੇਜ ਤੋਂ ਲਾਹਨਤਾਂ ਪਾਈਆਂ।

ਉਹਨਾਂ ਕਿਹਾ ਕਿ ਪਿਛਲੇ ਇਕ ਸਾਲ ਤੋਂ ਕਿਸਾਨ ਸੜਕਾਂ 'ਤੇ ਬੈਠੇ ਹਨ ਪਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕਾਰ ਰਹੀਆਂ ਸਾਡੀਆਂ ਮਾਤਾਵਾਂ ਬਜ਼ੁਰਗਾਂ ਨੇ ਪੂਰ ਗਰਮੀ ਤੇ ਠੰਢ ਬਾਰਡਰਾਂ 'ਤੇ ਕੱਢ ਦਿੱਤੀ ਪਰ ਇਹ ਸਰਕਾਰ ਗੱਲ ਸੁਣਨ ਦਾ ਨਾਮ ਹੀ ਨਹੀਂ ਲੈ ਰਹੀ। ਉਹਨਾਂ ਕਿਹਾ ਕਿ ਅਸੀਂ ਸਾਰੇ ਮਿਲ ਕੇ ਮੋਦੀ ਸਰਕਾਰ, ਅਡਾਨੀ-ਅੰਬਾਨੀ ਤੇ ਆਰਐੱਸਐੱਸ ਦਾ ਬਾਈਕਾਟ ਕਰਦੇ ਹਾਂ।